ਮਜ਼ਦੂਰ ਤੇ ਕਿਸਾਨ ਨੂੰ ਸੱਪਾਂ ਨੇ ਡੰਗਿਆ
Monday, Jul 23, 2018 - 02:30 AM (IST)

ਬਟਾਲਾ, (ਸੈਂਡੀ)- ਬੀਤੀ ਰਾਤ ਦਾਣਾ ਮੰਡੀ ਵਿਖੇ ਇਕ ਸੁੱਤੇ ਪਏ ਮਜ਼ਦੂਰ ਨੂੰ ਸੱਪ ਨੇ ਡੰਗ ਲਿਆ। ਜਾਣਕਾਰੀ ਦਿੰਦਿਆਂ ਸੰਤੋਸ਼ ਕੁਮਾਰ ਵਾਸੀ ਬਿਹਾਰ ਹਾਲ ਵਾਸੀ ਦਾਣਾ ਮੰਡੀ ਨੇ ਦੱਸਿਆ ਕਿ ਮੈਂ ਮੰਡੀ ’ਚ ਲੇਬਰ ਦਾ ਕੰਮ ਕਰਦਾ ਹਾਂ ਅਤੇ ਬੀਤੀ ਰਾਤ ਇਕ ਸੱਪ ਨੇ ਧੌਣ ’ਤੇ ਡੰਗ ਮਾਰ ਦਿੱਤਾ ਜਦੋਂ ਮੈਂ ਰੌਲਾ ਪਾਇਆ ਤਾਂ ਮੇਰੇ ਸਾਥੀਆਂ ਨੇ ਸੱਪ ਨੂੰ ਕਾਬੂ ਕਰ ਲਿਆ ਅਤੇ ਮੈਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ। ਜਿਥੇ ਡਾਕਟਰਾਂ ਨੇ ਉਸਦੀ ਹਾਲਤ ਨਾਜ਼ੁਕ ਹੋਣ ’ਤੇ ਅੰਮ੍ਰਿਤਸਰ ਰੈਫਰ ਕਰ ਦਿੱਤਾ। ਇਸੇ ਤਰ੍ਹਾਂ ਜਸਵੰਤ ਸਿੰਘ ਪੁੱਤਰ ਚਰਨ ਸਿੰਘ ਵਾਸੀ ਧੀਰ ਨੂੰ ਖੇਤਾਂ ’ਚ ਕੰਮ ਕਰਦੇ ਸਮੇਂ ਸੱਪ ਨੇ ਹੱਥ ’ਤੇ ਡੰਗ ਮਾਰ ਦਿੱਤਾ।