ਕਿਸਾਨਾਂ ਨੇ ਕਰ ਲਈ ਦਿੱਲੀ ਕੂਚ ਦੀ ਤਿਆਰੀ, ਬੈਰੀਕੇਡ ਤੋੜਨ ਲਈ ਲਾਇਆ ਇਹ ਵੱਡਾ ਜੁਗਾੜ (ਵੀਡੀਓ)
Tuesday, Feb 20, 2024 - 09:34 PM (IST)
ਅੰਬਾਲਾ - ਕਿਸਾਨਾਂ ਵਲੋਂ ਕੇਂਦਰ ਸਰਕਾਰ ਦੇ ਪ੍ਰਸਤਾਵ ਨੂੰ ਖਾਰਿਜ਼ ਕਰਨ ਮਗਰੋਂ ਭਲਕੇ ਦਿੱਲੀ ਕੂਚ ਦਾ ਐਲਾਨ ਕਰ ਦਿੱਤਾ ਗਿਆ ਹੈ। ਕਿਸਾਨ ਕੱਲ ਸਵੇਰੇ 11 ਵਜੇ ਟਰੈਕਟਰ-ਟਰਾਲੀਆਂ ਨਾਲ ਦਿੱਲੀ ਵੱਲ ਕੂਚ ਕਰਨਗੇ। ਇਸ ਨੂੰ ਦੇਖਦਿਆਂ ਉਨ੍ਹਾਂ ਨੂੰ ਰੋਕਣ ਲਈ ਪੁਲਸ ਵੱਲੋਂ ਵੀ ਸ਼ੰਭੂ ਬਾਰਡਰ 'ਤੇ ਬੈਰੀਕੇਡਿੰਗ ਹੋਰ ਸਖ਼ਤ ਕਰ ਦਿੱਤੀ ਗਈ ਹੈ। ਇਸ ਦਰਮਿਆਨ ਕਿਸਾਨਾਂ ਨੇ ਵੀ ਪੁਲਸ ਵਲੋਂ ਲਾਏ ਬੈਰੀਕੇਡਾਂ ਨੂੰ ਪਾਰ ਕਰਨ ਲਈ ਵੱਡਾ ਜੁਗਾੜ ਲਾ ਲਿਆ ਹੈ।
ਇਹ ਵੀ ਪੜ੍ਹੋ - ਵੱਡੀ ਖ਼ਬਰ: ਸ਼ੰਭੂ ਬਾਰਡਰ 'ਤੇ ਤਾਇਨਾਤ ਇਕ ਹੋਰ ਪੁਲਸ ਮੁਲਾਜ਼ਮ ਦੀ ਮੌਤ
ਸ਼ੰਭੂ ਬਾਰਡਰ ਦਾ ਇਸ ਸਮੇਂ ਇੱਕ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਇਥੇ ਕਿਸਾਨ ਮਿੱਟੀ ਅਤੇ ਰੇਤ ਨਾਲ ਭਰੇ ਬੋਰੇ ਸੁੱਟਦੇ ਨਜ਼ਰ ਆ ਰਹੇ ਹਨ। ਇਨ੍ਹਾਂ ਬੋਰਿਆਂ ਨੂੰ ਸ਼ੰਭੂ ਟੋਲ ਪਲਾਜ਼ਾ ਤੋਂ ਪਹਿਲਾਂ ਉਤਾਰਿਆ ਜਾ ਰਿਹਾ ਹੈ। ਬਾਰਡਰ 'ਤੇ ਬੰਕਰ ਬਣਾਏ ਜਾ ਰਹੇ ਹਨ। ਕਿਸਾਨਾਂ ਨੇ ਦੱਸਿਆ ਕਿ ਇਨ੍ਹਾਂ ਬੋਰਿਆਂ ਦੀ ਮਦਦ ਨਾਲ ਰੈਂਪ ਬਣਾਏ ਜਾਣਗੇ ਜੋ ਇਕ ਪੁਲ ਵਾਂਗ ਕੰਮ ਕਰਨਗੇ ਅਤੇ ਇਨ੍ਹਾਂ ਦੀ ਸਹਾਇਤਾ ਨਾਲ ਅੱਗੇ ਵਧਾਂਗੇ। ਉਨ੍ਹਾਂ ਕਿਹਾ ਕਿ ਕਰੀਬ 6-7 ਦਿਨਾਂ ਤੋਂ ਇਹ ਕੰਮ ਚੱਲ ਰਿਹਾ ਸੀ ਅਤੇ 10 ਦੇ ਕਰੀਬ ਟਰਾਲੀਆਂ ਬੋਰੀਆਂ ਨਾਲ ਭਰੀਆਂ ਹਨ। ਇਸ ਦੇ ਨਾਲ ਹੀ ਇਕ ਜੇਸੀਬੀ ਅਤੇ ਹਾਈਡਰਾ ਮਸ਼ੀਨ ਵੀ ਲਿਆਂਦੀ ਗਈ ਹੈ। ਉਨ੍ਹਾਂ ਕਿਹਾ ਕਿ ਸਾਡੇ ਕਿਸਾਨ ਆਗੂ ਇਕ ਵਾਰ ਇਸ਼ਾਰਾ ਕਰਨ ਸਿਰਫ 1 ਘੰਟੇ ਵਿਚ ਹੀ ਸਾਰੇ ਬੈਰੀਕੇਡ ਤੋੜ ਕੇ ਸੁੱਟ ਦਿਆਂਗੇ।
ਇਹ ਵੀ ਪੜ੍ਹੋ - ਦੂਜੀ ਵਾਰ ਮਾਤਾ-ਪਿਤਾ ਬਣੇ ਵਿਰਾਟ-ਅਨੁਸ਼ਕਾ, ਅਦਾਕਾਰਾ ਨੇ ਪੁੱਤਰ ਨੂੰ ਦਿੱਤਾ ਜਨਮ, ਜਾਣੋ ਕੀ ਰੱਖਿਆ ਨਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e