ਕਿਸਾਨ ਅੰਦੋਲਨ 'ਤੇ ਉਂਗਲੀ ਚੁੱਕਣ ਵਾਲੇ ਨਿੱਜੀ ਚੈਨਲ 'ਤੇ ਭੜਕੇ ਪ੍ਰਭ ਗਿੱਲ, ਸੁਣਾਈਆਂ ਖਰੀਆਂ-ਖਰੀਆਂ
Thursday, Dec 31, 2020 - 11:20 AM (IST)

ਚੰਡੀਗੜ੍ਹ (ਬਿਊਰੋ) – ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਕਿਸਾਨਾਂ ਦਾ ਸਮਰਥਨ ਪੰਜਾਬੀ ਕਲਾਕਾਰ ਵਧ ਚੜ੍ਹ ਕੇ ਕਰ ਰਹੇ ਹਨ। ਇਨ੍ਹਾਂ ਹੀ ਨਹੀਂ ਕਈ ਕਲਾਕਾਰ ਸੋਸ਼ਲ ਮੀਡੀਆ ਰਾਹੀਂ ਕਿਸਾਨਾਂ ਦੇ ਹੌਂਸਲੇ ਨੂੰ ਬੁਲੰਦ ਕਰ ਰਹੇ ਹਨ। ਹਾਲ ਹੀ 'ਚ ਪੰਜਾਬੀ ਗਾਇਕ ਪ੍ਰਭ ਗਿੱਲ ਇਕ ਨਿੱਜੀ ਚੈਨਲ 'ਤੇ ਭੜਾਸ ਕੱਢਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਨਿੱਜੀ ਚੈਨਲ ਨੂੰ ਵੰਗਾਰਦਿਆਂ ਆਪਣੇ ਟਵਿੱਟਰ ਆਊਂਟ 'ਤੇ ਵੀਡੀਓ ਸਾਂਝੀ ਕੜਦਿਆਂ ਪੋਸਟ 'ਚ ਲਿਖਿਆ 'ਜੇ ਤੂੰ ਸੱਚੀ ਪੱਤਰਕਾਰੀ ਕਰ ਰਿਹਾ ਹੈ ਤਾਂ ਉਥੇ 45 ਕਿਸਾਨ ਭਰਾਵਾਂ ਦੀ ਮੌਤ ਹੋ ਗਈ ਤੇਰੇ ਨਿਊਜ਼ ਚੈਨਲ 'ਤੇ ਕਦੇ ਉਸ ਦਾ ਡੀ। ਐੱਨ. ਏ. ਚੱਲਿਆ। ਸਾਫ਼-ਸਾਫ਼ ਬੋਲ ਕਿ ਇਸ ਅੰਦੋਲਨ ਕਾਰਨ ਤੇਰੇ ਵਰਗੇ ਪੱਤਰਕਾਰਾਂ ਦੀ ਹਵਾ ਟਾਈਟ ਹੋ ਰਹੀ ਹੈ।' ਦਰਅਸਲ ਇਕ ਨਿੱਜੀ ਚੈਨਲ ਨੇ ਆਪਣੇ ਚੈਨਲ 'ਤੇ ਕਿਸਾਨ ਅੰਦੋਲਨ ਬਾਰੇ ਕਿਹਾ ਕਿ 'ਇਸ ਨੂੰ ਅੰਦੋਲਨ ਕਿਹਾ ਜਾਵੇ ਜਾਂ ਮੇਲਾ? ਦੇਖੋ ਇਸ ਗਰਾਊਂਡ ਰਿਪੋਰਟ 'ਚ।'
ਇਸ ਤੋਂ ਇਲਾਵਾ ਪ੍ਰਭ ਗਿੱਲ ਨੇ ਇਕ ਹੋਰ ਟਵੀਟ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਲਿਖਿਆ 'ਇਹ ਦੇਸ਼ ਦੇ ਕਿਸਾਨਾਂ ਦਾ ਇਕੱਠ ਹੈ, ਜੋ ਇਸ ਦੇਸ਼ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਨ ਨਹੀਂ ਤਾਂ ਸਭ ਕੁਝ ਵਿਕ ਜਾਵੇਗਾ ਜਿਵੇਂ ਤੁਸੀਂ ਵਿਕ ਚੁੱਕੇ ਹੋ।' ਇਸ ਦੇ ਨਾਲ ਹੀ ਪ੍ਰਭ ਗਿੱਲ ਨੇ ਸੁਧੀਰ ਚੌਧਰੀ ਨਾਂ ਦੇ ਵਿਅਕਤੀ ਨੂੰ ਟੈਗ ਕੀਤਾ ਹੈ।
ਗਗਨ ਕੋਕਰੀ ਨੇ ਵੀ ਸੁਣਾਈਆਂ ਨੇ ਖਰੀਆਂ-ਖਰੀਆਂ
ਦੱਸ ਦਈਏ ਕਿ ਪੰਜਾਬੀ ਗਾਇਕ ਗਗਨ ਕੋਕਰੀ ਕਿਸਾਨ ਅੰਦੋਲਨ ਦੇ ਸਮਰਥਨ 'ਚ ਨਿੱਤ ਦਿਨ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ। ਇਨ੍ਹਾਂ ਹੀ ਨਹੀਂ, ਧਰਨੇ 'ਚ ਸ਼ਿਰਕਤ ਕਰਦਿਆਂ ਗਗਨ ਕੋਕਰੀ ਨੇ ਸੇਵਾ 'ਚ ਵੀ ਹੱਥ ਵੰਡਾਇਆ ਅਤੇ ਧਰਨੇ 'ਚ ਮੌਜੂਦ ਲੋਕਾਂ ਦੀ ਮਦਦ ਕੀਤੀ। ਹਾਲ ਹੀ 'ਚ ਗਗਨ ਕੋਕਰੀ ਨੇ ਪੋਸਟ ਸਾਂਝੀ ਕਰਕੇ ਇਕ ਨਿੱਜੀ ਚੈਨਲ ਨੂੰ ਖਰੀਆਂ-ਖਰੀਆਂ ਸੁਣਾਈਆਂ। ਗਗਨ ਕੋਕਰੀ ਨੇ ਆਪਣੀ ਪੋਸਟ 'ਚ ਭੜਾਸ ਕੱਢਦਿਆਂ ਲਿਖਿਆ ਸੀ, 'ਜ਼ੀ ਨਿਊਜ਼ ਆਲਿਓ ਜੇ ਮਾਈਕ ਚੱਕ ਕੇ ਮੇਰੇ ਨੇੜੇ ਵੀ ਆਏ ਸ਼ਿੱਤਰਾਂ ਦੇ ਜ਼ਿੰਮੇਵਾਰ ਤੁਸੀਂ ਆਪ ਹੋਵੋਗੇ। ਸਾਲੇ ਪੱਤਰਕਾਰੀ ਦੇ। ਅਸੀਂ ਸਾਰੇ ਖਾਲਸਾ ਏਡ ਇੰਟਰਨੈਸ਼ਨਲ ’ਤੇ ਮਾਣ ਕਰਦੇ ਹਾਂ ਤੇ ਅੰਤਰਰਾਸ਼ਟਰੀ ਪੱਧਰ ’ਤੇ ਖਾਲਸਾ ਏਡ ਇਕ ਹੀਰੇ ਵਾਂਗ ਹੈ।' ਇਸ ਪੋਸਟ 'ਚ ਗਗਨ ਕੋਕਰੀ ਖਾਲਸਾ ਏਡ ਤੇ ਰਵੀ ਸਿੰਘ ਦੀ ਹਿਮਾਇਤ ਕਰ ਰਹੇ ਹਨ। ਨਿੱਜੀ ਚੈਨਲ ਵਲੋਂ ਖਾਲਸਾ ਏਡ ਦੀ ਸਾਖ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਇਕ ਖ਼ਬਰ ਆਪਣੇ ਚੈਨਲ 'ਤੇ ਚਲਾਈ ਗਈ ਸੀ, ਜਿਸ ਤੋਂ ਬਾਅਦ ਗਗਨ ਕੋਕਰੀ ਦਾ ਗੁੱਸਾ ਸੋਸ਼ਲ ਮੀਡੀਆ 'ਤੇ ਫੁੱਟ ਗਿਆ। ਉਂਝ ਸਿਰਫ ਗਗਨ ਕੋਕਰੀ ਹੀ ਨਹੀਂ, ਸਗੋਂ ਵੱਖ-ਵੱਖ ਕਲਾਕਾਰਾਂ ਵਲੋਂ ਰਵੀ ਸਿੰਘ ਤੇ ਖਾਲਸਾ ਏਡ ਦਾ ਸਮਰਥਨ ਕੀਤਾ ਜਾ ਰਿਹਾ ਹੈ ਤੇ ਪੋਸਟਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।
ये देश के किसानों का जमावड़ा है जो इस देश को बचाने की लडाई लड़ रहे हैं,वरना सब कुछ बिक जाएगा जैसे तुम बिक चुके हों @sudhirchaudhary
— Prabh Gill (@PrabhGillMusic) December 30, 2020
ਸਰਕਾਰ ਨੇ ਕਿਸਾਨਾਂ ਦੀਆਂ ਮੰਨੀਆ ਦੋ ਮੰਗਾਂ
ਕੇਂਦਰ ਅਤੇ ਕਿਸਾਨਾਂ ਵਿਚਾਲੇ 6ਵੇਂ ਦੌਰ ਦੀ ਗੱਲਬਾਤ ਬੀਤੇ ਦਿਨ ਬੁੱਧਵਾਰ ਹੋਈ। ਇਸ ਬੈਠਕ 'ਚ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਰੇਲਵੇ ਮੰਤਰੀ ਪਿਊਸ਼ ਗੋਇਲ ਅਤੇ ਵਣਜ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਵਿਗਿਆਨ ਭਵਨ 'ਚ 40 ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕੀਤੀ। ਇਸ ਬੈਠਕ 'ਚ ਸਰਕਾਰ ਨੇ ਕਿਸਾਨਾਂ ਦੀਆਂ ਦੋ ਮੰਗਾਂ ਮੰਨੀਆਂ ਹਨ, ਜਿਸ 'ਚ ਬਿਜਲੀ ਸੋਧ ਬਿੱਲ 2020 ਸਰਕਾਰ ਨਹੀਂ ਲਿਆਵੇਗੀ। ਦੂਜਾ, ਪਰਾਲੀ ਦੇ ਮੁੱਦੇ ਨੂੰ ਲੈ ਕੇ ਸਰਕਾਰ ਝੁਕੀ ਹੈ, ਜਿਸ 'ਚ 1 ਕਰੋੜ ਜੁਰਮਾਨੇ ਦੀ ਤਜਵੀਜ਼ ਹੈ। ਯਾਨੀ ਕਿ ਸਰਕਾਰ ਹਵਾ ਪ੍ਰਦੂਸ਼ਣ ਨਾਲ ਜੁੜੇ ਆਰਡੀਨੈਂਸ 'ਚ ਬਦਲਾਅ ਲਈ ਸਰਕਾਰ ਤਿਆਰ ਹੈ। ਸਰਕਾਰ ਪਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਸਰਕਾਰ ਤਿਆਰ ਨਹੀਂ ਹੈ। ਇਸ ਤੋਂ ਇਲਾਵਾ ਸਰਕਾਰ ਨੇ ਐੱਮ. ਐੱਸ. ਪੀ. 'ਤੇ ਲਿਖਤੀ ਗਰੰਟੀ ਨੂੰ ਦੁਹਰਾਇਆ ਹੈ। ਉਥੇ ਹੀ ਹੁਣ ਅਗਲੀ ਮੀਟਿੰਗ 4 ਜਨਵਰੀ ਨੂੰ ਹੋਵੇਗੀ। ਸੂਤਰਾਂ ਮੁਤਾਬਕ ਸਰਕਾਰ ਐੱਮ. ਐੱਸ. ਪੀ. 'ਤੇ ਕਮੇਟੀ ਬਣਾਉਣ ਨੂੰ ਤਿਆਰ ਹੋ ਗਈ ਹੈ।
अगर तू सच्ची पत्रकारिता कर रहा है तो वहां 45 किसान भाई की मौत हो गई तेरे न्यूज़ चैनल पर कभी उसका डीएनए चला
— Prabh Gill (@PrabhGillMusic) December 30, 2020
साफ साफ बोल कि इस आंदोलन के कारण तुम जैसे पत्तलकारों की चड्डी उतर रही है। @sudhirchaudhary https://t.co/kjbvP4blFb
ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ
ਦਿੱਲੀ ਦੀਆਂ ਹੱਦਾਂ 'ਤੇ ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਇਸ ਵੇਲੇ ਦਿੱਲੀ ਨੂੰ ਤਕਰੀਬਨ ਚੁਫੇਰਿਓਂ ਘੇਰਿਆ ਹੋਇਆ ਹੈ। ਅੱਜ ਫਿਰ ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਦੀ ਚਰਚਾ ਛਿੜੀ ਹੈ। ਦਿੱਲੀ ਦੇ ਸਿੰਘੂ, ਟਿਕਰੀ ਤੇ ਕੁੰਡਲੀ ਬਾਰਡਰ 'ਤੇ ਅੰਦੋਲਨਕਾਰੀ ਕਿਸਾਨਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।