ਟਿੱਕਰੀ ਬਾਰਡਰ ਤੋਂ ਫਿਰ ਆਈ ਦੁਖ਼ਦ ਖ਼ਬਰ, ਦਿਲ ਦਾ ਦੌਰਾ ਪੈਣ ਕਾਰਨ ਕਿਸਾਨ ਦੀ ਮੌਤ
Tuesday, Feb 09, 2021 - 10:03 AM (IST)
ਪਾਇਲ (ਧੀਰਾ) : ਸਬ-ਡਵੀਜ਼ਨ ਪਾਇਲ ਅਧੀਨ ਆਉਂਦੇ ਪਿੰਡ ਘਲੋਟੀ ਦੇ 65 ਸਾਲਾ ਕਿਸਾਨ ਮਨਮੋਹਨ ਸਿੰਘ ਪੰਧੇਰ ਪੁੱਤਰ ਕਾਕਾ ਸਿੰਘ ਦੀ ਟਿੱਕਰੀ ਬਾਰਡਰ ’ਤੇ ਦਿਲ ਦਾ ਦੌਰਾ ਪੈਣ ਕਾਰਣ ਮੌਤ ਹੋਣ ਦੀ ਖ਼ਬਰ ਹੈ। ਜਾਣਕਾਰੀ ਦਿੰਦਿਆਂ ਬੀ. ਕੇ. ਯੂ. ਏਕਤਾ-ਉਗਰਾਹਾਂ ਦੇ ਆਗੂ ਪਰਮਵੀਰ ਸਿੰਘ ਘਲੋਟੀ ਨੇ ਦੱਸਿਆ ਕਿ ਮ੍ਰਿਤਕ ਮਨਮੋਹਨ ਸਿੰਘ 29 ਜਨਵਰੀ ਨੂੰ ਪਿੰਡ ਤੋਂ ਦਿੱਲੀ ਦੇ ਟਿੱਕਰੀ ਬਾਰਡਰ ’ਤੇ ਧਰਨਾ ਦੇਣ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਕੈਬਨਿਟ ਮੰਤਰੀ ਦੇ ਰਿਸ਼ਤੇਦਾਰ ਨੇ ਫੜ੍ਹਿਆ 'ਆਪ' ਦਾ ਝਾੜੂ
ਇੱਥੇ ਬੀਤੇ ਦਿਨ ਉਸ ਦੇ ਦਰਦ ਹੋਣਾ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਉਸ ਨੂੰ ਸੰਜੀਵਨੀ ਹਸਪਤਾਲ ਬਹਾਦਰਗੜ੍ਹ ਵਿਖੇ ਦਾਖ਼ਲ ਕਰਵਾ ਦਿੱਤਾ, ਗਿਆ, ਜਿੱਥੇ ਦਿਲ ਦਾ ਦੌਰਾ ਪੈਣ ਕਾਰਣ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮਨਮੋਹਨ ਸਿੰਘ ਦਾ ਜੀਵਨ ਹਮੇਸ਼ਾ ਸੰਘਰਸ਼ੀ ਰਿਹਾ ਅਤੇ ਉਹ 26 ਨਵੰਬਰ ਤੋਂ ਲਗਾਤਾਰ ਦਿੱਲੀ ਅੰਦੋਲਨ ਨਾਲ ਜੁੜੇ ਹੋਏ ਸਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਕਿਸਾਨੀ ਅੰਦੋਲਨ ਨੂੰ ਹੋਰ ਭਖਾਉਣ ਲਈ ਪੰਜਾਬ 'ਚ ਹੋਵੇਗੀ ਪਹਿਲੀ 'ਮਹਾਂਪੰਚਾਇਤ'
ਪਰਮਵੀਰ ਸਿੰਘ ਘਲੋਟੀ ਅਤੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਨਮੋਹਨ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
ਨੋਟ : ਕਾਲੇ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੌਰਾਨ ਜਾਨਾਂ ਗੁਆਉਣ ਵਾਲੇ ਕਿਸਾਨਾਂ ਬਾਰੇ ਤੁਹਾਡੀ ਕੀ ਹੈ ਰਾਏ