ਸਿੰਘੂ ਬਾਰਡਰ ਤੋਂ ਆਈ ਇਕ ਹੋਰ ਬੁਰੀ ਖ਼ਬਰ, ਸਰਕਾਰੀ ਮੁਲਾਜ਼ਮ ਨੇ ਸਲਫ਼ਾਸ ਦੀਆਂ ਗੋਲੀਆਂ ਖਾ ਕੀਤੀ ਖ਼ੁਦਕੁਸ਼ੀ
Wednesday, Jan 13, 2021 - 09:01 AM (IST)
ਈਸੜੂ (ਬੈਨੀਪਾਲ) : ਪਿੰਡ ਸਿਰਥਲਾ ਦੇ ਸਰਕਾਰੀ ਮੁਲਾਜ਼ਮ ਲਾਭ ਸਿੰਘ ਪੁੱਤਰ ਸਵ. ਜੰਗੀਰ ਸਿੰਘ ਵੱਲੋਂ ਸਿੰਘੂ ਬਾਰਡਰ ’ਤੇ ਸਲਫ਼ਾਸ ਦੀਆਂ ਗੋਲੀਆਂ ਖਾ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਹੈ। ਲਾਭ ਸਿੰਘ ਦਫ਼ਤਰ ਖੇਤੀਬਾੜੀ ਭੂਮੀ ਪਰਖ ਪ੍ਰਯੋਗਸ਼ਾਲਾ ਸਮਰਾਲਾ ਵਿਖੇ ਬਤੌਰ ਸੇਵਾਦਾਰ (ਪੀਅਨ) ਸਰਕਾਰੀ ਨੌਕਰੀ ਕਰਦਾ ਸੀ। ਲਾਭ ਸਿੰਘ ਦਾ ਬੀਤੀ ਦੇਰ ਸ਼ਾਮ ਪਿੰਡ ਸਿਰਥਲਾ ਦੇ ਸਮਸ਼ਾਨਘਾਟ 'ਚ ਕਿਸਾਨ ਯੂਨੀਅਨ ਜ਼ਿੰਦਾਬਾਦ ਦੇ ਨਾਅਰਿਆਂ ਦੀ ਗੂੰਜ 'ਚ ਅੰਤਿਮ ਸੰਸਕਾਰ ਕੀਤਾ ਗਿਆ।
ਪਿੰਡ ਵਾਸੀਆਂ ਕੋਲੋਂ ਮਿਲੇ ਖ਼ੁਦਕਸ਼ੀ ਨੋਟ ਮੁਤਾਬਕ ਸ਼ਹੀਦ ਲਾਭ ਸਿੰਘ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਲਿਖਿਆ ਹੈ ਕਿ ਮੈਂ ਬਹੁਤ ਹੀ ਪਰੇਸ਼ਾਨ ਹਾਂ ਕਿ ਕਿਸਾਨ ਠੰਡ 'ਚ ਬੈਠੇ ਹਨ ਪਰ ਮੋਦੀ ਸਰਕਾਰ ਕਿਸਾਨ ਵਿਰੋਧੀ ਪਾਸ ਕੀਤੇ ਕਾਨੂੰਨਾਂ ਨੂੰ ਵਾਪਸ ਨਹੀਂ ਲੈ ਰਹੀ। ਮੈਂ ਇਸ ਗੱਲ ਤੋਂ ਵੀ ਚਿੰਤਤ ਹਾਂ ਕਿ ਜਦੋਂ ਜ਼ਮੀਨ ਅਤੇ ਕਿਸਾਨੀ ਹੀ ਨਹੀਂ ਰਹੇਗੀ ਤਾਂ ਸਾਡਾ ਮਹਿਕਮਾ ਖੇਤੀਬਾੜੀ ਵੀ ਨਹੀਂ ਰਹੇਗਾ।
ਇਹ ਵੀ ਪੜ੍ਹੋ : ਅਹਿਮ ਖ਼ਬਰ : PSEB ਵੱਲੋਂ 10ਵੀਂ ਤੇ 12ਵੀਂ ਦੀਆਂ ਸਲਾਨਾ ਪ੍ਰੀਖਿਆਵਾਂ ਲਈ ਡੇਟਸ਼ੀਟ ਜਾਰੀ
ਉਨ੍ਹਾਂ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੰਤਰੀਆਂ ਨੂੰ ਪਰਮਾਤਮਾ ਸੁਮੱਤ ਬਖਸ਼ੇ ਤਾਂ ਕਿ ਮੋਦੀ ਸਰਕਾਰ 15 ਜਨਵਰੀ ਨੂੰ ਹੋਣ ਵਾਲੀ ਮੀਟਿੰਗ 'ਚ ਪਾਸ ਕੀਤੇ ਕਾਲੇ ਕਾਨੂੰਨ ਵਾਪਸ ਲੈ ਲਵੇ। ਇਸ ਮੌਕੇ ਅਧਿਆਪਕ ਮੰਚ ਸਿਰਥਲਾ ਵੱਲੋਂ ਸ਼ਹੀਦ ਮੁਲਾਜ਼ਮ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਇਹ ਵੀ ਪੜ੍ਹੋ : ਸੁਪਰੀਮ ਕੋਰਟ ਦੇ ਫ਼ੈਸਲੇ 'ਤੇ 'ਪ੍ਰਤਾਪ ਸਿੰਘ ਬਾਜਵਾ' ਨੇ ਕਹੀ ਇਹ ਗੱਲ, ਕੇਂਦਰ ਨੂੰ ਮੁੜ ਕੀਤੀ ਅਪੀਲ
ਮ੍ਰਿਤਕ ਆਪਣੇ ਪਿੱਛੇ ਦੋ ਪੁੱਤਰ, ਦੋ ਪੁੱਤਰੀਆਂ ਅਤੇ ਪਤਨੀ ਛੱਡ ਗਏ ਹਨ। ਬੀ. ਕੇ. ਯੂ. ਏਕਤਾ ਉਗਰਾਹਾਂ ਦੇ ਬਲਵੰਤ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ਼ਹੀਦ ਮੁਲਾਜ਼ਮ ਦੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਬਣਦਾ ਮੁਆਵਜ਼ਾ ਦਿੱਤਾ ਜਾਵੇ।
ਨੋਟ : ਕੇਂਦਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਦਿੱਲੀ 'ਚ ਖ਼ੁਦਕੁਸ਼ੀਆਂ ਕਰ ਰਹੇ ਕਿਸਾਨਾਂ ਬਾਰੇ ਦਿਓ ਰਾਏ