ਕਿਸਾਨ ਨੇ 80 ਲੱਖ ਖ਼ਰਚ ਕੇ ਬਣਾਈ ਪਰਾਲੀ ਸਾਂਭਣ ਵਾਲੀ ਮਸ਼ੀਨ, ਦੁਨੀਆ 'ਚ ਨਹੀਂ ਹੈ ਅਜਿਹਾ ਮਾਡਲ (ਵੀਡੀਓ)

11/10/2021 9:31:44 PM

ਜਲੰਧਰ:  ਫ਼ਸਲਾਂ ਦੀ ਕਟਾਈ ਮਗਰੋਂ ਅਕਸਰ ਪਰਾਲੀ ਸਾਂਭਣ ਦੀ ਸਮੱਸਿਆ ਆਉਂਦੀ ਹੈ ਜਿਸ ਕਾਰਨ ਕਈ ਵਾਰ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਂਣੀ ਪੈਂਦੀ ਹੈ। ਸਰਕਾਰਾਂ ਦਾਅਵੇ ਤਾਂ ਵੱਡੇ-ਵੱਡੇ ਕਰਦੀਆਂ ਨੇ ਪਰ ਇਸ ਸਮੱਸਿਆ ਦਾ ਸਸਤਾ ਤੇ ਪੱਕਾ ਹੱਲ ਨਹੀਂ ਦੇ ਸਕੀਆਂ। ਪਰਾਲੀ ਨੂੰ ਅੱਗ ਲਗਾ ਕੇ ਵਾਤਾਵਰਨ ਪ੍ਰਦੂਸ਼ਿਤ ਕਰਨ ਦੀ ਬਜਾਏ ਜੇਕਰ ਇਸਦਾ ਢੁੱਕਵਾਂ ਹੱਲ ਕਰ ਲਿਆ ਜਾਵੇ ਤਾਂ ਇਹ ਸੋਨੇ ਤੇ ਸੁਹਾਗਾ ਵਾਲੀ ਗੱਲ ਹੋਵੇਗੀ।ਅਜਿਹੀਆਂ ਕੋਸ਼ਿਸ਼ਾਂ ਦਰਮਿਆਨ ਕਿਸਾਨਾਂ ਨੇ ਕਈ ਮਸ਼ੀਨਾਂ ਤਿਆਰ ਕੀਤੀਆਂ ਹਨ ਪਰ ਕੋਈ ਵੀ ਮਸ਼ੀਨ ਸਰਵ ਪ੍ਰਮਾਣਿਤ ਨਹੀਂ ਹੋ ਸਕੀ। ਇਸੇ ਤਰ੍ਹਾਂ ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਦੇ ਕਿਸਾਨ ਤਲਵਿੰਦਰ ਸਿੰਘ ਨੇ ਪਰਾਲੀ ਸਾਂਭਣ ਲਈ 8 ਸਾਲ ਦੀ ਮਿਹਨਤ ਮਗਰੋਂ 80 ਲੱਖ ਦੀ ਮਸ਼ੀਨ ਤਿਆਰ ਕੀਤੀ ਹੈ।

ਇਹ ਵੀ ਪੜ੍ਹੋ: ਮੁੜ 'ਆਪ' ਦਾ ਝਾੜੂ ਫੜ ਸਕਦੇ ਨੇ ਸੁੱਚਾ ਸਿੰਘ ਛੋਟੇਪੁਰ

ਕਿਸਾਨ ਦਾ ਦਾਅਵਾ ਹੈ ਕਿ ਇਹ ਮਸ਼ੀਨ ਪਰਾਲੀ ਸਾਂਭਣ ਦਾ ਸਭ ਤੋਂ ਵਧੀਆ ਜ਼ਰੀਆ ਹੈ ਜਿਸ ਨਾਲ ਵਾਤਾਵਰਨ ਵੀ ਪ੍ਰਦੂਸ਼ਿਤ ਨਹੀਂ ਹੁੰਦਾ। ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਸਾਂਭਣ ਤੋਂ ਇਲਾਵਾ ਇਸ ਮਸ਼ੀਨ ਦੀਆਂ ਹੋਰ ਵੀ ਕਈ ਖ਼ਾਸੀਅਤਾਂ ਹਨ। ਕਿਸਾਨ ਦੀ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਇਸ ਮਸ਼ੀਨ ਨੂੰ ਜਲਦ ਮਨਜ਼ੂਰੀ ਦੇਵੇ ਤਾਂ ਜੋ ਮਸ਼ੀਨ 'ਤੇ ਹੋਏ ਖ਼ਰਚੇ ਦਾ ਮੁੱਲ ਵੱਟਿਆ ਜਾ ਸਕੇ। ਵੇਖੋ 'ਜਗ ਬਾਣੀ' ਦੇ ਪੱਤਰਕਾਰ ਰਾਹੁਲ ਕਾਲਾ ਵੱਲੋਂ ਕਿਸਾਨ ਨਾਲ ਕੀਤੀ ਪੂਰੀ ਗੱਲਬਾਤ....ਵੀਡੀਓ ਵੇਖਣ ਮਗਰੋਂ ਕੁਮੈਂਟ ਕਰਕੇ ਦੱਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਦੀ ਲੱਗੀ

ਇਹ ਵੀ ਪੜ੍ਹੋ: ਭਗਵੰਤ ਮਾਨ ਦਾ ਖ਼ੁਲਾਸਾ, ਦੱਸਿਆ ਕਿਉਂ ਦਿੱਲੀ ਹਵਾਈ ਅੱਡੇ ਨਹੀਂ ਜਾਂਦੀਆਂ ਪੰਜਾਬ ਸਰਕਾਰ ਦੀਆਂ ਬੱਸਾਂ (ਵੀਡੀਓ)


     


Harnek Seechewal

Content Editor

Related News