7 ਕਿਸਾਨ ਜਥੇਬੰਦੀਆਂ ਨੇ ਕਰਜ਼ੇ ਦੀ ਮੁਆਫੀ ਲਈ ਘੇਰਿਆ ਡੀ. ਸੀ. ਦਫਤਰ, ਕੈਪਟਨ ਖਿਲਾਫ ਕੀਤੀ ਨਾਅਰੇਬਾਜ਼ੀ

Monday, Jun 12, 2017 - 03:54 PM (IST)

7 ਕਿਸਾਨ ਜਥੇਬੰਦੀਆਂ ਨੇ ਕਰਜ਼ੇ ਦੀ ਮੁਆਫੀ ਲਈ ਘੇਰਿਆ ਡੀ. ਸੀ. ਦਫਤਰ, ਕੈਪਟਨ ਖਿਲਾਫ ਕੀਤੀ ਨਾਅਰੇਬਾਜ਼ੀ

ਸੰਗਰੂਰ(ਬੇਦੀ)— ਕਿਸਾਨਾਂ ਦੀਆਂ 7 ਸੰਘਰਸੀਲ ਜਥੇਬੰਦੀਆਂ ਵੱਲੋਂ ਕਿਸਾਨਾਂ ਮੰਗਾਂ ਨੂੰ ਲੈ ਕੇ ਸੂਬੇ ਭਰ 'ਚ ਦਿੱਤੇ ਗਏ ਜ਼ਿਲੇ ਪੱਧਰੀ ਧਰਨਿਆਂ ਤਹਿਤ ਪ੍ਰਬੰਧਕੀ ਕੰਪਲੈਕਸ ਸੰਗਰੂਰ ਅੱਗੇ ਕਿਸਾਨ ਜਥੇਬੰਦੀਆਂ ਨੇ ਇਕੱਠੇ ਹੋ ਕੇ ਧਰਨਾ ਦਿੱਤਾ ਅਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਕਿਸਾਨੀ ਮੰਗਾਂ ਸੰਬੰਧੀ ਮੰਗ ਪੱਤਰ ਵੀ ਸੌਂਪਿਆ। ਬੁਲਾਰਿਆਂ ਨੇ ਆਪਣੇ ਸੰਬੋਧਨ 'ਚ ਸਭ ਤੋਂ ਪਹਿਲਾਂ ਮੱਧ ਪ੍ਰਦੇਸ਼ 'ਚ ਸ਼ਹੀਦ ਹੋਏ ਕਿਸਾਨਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਅਤੇ ਸਰਕਾਰ ਪ੍ਰਤੀ ਰੋਸ ਜ਼ਾਹਰ ਕੀਤਾ। ਬੁਲਾਰਿਆਂ ਨੇ ਸੰਬੋਧਨ 'ਚ ਕਿ ਅੱਜ ਕਿਸਾਨਾਂ ਦੀ ਆਰਥਿਕ ਹਾਲਤ ਬਹੁਤ ਹੀ ਤਰਸਯੋਗ ਬਣ ਗਈ ਹੈ ਅਤੇ ਸਮੇਂ ਦੀਆਂ ਸਰਕਾਰ ਕਿਸਾਨੀ ਨੂੰ ਫਾਇਦੇਵੰਦ ਧੰਦਾ ਬਣਾਉਣ ਲਈ ਸਿਰਫ ਵਾਅਦੇ ਹੀ ਕਰ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਕਰਜ਼ੇ ਕਾਰਨ ਪੰਜਾਬ 'ਚ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਆਏ ਦਿਨ ਵੱਧ ਰਹੀ ਹੈ ਅਤੇ ਰੋਜ਼ਾਨਾਂ ਹੀ ਅਖਬਾਰ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀਆਂ ਖਬਰਾਂ ਨਾਲ ਭਰੇ ਹੁੰਦੇ ਇਸ ਦੇ ਬਾਵਜ਼ੂਦ ਵੀ ਸਰਕਾਰ ਕੋਈ ਸਾਰਥਕ ਹੱਲ ਨਹੀਂ ਕਰ ਰਹੀ ਹੈ। ਆਗੂਆਂ ਨੇ ਕੈਪਟਨ ਸਰਕਾਰ ਵੱਲੋਂ ਕੀਤੇ ਚੋਣ ਵਾਅਦੇ ਨੂੰ ਪੂਰੇ ਕਰਨ ਦੀ ਮੰਗ ਕੀਤੀ।  
ਕੀ ਹਨ ਮੰਗਾਂ 
1. ਪੰਜਾਬ ਸਰਕਾਰ ਆਪਣੇ ਕੀਤੇ ਵਾਅਦਿਆਂ ਮੁਤਾਬਕ, ਕਿਸਾਨਾਂ, ਮਜ਼ਦੂਰਾਂ ਦੇ ਸਰਕਾਰੀ ਅਤੇ ਸਹਿਕਾਰੀ ਬੈਂਕਾਂ ਅਤੇ ਆੜਤੀਆਂ ਦੇ ਵੱਲੋਂ ਦਿੱਤੇ ਕਰਜੇ 'ਤੇ ਲਕੀਰ ਮਾਰੇ ਅਤੇ ਗਾਰੰਟੀ ਕੀਤੀ ਜਾਵੇ ਕਿ ਅੱਗੇ ਤੋਂ ਕਿਸਾਨਾਂ ਮਜ਼ਦੂਰਾਂ ਸਿਰ ਕਰਜਾ ਨਾ ਚੜੇ ਅਤੇ ਕਰਜ ਮੁਆਫ ਦਾ ਐਲਾਨ ਬਜਟ ਦੌਰਾਨ ਕੀਤਾ ਜਾਵੇ। 
2. ਕਰਜਾ ਲੈਣ ਸਮੇਂ ਬੈਂਕਾਂ ਅਤੇ ਆੜਤੀਆਂ ਨੂੰ ਕਿਸਾਨਾਂ ਵੱਲੋਂ ਦਿੱਤੇ ਗਏ ਮਜਬੂਰੀ ਬੱਸ ਖਾਲੀ ਚੈਕ ਵਾਪਸ ਕਰਵਾਏ ਜਾਣ।  
3. ਕੋਆਪਰੇਟਿਵ ਐਕਟ ਦੀ ਧਾਰਾ 63 ਸੀ ਸਬਜਟ ਸੈਸ਼ਨ ਦੌਰਾਨ ਰੱਦ ਕੀਤੀ ਜਾਵੇ, ਜਿਸ ਅਨੁਸਾਰ ਕਰਜ਼ਾ ਲੈਣ ਵਾਲੀ ਦੀ ਕੁਰਕੀ ਹੁੰਦੀ ਹੈ, ਕਰਜ਼ੇ ਦੀ ਵਸੂਲੀ ਦੇ ਸੰਬੰਧ 'ਚ ਕਿਸਾਨਾਂ ਦੀ ਗ੍ਰਿਫਤਾਰੀ ਅਤੇ ਪੁਲਿਸ ਦੀ ਦਖਲ ਅੰਦਾਜੀ ਬੰਦ ਕੀਤੀ ਜਾਵੇ, 
4. ਬਿਆਜ 'ਤੇ ਬਿਆਜ ਅਤੇ ਮੂਲਧਾਨ ਨਾਲੋਂ ਵੱਧ ਬਿਆਜ 'ਤੇ ਕਾਨੂੰਨੀ ਪਾਬੰਦੀ ਹੋਵੇ, ਕਿਸਾਨਾਂ ਪੱਖੀ ਨਵਾਂ ਕਰਜਾ ਵਸੂਲੀ ਕਾਨੂੰਨ ਬਣਾਇਆ ਜਾਵੇ।
5. ਪੰਜਾਬ ਦੇ ਪੜ੍ਹੇ ਲਿਖੇ ਅਤੇ ਅਨਪੜ੍ਹ ਨੌਜਵਾਨਾਂ ਲਈ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ ਅਤੇ ਬੇਰੁਜ਼ਗਾਰੀ ਭੱਤਾ ਦਾ ਵੀ ਪ੍ਰਬੰਧ ਕੀਤਾ ਜਾਵੇ
6. ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਪੀੜਤ ਪਰਿਵਾਰਾਂ ਨੂੰ 10-10 ਲੱਖ ਰੁਪਏ ਦਾ ਮੁਆਵਜਾ, ਪਰਿਵਾਰ ਦੇ ਇੱਕ ਮੈਂਬਰ ਸਰਕਾਰੀ ਨੌਕਰੀ ਅਤੇ ਪਰਿਵਾਰ 'ਤੇ ਚੜਿਆ ਕਰਜਾ  ਮੁਆਫ਼ ਕੀਤਾ ਜਾਵੇ। 
7. ਅਵਾਰਾ ਪਸ਼ੂਆਂ ਦਾ ਸਥਾਈ ਹੱਲ ਕੀਤਾ ਜਾਵੇ। 
ਇਸ ਮੌਕੇ ਸੂਬਾ ਪ੍ਰਧਾਨ ਬੀ. ਕੇ. ਯੂ. ਏਕਤਾ ਉਗਰਾਹਾਂ ਜੋਗਿੰਦਰ ਸਿੰਘ, ਸੂਬਾ ਆਗੂ ਬੀ. ਕੇ. ਯੂ. ਏਕਤਾ ਡਕੌਦਾ ਗੁਰਮੀਤ ਭੱਟੀਵਾਲ, ਬਲਾਕ ਪ੍ਰਧਾਨ ਕਰਮਜੀਤ ਬਲਿਆਲ ਡਕੌਦਾ, ਨਛੱਤਰ ਸਿੰਘ  ਝਨੇੜੀ ਮੀਤ ਪ੍ਰਧਾਨ ਬਲਾਕ ਡਕੌਦਾ, ਸੁਖਦੇਵ ਸਿੰਘ ਜਨਰਲ ਸਕੱਤਰ ਬਲਾਕ ਡਕੌਦਾ, ਸੁਖਦੇਵ ਸਿਘ ਘਰਾਚੋਂ ਖਜ਼ਾਨਚੀ ਬਲਾਕ ਡਕੌਦਾ, ਲੱਖਾ ਸਿੰਘ ਵਾਲੀਆ, ਗੁਰਮੇਲ ਸਿੰਘ ਦੁੱਗਾਂ,  ਕਰਮਜੀਤ ਸੰਗਰੂਰ, ਸਮਸੇਰ ਸਿੰਘ ਜਿਲ੍ਹਾ ਆਗੂ ਡਕੌਦਾ,  ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਮੀਤ ਪ੍ਰਧਾਨ ਸੋਮਾ ਸਿੰਘ ਲੌਂਗੋਵਾਲ, ਦਰਬਾਰਾ ਸਿੰਘ ਛਾਜਲਾ, ਸੁਖਪਾਲ  ਸਿੰਘ ਮਾਣਕ ਕਣਕਵਾਲ, ਅਜੈਬ ਸਿੰਘ ਜਖੇਪਲ ਆਦਿ ਹਾਜ਼ਰ ਸਨ।


Related News