ਕਰਜ਼ੇ ਨੇ ਪੁਆਏ ਘਰ ''ਚ ਵੈਣ, ਬਠਿੰਡਾ ਵਿਖੇ 40 ਸਾਲਾ ਕਿਸਾਨ ਨੇ ਕੀਤੀ ਖ਼ੁਦਕੁਸ਼ੀ

Wednesday, Mar 22, 2023 - 12:04 PM (IST)

ਬਠਿੰਡਾ/ਸੰਗਤ ਮੰਡੀ (ਸੁਖਵਿੰਦਰ, ਮਨਜੀਤ) : ਨਿੱਜੀ ਫਾਇਨਾਂਸ ਕੰਪਨੀ ਤੋਂ ਲਈ ਕਰਜ਼ ਦੇ ਬੋਝ ਹੇਠ ਦੱਬ ਕਿਸਾਨ ਵੱਲੋਂ ਬੀਤੀ ਰਾਤ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰਨ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਕਿਸਾਨ ਗੁਰਿੰਦਰ ਸਿੰਘ (40) ਵਾਸੀ ਪਿੰਡ ਦੁਨੇਵਾਲਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਗੁਰਿੰਦਰ ਸਿੰਘ ਨੇ 2018  'ਚ ਬਠਿੰਡਾ ਜੀ. ਟੀ. ਰੋਡ ਸਥਿਤ ਫਾਇਨਾਂਸ ਕੰਪਨੀ ਕੋਲੋਂ ਪੁਰਾਣਾ ਟਰੈਕਟਰ ਦੇ ਕੇ ਨਵੇਂ ਟਰੈਕਟਰ 'ਤੇ 3.40 ਲੱਖ ਰੁਪਏ ਦਾ ਕਬਜ਼ਾ ਲਿਆ ਸੀ। ਕੁਝ ਸਮੇਂ ਤਕ ਉਹ ਕੀਸ਼ਤਾਂ ਭਰਦਾ ਰਿਹਾ ਪਰ ਬਾਅਦ ਵਿਚ ਕੰਮਕਾਜ ਨਾ ਚੱਲਣ ਕਾਰਨ ਕੁਝ ਕੀਸ਼ਤਾਂ ਨਹੀਂ ਭਰ ਸਕਿਆ। ਇਸ ਦੌਰਾਨ ਉਸਦੀ ਜ਼ਮੀਨ ਵੀ ਵਿਕ ਗਈ। ਹੁਣ ਕੰਪਨੀ ਨੇ ਉਸ ਨੂੰ 4 ਲੱਖ ਰੁਪਏ ਦੇ ਨੋਟਿਸ ਭੇਜ ਦਿੱਤਾ, ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗ ਗਿਆ ਸੀ ਅਤੇ ਇਸੇ ਪ੍ਰੇਸ਼ਾਨੀ ਦੇ ਕਾਰਨ ਘਰ ਵਿਚ ਪਈ ਜ਼ਹਿਰੀਲੀ ਦਵਾਈ ਨਿਗਲ ਲਈ। 

ਇਹ ਵੀ ਪੜ੍ਹੋ- ਕੋਟਕਪੂਰਾ ਗੋਲੀਕਾਂਡ : ਸਾਬਕਾ DGP ਸੁਮੇਧ ਸੈਣੀ ਸਮੇਤ 3 ਪੁਲਸ ਅਧਿਕਾਰੀਆਂ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ

ਦੱਸਿਆ ਜਾ ਰਿਹਾ ਹੈ ਕਿ ਇਸ ਸਬੰਧੀ ਪਤਾ ਲੱਗਣ 'ਤੇ ਗੁਰਿੰਦਰ ਸਿੰਘ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਬਠਿੰਡਾ ਦੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਕਿਸਾਨ ਦੀ ਖ਼ੁਦਕੁਸ਼ੀ ਤੋਂ ਭੜਕੇ ਕਿਸਾਨਾਂ ਨੇ ਭਾਕਿਯੂ ਏਕਤਾ ਉਗਰਾਹਾਂ (ਸਿੱਧੂਪੁਰ) ਦੀ ਅਗਵਾਈ ਵਿਚ ਕਿਸਾਨ ਦੀ ਲਾਸ਼ ਬਠਿੰਡਾ ਜੀ. ਟੀ. ਰੋਡ ਸਥਿਤ ਫਾਇਨਾਂਸ ਕੰਪਨੀ ਦੇ ਦਫ਼ਤਰ ਸਾਹਮਣੇ ਰੱਖਕੇ ਧਰਨਾ ਦਿੱਤਾ। ਕਿਸਾਨ ਨੇਤਾਵਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਉਕਤ ਕਿਸਾਨ ਦਾ ਸਾਰਾ ਕਰਜ਼ ਮੁਆਫ਼ ਕਰਵਾਇਆ ਜਾਵੇ ਅਤੇ ਮ੍ਰਿਤਕ ਪਰਿਵਾਰ ਨੂੰ ਗੁਜਾਰੇ ਦੇ ਲਈ ਯੋਗ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਕਤ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਨੂੰ ਤੇਜ਼ ਕਰਨਗੇ।

ਇਹ ਵੀ ਪੜ੍ਹੋ- ਸ੍ਰੀ ਅਨੰਦਪੁਰ ਸਾਹਿਬ ਦੀ ਮਨਸੁਖ ਕੌਰ ਢਿੱਲੋਂ ਨੇ ਅਮਰੀਕਾ ’ਚ ਗੱਡੇ ਝੰਡੇ, ਹਾਸਲ ਕੀਤਾ ਵੱਡਾ ਮੁਕਾਮ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News