ਕੰਗਨਾ ਰਣੌਤ ਦੇ ਵਿਵਾਦਿਤ ਬਿਆਨ 'ਤੇ ਵਰ੍ਹੇ ਕਿਸਾਨ, ਕਿਹਾ- ਤੇਰੇ ਵਰਗਿਆਂ ਦੀ ਪਰਵਾਹ ਨਹੀਂ ਕਰਦੇ
Monday, Aug 26, 2024 - 10:18 PM (IST)
ਮੁੰਬਈ (ਬਿਊਰੋ) : ਕੰਗਨਾ ਰਣੌਤ ਵੱਲੋਂ ਦਿੱਤੇ ਗਏ ਇੰਟਰਵਿਊ ਦੇ ਵਿਚ ਕਿਸਾਨ ਧਰਨੇ ਨੂੰ ਲੈ ਕੇ ਦਿੱਤੇ ਬਿਆਨ ਤੇ ਕਿਸਾਨਾਂ ਵੱਲੋਂ ਤਿੱਖੀ ਪ੍ਰਤਿਕਿਰਿਆ ਜ਼ਾਹਿਰ ਕੀਤੀ ਗਈ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਦਿਲਬਾਗ ਸਿੰਘ ਗਿੱਲ ਨੇ ਦੱਸਿਆ ਕਿ ਕੰਗਨਾ ਰਣੌਤ ਆਪਣੀ ਫ਼ਿਲਮ ਨੂੰ ਪ੍ਰਮੋਟ ਕਰਨ ਲਈ ਅਜਿਹੀ ਵਿਵਾਦਿਤ ਬਿਆਨਬਾਜ਼ੀ ਕਰ ਰਹੀ ਹੈ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਦਿਲਬਾਗ ਨੇ ਕਿਹਾ ਕਿ ਉਸ ਨੂੰ ਸਾਰਾ ਕੁਝ ਨਾਗਪੁਰ ਤੋਂ ਲਿਖ ਕੇ ਦਿੱਤਾ ਜਾਂਦਾ ਹੈ, ਜੋ ਉਹ ਬੋਲਦੀ ਹੈ। ਉਨ੍ਹਾਂ ਕਿਹਾ ਕਿ ਇਸ ਵੱਲੋਂ ਜਾਣ ਬੁਝ ਕੇ ਕਿਸਾਨਾਂ ਦੇ ਸੰਘਰਸ਼ ਨੂੰ ਪ੍ਰਭਾਵਿਤ ਕਰਨ ਦੇ ਲਈ ਇਸ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਪਰ ਕਿਸਾਨ ਅਜਿਹੇ ਲੋਕਾਂ ਦੀ ਪਰਵਾਹ ਨਹੀਂ ਕਰਦੇ ਉਨ੍ਹਾਂ ਕਿਹਾ ਕਿ ਸਾਡਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।
ਇਹ ਖ਼ਬਰ ਵੀ ਪੜ੍ਹੋ - ਗਾਇਕ ਐਮੀ ਵਿਰਕ ਦਾ 'ਪੱਗ' 'ਤੇ ਵੱਡਾ ਬਿਆਨ
ਰੁਲਦੂ ਸਿੰਘ ਮਾਨਸਾ ਵੱਲੋਂ ਕੰਗਨਾ ਵੱਲੋਂ ਦਿੱਤੇ ਗਏ ਬਿਆਨ ਦੀ ਕੀਤੀ ਨਿੰਦਿਆ
ਕਿਸਾਨ ਨੇਤਾ ਰੁਲਦੂ ਸਿੰਘ ਮਾਨਸਾ ਵੱਲੋਂ ਕੰਗਨਾ ਰਣੌਤ ਵੱਲੋਂ ਦਿੱਤੇ ਗਏ ਬਿਆਨ ਦੀ ਨਿੰਦਿਆ ਕੀਤੀ। ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਹੁਣ ਫ਼ਿਲਮ ਅਦਾਕਾਰਾ ਨਹੀਂ ਬਲਕਿ ਇੱਕ ਸਿਆਸਤਦਾਨ ਨੇਤਾ ਹੈ ਇਸ ਲਈ ਉਨ੍ਹਾਂ ਨੂੰ ਲੋਕਾਂ ਦੇ ਹੱਕਾਂ ਦੀ ਗੱਲ ਕਰਨੀ ਚਾਹੀਦੀ ਹੈ ਨਾ ਕਿ ਵਿਵਾਦਤ ਬਿਆਨ ਦੇਣੇ ਚਾਹੀਦੇ ਹਨ।
ਕੀ ਹੈ ਮਾਮਲਾ
ਇਕ ਨਿੱਜੀ ਅਖਬਾਰ ਨੂੰ ਦਿੱਤੇ ਇੰਟਰਵਿਊ 'ਚ ਕੰਗਨਾ ਰਣੌਤ ਨੇ ਕਿਹਾ, ''ਜੋ ਕੁਝ ਬੰਗਲਾਦੇਸ਼ 'ਚ ਹੋਇਆ, ਉਹੀ ਇੱਥੇ (ਭਾਰਤ) ਹੋਣ 'ਚ ਦੇਰ ਨਹੀਂ ਲੱਗੇਗੀ, ਜੇਕਰ ਸਾਡੀ ਚੋਟੀ ਦੀ ਲੀਡਰਸ਼ਿਪ ਇੰਨੀ ਮਜ਼ਬੂਤ ਨਾ ਹੁੰਦੀ ਤਾਂ ਕਿਸਾਨ ਅੰਦੋਲਨ ਹੋਏ, ਜਿੱਥੇ ਲਾਸ਼ਾਂ ਲਟਕ ਰਹੀਆਂ ਸਨ, ਉੱਥੇ ਰੇਪ ਹੋ ਰਹੇ ਸੀ ਅਤੇ ਜਦੋਂ ਕਿਸਾਨ ਭਲਾਈ ਬਿੱਲ ਵਾਪਸ ਲਿਆ ਗਿਆ ਸੀ। ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਇਹ ਬਿੱਲ ਵਾਪਸ ਲਿਆ ਜਾਵੇਗਾ, ਇਸ ਤਰ੍ਹਾਂ ਦੀ ਸਾਜ਼ਿਸ਼ ਪਿੱਛੇ ਚੀਨ ਤੇ ਅਮਰੀਕਾ ਵਰਗੀਆਂ ਵਿਦੇਸ਼ੀ ਤਾਕਤਾਂ ਦਾ ਹੱਥ ਹੈ।" ਕੰਗਨਾ ਦੇ ਇਸ ਤਰ੍ਹਾਂ ਦੇ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵੀ ਲੋਕ 'ਕੁਈਨ' ਨੂੰ ਟ੍ਰੋਲ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਨੀਰੂ ਬਾਜਵਾ ਪਿੱਛੇ ਆਪਸ 'ਚ ਭਿੜੇ ਫੈਨਜ਼, ਜਾਣੋ ਕੀ ਹੈ ਮਾਮਲਾ
"ਪਹਿਲੇ ਥੱਪੜ ਦਾ ਨਿਸ਼ਾਨ ਅਜੇ ਗਿਆ ਨਹੀਂ ..."
ਇਸ ਦੇ ਨਾਲ ਹੀ ਸੋਸ਼ਲ ਮੀਡੀਆ ਪ੍ਰਭਾਵਕ ਧਰੁਵ ਰਾਠੀ ਨੇ ਇਸ ਇੰਟਰਵਿਊ ਨੂੰ ਰੀਟਵੀਟ ਕਰਕੇ ਕੰਗਨਾ ਰਣੌਤ 'ਤੇ ਨਿਸ਼ਾਨਾ ਸਾਧਿਆ ਹੈ। ਧਰੁਵ ਰਾਠੀ ਨੇ ਲਿਖਿਆ, "ਥੱਪੜ ਦਾ ਨਿਸ਼ਾਨ ਅਜੇ ਨਹੀਂ ਗਿਆ ਹੈ ਅਤੇ ਫਿਰ ਉਸ ਨੇ ਉਹੀ ਗੱਲ ਕਹੀ ਹੈ। ਹੁਣ ਫਿਰ ਜੇਕਰ ਕੋਈ ਵੀ ਧੀ ਖੜ੍ਹੀ ਹੋਈ ਤਾਂ ਉਹ ਤੁਹਾਨੂੰ ਦੋਵਾਂ ਗੱਲ੍ਹਾਂ 'ਤੇ ਥੱਪੜ ਮਾਰੇਗੀ। ਕੰਗਨਾ ਰਣੌਤ, ਤੁਹਾਡੀਆਂ ਹਰਕਤਾਂ ਨੇ ਹਰ ਵਾਰ ਇੱਕ ਥੱਪੜ ਮਾਰਿਆ ਹੈ। ਹੁਣ ਇਸ 'ਤੇ' ਭਾਜਪਾਈ ਕੀ ਬੋਲਣਗੇ? ਪ੍ਰਧਾਨ ਮੰਤਰੀ ਦਜੀ ਕੀ ਕਹਿਣਾ ਤੁਹਾਡਾ ਇਸ 'ਤੇ।"
'ਕੰਗਣਾ ਰਣੌਤ ਗਵਾ ਚੁੱਕੀ ਹੈ ਆਪਣਾ ਦਿਮਾਗੀ ਸੰਤੁਲਨ'
ਮੁਕਤਸਰ ਤੋਂ ਕਿਸਾਨ ਆਗੂ ਹਰਵਿੰਦਰ ਸਿੰਘ ਨੇ ਕਿਹਾ ਕਿ ਕੰਗਨਾ ਰਣੌਤ ਵੱਲੋਂ ਕਿਸਾਨਾਂ ਦੇ ਬਾਰੇ ਦਿੱਤੇ ਬਿਆਨ 'ਤੇ ਕਿਸਾਨਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਕੰਗਨਾ ਰਣੌਤ ਆਪਣਾ ਦਿਮਾਗੀ ਸੰਤੁਲਨ ਖੋ ਚੁੱਕੀ ਹੈ। ਕੰਗਨਾ ਰਣੌਤ ਨੂੰ ਇਲਾਜ ਕਰਾਉਣਾ ਚਾਹੀਦਾ ਹੈ ਕਿਉਂਕਿ ਕੰਗਨਾ ਰਣੌਤ ਨੂੰ ਇਹ ਨਹੀਂ ਪਤਾ ਕਿ ਜੋ ਕਿਸਾਨ ਹੁੰਦੇ ਨੇ ਉਹ ਅੰਨਦਾਤਾ ਹੁੰਦੇ ਨੇ, ਤੂੰ ਜਿੱਥੋਂ ਜਿੱਤੀ ਹੈ ਉੱਥੇ ਵੀ ਕੀ ਕਿਸਾਨ ਸਨ ਕਿਉਂਕਿ ਕਿਸਾਨਾਂ ਬਿਨ੍ਹਾਂ ਦੇਸ਼ ਦੀ ਗਤੀ ਨਹੀਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।