ਕਰਜ਼ੇ ਦੀ ਸੂਲੀ ਚੜ੍ਹਿਆ ਇਕ ਹੋਰ ਕਿਸਾਨ, ਲਿਆ ਫਾਹਾ
Saturday, Jul 28, 2018 - 09:33 AM (IST)

ਬਠਿੰਡਾ (ਸੁਖਵਿੰਦਰ, ਬਲਵਿੰਦਰ) : ਇੱਥੋਂ ਦੇ ਪਿੰਡ ਮਹਿਤਾ ਵਿਖੇ ਕਰਜ਼ੇ ਤੋਂ ਪਰੇਸ਼ਾਨ ਇਕ ਕਿਸਾਨ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਖੁਦ 'ਤੇ ਚੜ੍ਹੇ ਕਰਜ਼ੇ ਤੋਂ ਤੰਗ ਆ ਕੇ ਕਿਸਾਨ ਪ੍ਰਗਟ ਸਿੰਘ (30) ਨੇ ਖੇਤ 'ਚ ਦਰੱਖਤ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਫਿਲਹਾਲ ਪੁਲਸ ਮੌਕੇ 'ਤੇ ਪੁੱਜ ਗਈ ਹੈ ਅਤੇ ਮਾਮਲੇ ਦੀ ਜਾਂਚ 'ਚ ਲੱਗ ਗਈ ਹੈ।