ਪਿੰਡ ਕਨੌੜ ਦੀ ਨੌਜਵਾਨ ਸਭਾ ਦੀ ਭਾਜਪਾ ਆਗੂਆਂ ਨੂੰ ਚਿਤਾਵਨੀ, ਲਗਾ ਦਿੱਤੇ ਪੋਸਟਰ
Wednesday, Jan 20, 2021 - 10:42 PM (IST)
ਬਨੂੜ (ਗੁਰਪਾਲ)- ਕਿਸਾਨਾਂ ਵੱਲੋਂ ਸੂਬੇ ਦੀਆਂ ਵੱਖ-ਵੱਖ ਥਾਵਾਂ ਤੋਂ ਇਲਾਵਾ ਪਿਛਲੇ ਤਕਰੀਬਨ 60 ਦਿਨ ਤੋਂ ਦਿੱਲੀ ਦੇ ਬਾਰਡਰਾਂ ’ਤੇ ਜਾ ਰਹੇ ਸੰਘਰਸ਼ ਦੇ ਬਾਵਜੂਦ ਮੋਦੀ ਸਰਕਾਰ ਵੱਲੋਂ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾ ਰਿਹਾ। ਇਸ ਕਾਰਣ ਪਿੰਡ ਪੱਧਰ ’ਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਬੀਤੇ ਦਿਨੀਂ ਸੀਨੀਅਰ ਭਾਜਪਾ ਆਗੂ ਡਾ. ਪਰਮਜੀਤ ਸਿੰਘ ਦਾ ਪਿੰਡ ਧਰਮਗੜ੍ਹ ਪਹੁੰਚਣ ’ਤੇ ਲੋਕਾਂ ਅਤੇ ਕਿਸਾਨਾਂ ਵੱਲੋਂ ਕਾਲੇ ਝੰਡੇ ਦਿਖਾ ਕੇ ਜ਼ਬਰਦਸਤ ਵਿਰੋਧ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਦਿੱਲੀ ਸਰਹੱਦ ਤੋਂ ਆਈ ਇਕ ਹੋਰ ਬੁਰੀ ਖ਼ਬਰ, ਸੰਘਰਸ਼ ਦੌਰਾਨ ਨੌਜਵਾਨ ਕਿਸਾਨ ਜਗਜੀਤ ਸਿੰਘ ਦੀ ਮੌਤ
ਇਸੇ ਤਹਿਤ ਪਿੰਡ ਕਨੌੜ ਦੀ ਨੌਜਵਾਨ ਸਭਾ ਵੱਲੋਂ ਫਿਰਨੀ ਤੇ ਵੱਖ-ਵੱਖ ਥਾਵਾਂ ’ਤੇ ਭਾਜਪਾ ਆਗੂਆਂ ਦੇ ਬਾਈਕਾਟ ਅਤੇ ਪਿੰਡ ’ਚ ਨਾ ਵੜਨ ਦੇਣ ਦੀਆਂ ਫਲੈਕਸਾਂ ਲਾਈਆਂ ਗਈਆਂ ਹਨ। ਇਨ੍ਹਾਂ ਫਲੈਕਸਾਂ ’ਤੇ ਭਾਜਪਾ ਆਗੂਆਂ ਨੂੰ ਪਿੰਡ ’ਚ ਨਾ ਵੜਨ ਦੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਭਾਜਪਾ ਆਗੂਆਂ ਨੂੰ ਪਿੰਡ ’ਚ ਨਾ ਵੜਨ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ‘ਜੋ ਕਿਸਾਨਾਂ ਨਾਲ ਖੜੇਗਾ, ਉਹੀ ਪਿੰਡ ’ਚ ਵੜੇਗਾ’।
ਇਹ ਵੀ ਪੜ੍ਹੋ : ਲੁਧਿਆਣਾ 'ਚ ਸ਼ਰਮਨਾਕ ਘਟਨਾ, 3 ਬੱਚਿਆਂ ਦੇ ਪਿਓ ਵਲੋਂ 17 ਕੁੜੀ ਨਾਲ ਬਲਾਤਕਾਰ, ਇੰਝ ਖੁੱਲ੍ਹਿਆ ਭੇਤ
ਦੱਸਣਯੋਗ ਹੈ ਕਿ ਕਾਲੇ ਕਾਨੂੰਨਾਂ ਨੂੰ ਰੱਦ ਨਾ ਕੀਤੇ ਜਾਣ ਕਾਰਣ ਭਾਜਪਾ ਸਰਕਾਰ ਦੀ ਆਗੂਆਂ ਵਿਰੁੱਧ ਰੋਸ ਪਿੰਡ ਪੱਧਰ ’ਤੇ ਫੈਲ ਗਿਆ ਹੈ। ਨੇੜਲੇ ਵੱਖ-ਵੱਖ ਪਿੰਡਾਂ ’ਚ ਭਾਜਪਾ ਆਗੂਆਂ ਦੇ ਬਾਈਕਾਟ ਦੀਆਂ ਫਲੈਕਸਾਂ ਲਾ ਦਿੱਤੀਆਂ ਗਈਆਂ ਹਨ, ਜਿਸ ਕਾਰਣ ਭਾਜਪਾ ਦਾ ਸੂਬੇ ’ਚੋਂ ਆਧਾਰ ਲਗਭਗ ਸਮਾਪਤ ਹੁੰਦਾ ਦਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ : ਮੋਗਾ ’ਚ ਦਿਲ ਕੰਬਾਉਣ ਵਾਲੀ ਘਟਨਾ, ਬਲਾਤਕਾਰ ’ਚ ਨਾਕਾਮ ਰਹਿਣ ’ਤੇ ਕੁੜੀ ਦਾ ਚਾਕੂਆਂ ਨਾਲ ਕਤਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?