ਕਿਸਾਨ ਦੀ ਮੋਟਰ ਤੋਂ ਟਰਾਂਸਫਾਰਮਰ ਚੋਰੀ

Tuesday, Feb 06, 2018 - 12:08 PM (IST)

ਕਿਸਾਨ ਦੀ ਮੋਟਰ ਤੋਂ ਟਰਾਂਸਫਾਰਮਰ ਚੋਰੀ

ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) - ਪਿੰਡ ਮੱਝੂਪੁਰ ਵਾਸੀ ਕਿਸਾਨ ਸਾਹਿਬ ਸਿੰਘ ਪੁੱਤਰ ਜਗੀਰ ਸਿੰਘ ਦੀ ਮੋਟਰ 'ਤੇ ਲੱਗਾ ਟਰਾਂਸਫਾਰਮਰ ਸੋਮਵਾਰ ਰਾਤ ਅਣਪਛਾਤੇ ਚੋਰਾਂ ਵੱਲੋਂ ਚੋਰੀ ਕੀਤੇ ਜਾਣ ਦਾ ਸਮਾਚਾਰ ਹੈ। ਕਿਸਾਨ ਨੇ ਇਸ ਸਬੰਧੀ ਬਿਜਲੀ ਬੋਰਡ ਦੇ ਅਧਿਕਾਰੀਆਂ ਅਤੇ ਥਾਣਾ ਝਬਾਲ ਦੀ ਪੁਲਸ ਨੂੰ ਲਿਖਤੀ ਸੂਚਿਤ ਕਰ ਦਿੱਤਾ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਸੁਖਜਿੰਦਰ ਸਿੰਘ ਬੱਬਾ ਅਤੇ ਕਿਸਾਨ ਸਾਹਿਬ ਸਿੰਘ ਨੇ ਦੱਸਿਆ ਕਿ ਖੇਤਾਂ 'ਚ ਬੰਬੀ 'ਤੇ ਲੱਗੇ ਟਰਾਂਸਫਾਰਮਰ ਨੂੰ ਬੀਤੀ ਰਾਤ ਉਤਾਰ ਕੇ ਉਸ 'ਚੋਂ ਤਾਂਬੇ ਦਾ ਸਮਾਨ ਆਦਿ ਕੱਢ ਕੇ ਟਰਾਂਸਫਾਰਮਰ ਦਾ ਖਾਲੀ ਖੋਲ ਉਥੇ ਹੀ ਛੱਡ ਕੇ ਚੋਰ ਫਰਾਰ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਚੋਰਾਂ ਵੱਲੋਂ ਕਿਸਾਨਾਂ ਦੀਆਂ ਮੋਟਰਾਂ ਤੋਂ ਟਰਾਂਸਫਾਰਮਰ ਚੋਰੀ ਕਰਨ ਦੀਆਂ ਵਾਰਦਾਤਾਂ ਦਾ ਹੜਕੰਪ ਮਚਾਇਆ ਹੋਇਆ ਹੈ। ਉਨ੍ਹਾਂ ਦੇ ਪਿੰਡ 'ਚ ਅਜਿਹੀਆਂ ਦਰਜ਼ਨ ਤੋਂ ਵੱਧ ਘਟਨਾਵਾਂ ਵਾਪਰ ਚੁੱਕੀਆਂ ਹਨ। ਸਰਪੰਚ ਸੁਖਜਿੰਦਰ ਸਿੰਘ ਬੱਬਾ ਨੇ ਚੋਰਾਂ ਵਿਰੋਧ ਸਖਤ ਸਿਕੰਜ਼ਾ ਕੱਸਣ ਦੀ ਪੁਲਸ ਤੋਂ ਮੰਗ ਕਰਦਿਆਂ ਕਿਹਾ ਕਿ ਅਜਿਹੀਆਂ ਵਾਰਦਾਤਾਂ ਨੂੰ ਨਸ਼ੇੜੀ ਕਿਸਮ ਦੇ ਲੋਕ ਅੰਜ਼ਾਮ ਦੇ ਰਹੇ ਹਨ। ਥਾਣਾ ਝਬਾਲ ਦੇ ਮੁੱਖੀ ਇੰ. ਮਨੋਜ ਕੁਮਾਰ ਨੇ ਦੱਸਿਆ ਕਿ ਕਾਰਵਾਈ ਕੀਤੀ ਜਾ ਰਹੀ ਹੈ।


Related News