ਕਿਸਾਨ ਦੀ ਧੀ ਨੇ ਕਰਵਾਈ ਬੱਲੇ-ਬੱਲੇ, NDA ਦੀ ਮੈਰਿਟ ਸੂਚੀ 'ਚ ਪੰਜਾਬ 'ਚੋਂ ਕੀਤਾ ਟੌਪ
Saturday, Oct 18, 2025 - 06:22 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਟਾਂਡਾ ਦੇ ਪਿੰਡ ਚੌਟਾਲਾ ਦੇ ਇਕ ਛੋਟੇ ਕਿਸਾਨ ਦੀ ਧੀ ਸਹਿਜਲਦੀਪ ਕੌਰ ਨੇ ਨੈਸ਼ਨਲ ਡਿਫੈਂਸ ਅਕੈਡਮੀ (ਐੱਨ. ਡੀ. ਏ) ਦੀ ਮੈਰਿਟ ਸੂਚੀ ਵਿਚ 13ਵਾਂ ਰੈਂਕ ਪ੍ਰਾਪਤ ਕੀਤਾ ਹੈ ਅਤੇ ਪੰਜਾਬ 'ਚੋਂ ਟੌਪ ਕੀਤਾ ਹੈ। ਇਸ ਦੌਰਾਨ ਸਹਿਜਲਦੀਪ ਦੇ ਘਰ ਵਿਖੇ ਪਹੁੰਚ ਕੇ ਉਸਦੇ ਪਿਤਾ ਜਗਦੇਵ ਸਿੰਘ ਅਤੇ ਮਾਤਾ ਪਰਵਿੰਦਰ ਕੌਰ ਨੂੰ ਸਨਮਾਨਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸ਼ਾਮਚੁਰਾਸੀ ਇੰਚਾਰਜ ਸੰਦੀਪ ਸਿੰਘ ਸੀਕਰੀ ਨੇ ਆਖਿਆ ਕਿ ਸਹਿਜਲਦੀਪ ਪਿੰਡ ਦਾ ਮਾਣ ਹੈ ਅਤੇ ਉਹ ਅਣਗਿਣਤ ਪੇਂਡੂ ਕੁੜੀਆਂ ਲਈ ਉਮੀਦ ਦਾ ਪ੍ਰਤੀਕ ਬਣ ਗਈ ਹੈ |
ਇਹ ਵੀ ਪੜ੍ਹੋ: ਦੀਵਾਲੀ ਮੌਕੇ ਦਹਿਲ ਜਾਣਾ ਸੀ ਪੰਜਾਬ! 5 ਮੁਲਜ਼ਮ ਹਥਿਆਰਾਂ ਸਣੇ ਗ੍ਰਿਫ਼ਤਾਰ, DGP ਦੇ ਵੱਡੇ ਖ਼ੁਲਾਸੇ
ਇਸ ਮੌਕੇ ਸਹਿਜਲਦੀਪ ਦੇ ਮਾਤਾ-ਪਿਤਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਸ ਨੇ ਸਵੈ-ਅਧਿਐਨ ਦੁਆਰਾ ਅਤੇ ਬਿਨਾਂ ਕਿਸੇ ਕੋਚਿੰਗ ਦੇ ਐੱਨ. ਡੀ. ਏ. ਲਿਖਤੀ ਪ੍ਰੀਖਿਆ ਆਪਣੇ ਬਲਬੂਤੇ 'ਤੇ ਪਾਸ ਕੀਤੀ। ਸਹਿਜਲਦੀਪ ਜੋ ਹੁਣ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏ. ਐੱਫ਼. ਪੀ. ਆਈ) ਫਾਰ ਗਰਲਜ਼, ਮੋਹਾਲੀ ਵਿਚ ਸਿਖਲਾਈ ਲੈ ਰਹੀ ਹੈ। ਉਸ ਦਾ ਸਫ਼ਰ ਨੈਨੋਵਾਲ ਦੇ ਇਕ ਛੋਟੇ ਜਿਹੇ ਪ੍ਰਾਈਵੇਟ ਸਕੂਲ ਤੋਂ ਸ਼ੁਰੂ ਹੋਇਆ ਸੀ। ਬਾਰ੍ਹਵੀਂ ਜਮਾਤ ਵਿੱਚ ਉਸ ਨੇ ਪੀ. ਐੱਮ. ਸ਼੍ਰੀ ਕੇਂਦਰੀ ਵਿਦਿਆਲਿਆ, ਗੱਜਾ, ਭੂੰਗਾ ਤੋਂ 97.8 ਫ਼ੀਸਦੀ ਅੰਕ ਪ੍ਰਾਪਤ ਕੀਤੇ ਸਨ। ਅਪ੍ਰੈਲ 2025 ਵਿੱਚ ਉਸ ਨੇ ਐੱਨ. ਡੀ. ਏ. ਲਿਖਤੀ ਪ੍ਰੀਖਿਆ ਅਤੇ ਏ. ਐੱਫ਼. ਪੀ. ਆਈ. ਲਈ ਦਾਖ਼ਲਾ ਪ੍ਰੀਖਿਆ ਦੋਵੇਂ ਪਾਸ ਕਰ ਲਈਆਂ ਸਨ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਸੁਨਿਆਰੇ ਦੀ ਦੁਕਾਨ 'ਤੇ ਚੱਲੀਆਂ ਗੋਲ਼ੀਆਂ, ਕੰਬਿਆ ਇਲਾਕਾ
ਜੁਲਾਈ ਵਿਚ ਭੋਪਾਲ ਵਿਚ ਸਰਵਿਸਿਜ਼ ਸਿਲੈਕਸ਼ਨ ਬੋਰਡ (ਐੱਸ. ਐੱਸ .ਬੀ.) ਇੰਟਰਵਿਊ ਦਾ ਸਾਹਮਣਾ ਕਰਨ ਤੋਂ ਪਹਿਲਾਂ ਉਹ 12-14 ਦਿਨਾਂ ਲਈ ਏ. ਐੱਫ਼. ਪੀ. ਆਈ. ਵਿਚ ਰਹੀ ਰੇਲਗੱਡੀ ਰਾਹੀਂ ਯਾਤਰਾ ਕਰਦੇ ਸਮੇਂ ਵੀ ਅਧਿਕਾਰੀਆਂ ਤੋਂ ਨਿਰੰਤਰ ਮਾਰਗਦਰਸ਼ਨ ਪ੍ਰਾਪਤ ਕਰਦੀ ਰਹੀ। ਇੰਟਰਵਿਊ ਤੋਂ ਬਾਅਦ ਉਹ ਏ. ਐੱਫ਼. ਪੀ. ਆਈ. ਵਾਪਸ ਆ ਗਈ ਅਤੇ 10 ਅਕਤੂਬਰ ਨੂੰ ਮੈਰਿਟ ਸੂਚੀ ਆਉਣ ਤੱਕ ਆਪਣੀ ਸਿਖਲਾਈ ਜਾਰੀ ਰੱਖੀ। ਉਸ ਨੇ 570 ਅੰਕਾਂ ਨਾਲ ਇੰਟਰਵਿਊ ਵਿਚ ਟੌਪ ਕੀਤਾ। ਇਸ ਦੌਰਾਨ ਨੌਜਵਾਨ ਆਗੂ ਐਡਵੋਕੇਟ ਗੁਰਵੀਰ ਸਿੰਘ ਚੌਟਾਲਾ ਨੇ ਆਖਿਆ ਕਿ ਸਹਿਜਲਦੀਪ ਪਿੰਡ ਦੀ ਪਹਿਲੀ ਕਮਿਸ਼ਨਡ ਅਫ਼ਸਰ ਹੋਵੇਗੀ, ਉਸ ਨੇ ਨਾ ਸਿਰਫ਼ ਆਪਣੇ ਪਰਿਵਾਰ ਨੂੰ ਸਗੋਂ ਸਾਰੇ ਹੁਸ਼ਿਆਰਪੁਰ ਅਤੇ ਪੰਜਾਬ ਨੂੰ ਮਾਣ ਦਿਵਾਇਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਪਹੁੰਚਣ 'ਤੇ ਸਹਿਜਲਦੀਪ ਦਾ ਭਰਵਾਂ ਸਵਾਗਤ ਅਤੇ ਸਨਮਾਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਇੰਗਲੈਂਡ ਜਾਣ ਦੀ ਇੱਛਾ 'ਚ ਗਈ ਜਾਨ, ਸਮੁੰਦਰ ਵਿਚਕਾਰ ਜਲੰਧਰ ਦੇ ਨੌਜਵਾਨ ਦੀ ਕਿਸ਼ਤੀ ਪਲਟੀ, ਪੈਰਿਸ ਤੋਂ ਮਿਲੀ ਲਾਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8