ਧਰਨੇ ਦੌਰਾਨ ਰੂਪਨਗਰ 'ਚ ਵੇਖਣ ਨੂੰ ਮਿਲੀ ਅਨੋਖੀ ਤਸਵੀਰ, ਕਿਸਾਨ ਨੇ ਇੰਝ ਮਨਾਇਆ ਜਨਮ ਦਿਨ (ਵੀਡੀਓ)

Friday, Oct 16, 2020 - 11:55 AM (IST)

ਰੂਪਨਗਰ (ਸੱਜਣ ਸੈਣੀ)— ਰੂਪਨਗਰ ਵਿਖੇ ਕਈ ਦਿਨਾਂ ਤੋਂ ਰੇਲ ਪਟੜੀ 'ਤੇ ਕਿਸਾਨਾਂ ਦੇ ਚੱਲ ਰਹੇ ਧਰਨੇ 'ਚ ਬੀਤੀ ਰਾਤ ਅਨੋਖੀ ਤਸਵੀਰ ਵੇਖਣ ਨੂੰ ਮਿਲੀ। ਇਥੇ ਇਕ ਕਿਸਾਨ ਨੇ ਧਰਨੇ 'ਤੇ ਬੈਠੇ ਆਪਣੇ ਕਿਸਾਨ ਭਰਾਵਾਂ ਨਾਲ ਰੇਲ ਪਟੜੀ 'ਤੇ ਹੀ ਕੇਕ ਕੱਟ ਕੇ ਆਪਣਾ ਜਨਮ ਦਿਨ ਮਨਾਇਆ। ਇਸ ਮੌਕੇ ਜਿੱਥੇ ਕਿਸਾਨਾਂ ਨੇ ਆਪਣੇ ਕਿਸਾਨ ਭਰਾ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਉਥੇ ਹੀ ਮੋਦੀ ਸਰਕਾਰ ਦਾ ਵੀ ਪਿੱਟ ਸਿਆਪਾ ਕੀਤਾ।

ਇਹ ਵੀ ਪੜ੍ਹੋ: ਰਾਹ ਜਾਂਦੀ ਬੀਬੀ ਨੂੰ ਝਪਟਮਾਰਾਂ ਨੇ ਘੇਰਿਆ,ਵਾਹ ਨਾ ਚੱਲਦਾ ਵੇਖ ਦਾਗੇ ਹਵਾਈ ਫ਼ਾਇਰ

PunjabKesari

ਮਿਲੀ ਜਾਣਕਾਰੀ ਮੁਤਾਬਕ ਰੂਪਨਗਰ ਦੇ ਨੰਗਲ ਚੌਕ ਵਿਖੇ ਰੇਲ ਪਟੜੀ 'ਤੇ ਕਈ ਦਿਨਾਂ ਤੋਂ ਕਿਸਾਨਾਂ ਦਾ ਧਰਨਾ ਚੱਲ ਰਿਹਾ ਹੈ। ਇਸ ਦੌਰਾਨ ਇਕ ਕਿਸਾਨ ਵੱਲੋਂ ਆਪਣੇ ਕਿਸਾਨ ਭਰਾਵਾਂ ਦੇ ਨਾਲ ਧਰਨੇ 'ਤੇ ਹੀ ਰੇਲ ਪਟੜੀ 'ਤੇ ਬੈਠ ਕੇ ਕੇਕ ਕੱਟਿਆ ਗਿਆ। ਆਪਣੇ ਜਨਮ ਦਿਨ ਦੀਆਂ ਖੁਸ਼ੀਆਂ ਆਪਣੇ ਕਿਸਾਨ ਭਰਾਵਾਂ ਨਾਲ ਸਾਂਝੀਆਂ ਕੀਤੀਆਂ।

PunjabKesari

ਇਸ ਮੌਕੇ ਕਿਸਾਨਾਂ ਨੇ ਕੇਕ ਕੱਟਣ ਉਪਰੰਤ ਮੀਡੀਆ ਨਾਲ ਗੱਲ ਕਰਦੇ ਕਿਹਾ ਕਿ ਮੋਦੀ ਸਰਕਾਰ ਦੇ ਕਾਰਨ ਉਨ੍ਹਾਂ ਨੂੰ ਰੇਲ ਪਟੜੀਆਂ 'ਤੇ ਰੁਲਨਾ ਪੈ ਰਿਹਾ ਹੈ ਪਰ ਉਹ ਆਪਣੀ ਹਰ ਖ਼ੁਸ਼ੀ ਜਾਂ ਗ਼ਮੀ ਇਸ ਰੇਲ ਪਟੜੀਆਂ ਤੇ ਹੀ ਆਪਣੇ ਕਿਸਾਨ ਭਰਾਵਾਂ ਨਾਲ ਮਨਾਉਣਗੇ ।

ਇਹ ਵੀ ਪੜ੍ਹੋ: ਪਟਿਆਲਾ 'ਚ ਪੈਸਿਆਂ ਖਾਤਿਰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ

PunjabKesari

ਇਹ ਵੀ ਪੜ੍ਹੋ: ਜਲੰਧਰ 'ਚ ਦਿਨ-ਦਿਹਾੜੇ ਬੈਂਕ ਡਕੈਤੀ, ਸੁਰੱਖਿਆ ਕਾਮੇ ਨੂੰ ਗੋਲੀਆਂ ਮਾਰ ਲੁੱਟੀ ਲੱਖਾਂ ਦੀ ਨਕਦੀ (ਵੀਡੀਓ)

PunjabKesari


author

shivani attri

Content Editor

Related News