ਫ਼ਸਲ ਖ਼ਰਾਬ ਹੋਣ ਤੋਂ ਪਰੇਸ਼ਾਨ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ

Thursday, Apr 13, 2023 - 01:49 PM (IST)

ਫ਼ਸਲ ਖ਼ਰਾਬ ਹੋਣ ਤੋਂ ਪਰੇਸ਼ਾਨ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ

ਭਵਾਨੀਗੜ੍ਹ (ਵਿਕਾਸ ਮਿੱਤਲ) : ਪਿੰਡ ਅਕਬਰਪੁਰ ਦੇ ਇੱਕ ਨੌਜਵਾਨ ਕਿਸਾਨ ਨੇ ਬਾਰਿਸ਼ ਦੀ ਮਾਰ ਹੇਠ ਆ ਕੇ ਖ਼ਰਾਬ ਹੋਈ ਆਪਣੀ ਫ਼ਸਲ ਦੇ ਨੁਕਸਾਨ ਤੋਂ ਪਰੇਸ਼ਾਨ ਹੁੰਦਿਆਂ ਬੀਤੀ ਰਾਤ ਪਿੰਡ ਕਪਿਆਲ ਵਿਖੇ ਸਥਿਤ ਆਪਣੀ ਵਰਕਸ਼ਾਪ ’ਚ ਗਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਨੌਜਵਾਨ ਠੇਕੇ ’ਤੇ ਜ਼ਮੀਨ ਲੈ ਕੇ ਖੇਤੀਬਾੜੀ ਕਰਨ ਦੇ ਨਾਲ ਆਪਣੀ ਵਰਕਸ਼ਾਪ ਵੀ ਚਲਾਉਂਦਾ ਸੀ। ਇਸ ਸਬੰਧੀ ਘਰਾਚੋਂ ਪੁਲਸ ਚੌਕੀ ਦੇ ਏ. ਐੱਸ. ਆਈ ਗਿਆਨ ਸਿੰਘ ਨੇ ਦੱਸਿਆ ਕਿ ਪਿੰਡ ਅਕਬਰਪੁਰ ਦੇ ਗੁਰਦੇਵ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸਦਾ ਮੁੰਡਾ ਦਲਬਾਰਾ ਸਿੰਘ ਉਰਫ ਦਰਸ਼ਨ ਸਿੰਘ (33) ਸਾਲ ਜੋ ਪਿੰਡ ਕਪਿਆਲ ਵਿਖੇ ਵਰਕਸ਼ਾਪ ਕਰਦਾ ਸੀ, ਜੋ ਹਾਲੇ ਕੁਆਰਾ ਸੀ। ਉਸਦੇ ਕੋਲ 9 ਵਿਘੇ ਆਪਣੀ ਜ਼ਮੀਨ ਸੀ ਅਤੇ ਕਰੀਬ 40 ਕਿਲੇ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕਰਦਾ ਸੀ।

ਇਹ ਵੀ ਪੜ੍ਹੋ : ਸੰਤ ਸੀਚੇਵਾਲ ਦੇ ਯਤਨਾਂ ਸਦਕਾ ਮਨੀਲਾ ਤੋਂ ਸਾਢੇ 5 ਸਾਲ ਬਾਅਦ ਘਰ ਪਰਤਿਆ ਪੰਜਾਬੀ ਨੌਜਵਾਨ

ਗੁਰਦੇਵ ਸਿੰਘ ਨੇ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਪਈ ਤੇਜ਼ ਬਾਰਿਸ਼ ਕਾਰਨ ਆਪਣੀ ਫ਼ਸਲ ਦੇ ਹੋਏ ਨੁਕਸਾਨ ਕਾਰਨ ਉਸਦਾ ਮੁੰਡਾ ਦਲਬਾਰਾ ਸਿੰਘ ਇਨ੍ਹਾਂ ਦਿਨੀਂ ਮਾਨਸਿਕ ਪਰੇਸ਼ਾਨੀ ’ਚੋਂ ਗੁਜ਼ਰ ਰਿਹਾ ਸੀ ਅਤੇ ਇਸੇ ਪਰੇਸ਼ਾਨੀ ਦੇ ਚੱਲਦਿਆਂ ਉਸਨੇ ਬੁੱਧਵਾਰ ਦੀ ਰਾਤ ਆਪਣੀ ਵਰਕਸ਼ਾਪ ’ਚ ਫਾਹਾ ਲੈ ਕੇ ਆਪਣੀ ਜੀਵਨਲੀਲਾ ਖ਼ਤਮ ਲਈ। ਏ. ਐੱਸ. ਆਈ. ਗਿਆਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ ’ਤੇ ਪੁਲਸ ਨੇ ਲਾਸ਼ ਨੂੰ ਕਬਜੇ 'ਚ ਲੈਂਦਿਆਂ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਸਬੰਧੀ 174 ਦੀ ਕਾਰਵਾਈ ਅਮਲ ’ਚ ਲਿਆਂਦੀ।

ਇਹ ਵੀ ਪੜ੍ਹੋ :  ਆਜ਼ਾਦ ਦੀ ਆਤਮਕਥਾ ’ਤੇ ਕਸ਼ਮੀਰ ’ਚ ਸਿਆਸੀ ਹੰਗਾਮਾ, ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੇ ਦੋਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Anuradha

Content Editor

Related News