ਟਾਂਡਾ: ਧਰਨੇ ਤੋਂ ਸਾਮਾਨ ਲੈ ਕੇ ਪਰਤ ਰਹੇ ਕਿਸਾਨ ਨਾਲ ਵਾਪਰੀ ਅਣਹੋਣੀ, ਪਲਾਂ 'ਚ ਛਾ ਗਿਆ ਮਾਤਮ
Monday, Nov 22, 2021 - 06:40 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ,ਕੁਲਦੀਸ਼,ਮੋਮੀ)- ਅੱਜ ਸਵੇਰੇ ਹਾਈਵੇਅ 'ਤੇ ਸੈਣੀ ਪੈਟਰੋਲ ਪੈਲੇਸ ਚੌਲਾਂਗ ਨੇੜੇ ਵਾਪਰੇ ਸੜਕ ਹਾਦਸੇ ਵਿਚ ਇਕ ਕਿਸਾਨ ਦੀ ਮੌਤ ਹੋ ਗਈ। ਉਕਤ ਨੌਜਵਾਨ ਟਾਂਡਾ ਤੋਂ ਟੋਲ ਪਲਾਜ਼ਾ 'ਤੇ ਧਰਨੇ 'ਤੇ ਬੈਠੇ ਆਪਣੇ ਸਾਥੀ ਕਿਸਾਨਾਂ ਲਈ ਸਾਮਾਨ ਲੈ ਕੇ ਵਾਪਸ ਆ ਰਿਹਾ ਸੀ। ਟਾਂਡਾ ਪੁਲਸ ਨੇ ਹਾਦਸੇ ਲਈ ਜ਼ਿੰਮੇਵਾਰ ਬਲੇਨੋ ਕਾਰ ਦੇ ਅਣਪਛਾਤੇ ਚਾਲਕ ਖ਼ਿਲਾਫ਼ ਮ੍ਰਿਤਕ ਜਗਮੋਹਨ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਜਹੂਰਾ ਦੇ ਚਾਚਾ ਕੁਲਦੀਪ ਸਿੰਘ ਪੁੱਤਰ ਈਸ਼ਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ।
ਇਸ ਤਰ੍ਹਾਂ ਵਾਪਰਿਆ ਹਾਦਸਾ
ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਕੁਲਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੇ ਭਤੀਜੇ ਨਾਲ ਟਾਂਡਾ ਤੋਂ ਆਪੋ-ਆਪਣੇ ਮੋਟਰਸਾਈਕਲ ’ਤੇ ਚੌਲਾਂਗ ਟੋਲ ਪਲਾਜ਼ਾ ਦੇ ਧਰਨੇ ’ਤੇ ਟਾਂਡਾ ਤੋਂ ਸਾਮਾਨ ਲੈ ਕੇ ਵਾਪਸ ਆ ਰਹੇ ਸਨ ਤਾਂ ਸੈਣੀ ਪੈਲੇਸ ਕੋਲ ਇਕ ਬਲੈਨੋ ਕਾਰ ਨੇ ਅੱਗੇ ਜਾ ਰਹੀ ਮਾਰੂਤੀ ਕਾਰ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਕਾਰ ਬੇਕਾਬੂ ਹੋ ਕੇ ਉਸ ਦੇ ਭਤੀਜੇ ਨਾਲ ਜਾ ਟਕਰਾਈ। ਇਸ ਹਾਦਸੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਾਰ ਵਿੱਚ ਸਵਾਰ ਪਤੀ-ਪਤਨੀ ਅਮਿਤ ਕੁਮਾਰ ਪੁੱਤਰ ਸਤੀਸ਼ ਕੁਮਾਰ ਵਾਸੀ ਲੁਧਿਆਣਾ ਅਤੇ ਉਸ ਦੀ ਪਤਨੀ ਰਮਨਪ੍ਰੀਤ ਕੌਰ ਵੀ ਜ਼ਖ਼ਮੀ ਹੋ ਗਏ। ਬਲੈਨੋ ਕਾਰ ਚਾਲਕ ਆਪਣੀ ਨੁਕਸਾਨੀ ਗਈ ਕਾਰ ਨੂੰ ਲੈ ਕੇ ਜਲੰਧਰ ਵੱਲ ਫਰਾਰ ਹੋ ਗਿਆ।
ਇਹ ਵੀ ਪੜ੍ਹੋ: ਕੇਜਰੀਵਾਲ ਦਾ ਮਾਸਟਰ ਸਟ੍ਰੋਕ, ਔਰਤਾਂ ਲਈ ਕੀਤਾ ਵੱਡਾ ਐਲਾਨ
ਜ਼ਖ਼ਮੀਆਂ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਹਾਦਸੇ ਦੀ ਜਾਂਚ ਕਰ ਰਹੇ ਥਾਣੇਦਾਰ ਅਨਿਲ ਕੁਮਾਰ ਅਤੇ ਲੋਕ ਰਾਮ ਨੇ ਦੱਸਿਆ ਕਿ ਹਾਈਵੇਅ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਦੀ ਮਦਦ ਨਾਲ ਬਲੈਨੋ ਗੱਡੀ ਦੇ ਡਰਾਈਵਰ ਦਾ ਪਤਾ ਲਗਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ ਹੈ। ਹਾਦਸੇ ਵਿੱਚ ਮਰਨ ਵਾਲਾ ਕਿਸਾਨ ਇਕ ਬੱਚੀ ਦਾ ਪਿਤਾ ਸੀ।
ਇਹ ਵੀ ਪੜ੍ਹੋ: ਅਰਵਿੰਦ ਕੇਜਰੀਵਾਲ ਦਾ ਮੁੱਖ ਮੰਤਰੀ ਚੰਨੀ ’ਤੇ ਤੰਜ, ਕਿਹਾ-ਸੱਜੇ ਤੇ ਖੱਬੇ ਬਿਠਾ ਕੇ ਰੱਖਦੇ ਨੇ ਮਾਫ਼ੀਆ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ