ਕਰਜ਼ੇ ਤੋਂ ਦੁਖੀ ਪਿੰਡ ਚੀਮਾਂ ਦੇ ਕਿਸਾਨ ਨੇ ਕੀਤੀ ਖੁਦਕੁਸ਼ੀ
Thursday, Aug 24, 2017 - 04:39 PM (IST)
ਸ਼ਹਿਣਾ/ ਭਦੌੜ(ਸਿੰਗਲਾ) - ਸ਼ਹਿਣਾ ਦੇ ਪਿੰਡ ਚੀਮਾ ਵਿਖੇ ਇਕ ਕਿਸਾਨ ਵੱਲੋਂ ਆਤਮ-ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਮੇਲ ਸਿੰਘ ਪੁੱਤਰ ਜਰਨੈਲ ਸਿੰਘ 50 ਸਾਲ ਵਾਸੀ ਚੀਮਾ ਨੇ ਕਰਜ਼ੇ ਕਾਰਨ ਆਪਣੇ ਖੇਤ ਜਾ ਕੇ ਖੁਦਕਸ਼ੀ ਕਰ ਲਈ। ਕਿਸਾਨ ਦੇ ਸਿਰ 'ਤੇ 15-16 ਲੱਖ ਰੁਪਏ ਦਾ ਕਰਜ਼ਾ ਸੀ ਅਤੇ ਪੱਖੋ ਕੈਂਚੀਆ ਵਿਖੇ ਸੀਮਿੰਟ ਦੇ ਬਾਲੇ ਬਣਾਉਣ ਦਾ ਕੰਮ ਕਰਦਾ ਸੀ।
ਜਾਣਕਾਰੀ ਅਨੁਸਾਰ ਗੁਰਮੇਲ ਸਿੰਘ ਆਪਣੇ ਸਿਰ ਚੜੇ ਕਰਜ਼ੇ ਕਾਰਨ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ, ਜਿਸ ਕਰਕੇ ਉਸ ਨੇ ਕੀਟਨਾਸ਼ਕ ਦਵਾਈ ਪੀ ਕੇ ਖੁਦਕਸ਼ੀ ਕਰ ਲਈ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਚਮਕੌਰ ਸਿੰਘ ਨੈਣੇਵਾਲ, ਬਲਾਕ ਆਗੂ ਦਰਸ਼ਨ ਸਿੰਘ ਚੀਮਾ ਅਤੇ ਇਕਾਈ ਪ੍ਰਧਾਨ ਰਾਜ ਸਿੰਘ ਨੇ ਕਿਹਾ ਕਿ ਖੁਦਕਸ਼ੀ ਕਿਸੇ ਮਸਲੇ ਦਾ ਹੱਲ ਨਹੀ, ਕਿਸਾਨਾਂ ਨੂੰ ਇਸ ਰਸਤੇ ਨਹੀ ਪੈਣਾ ਚਾਹੀਦਾ, ਸਗੋਂ ਇਸ ਮਸਲੇ ਦਾ ਸੰਘਰਸ਼ ਕਰਨਾ ਚਾਹੀਦਾ ਹੈ। ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਦਾ ਪੋਟਰਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ।
