ਕਿਸਾਨਾਂ ਨੇ ਰੋਕੀਆਂ ਰੇਲਾਂ
Wednesday, Dec 18, 2024 - 05:45 PM (IST)
ਦਸੂਹਾ (ਝਾਵਰ) : ਪੰਧੇਰ ਤੇ ਡੱਲੇਵਾਲ ਕਿਸਾਨ ਜਥੇਬੰਦੀ ਵਲੋਂ 18 ਦਸੰਬਰ ਨੂੰ ਰੇਲਾਂ ਰੋਕਣ ਦੇ ਐਲਾਨ ਤਹਿਤ ਅੱਜ ਦਸੂਹਾ ਰੇਲਵੇ ਸਟੇਸ਼ਨ 'ਤੇ ਕਿਸਾਨਾਂ ਵੱਲੋ 12 ਤੋਂ 3 ਵਜੇ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ। ਦਸੂਹਾ ਰੇਲਵੇ ਸਟੇਸ਼ਨ 'ਤੇ ਬੈਠੇ ਕਿਸਾਨ ਯੂਨੀਅਨ ਦੇ ਆਗੂ ਸੁਖਪਾਲ ਸਿੰਘ ਡੱਫਰ ਪ੍ਰਧਾਨ ਗੰਨਾ ਸੰਘਰਸ਼ ਕਮੇਟੀ ਜਗਦੀਪ ਸਿੰਘ ਜੱਗੀ ਕਿਸਾਨ ਆਗੂ ਅਤੇ ਹੋਰਾਂ ਨੇ ਰੇਲਵੇ ਸਟੇਸ਼ਨ 'ਤੇ ਬੈਠੇ ਕੇ ਆਪਣੀਆਂ ਮੰਗਾਂ ਪੂਰੀ ਕਰਨ ਲਈ ਧਰਨਾ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਤਕ ਕੇਂਦਰ ਸਰਕਾਰ ਕਿਸਾਨਾਂ ਦੀ ਮੰਗਾਂ ਨਹੀਂ ਮੰਨ ਲੈਂਦੀ ਉਦੋਂ ਤਕ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ।