ਕਰਜ਼ੇ ਅਤੇ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਕਿਸਾਨ ਵਲੋਂ ਖ਼ੁਦਕੁਸ਼ੀ

Monday, Oct 05, 2020 - 06:02 PM (IST)

ਕਰਜ਼ੇ ਅਤੇ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਕਿਸਾਨ ਵਲੋਂ ਖ਼ੁਦਕੁਸ਼ੀ

ਭਾਈਰੂਪਾ (ਸ਼ੇਖਰ) : ਸਥਾਨਕ ਨਗਰ ਦੇ ਇਕ ਕਿਸਾਨ ਵਲੋਂ ਕਰਜ਼ੇ ਅਤੇ ਆਰਥਿਕ ਤੰਗੀ ਦੇ ਚੱਲਦਿਆਂ ਕੋਈ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲੈਣ ਦਾ ਸਮਾਚਾਰ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਜਸਵਿੰਦਰ ਕੌਰ ਨੇ ਕਿਹਾ ਕਿ ਉਸ ਦਾ ਵਿਆਹ ਲਗਭਗ 20 ਸਾਲ ਪਹਿਲਾਂ ਮਲਕੀਤ ਸਿੰਘ ਵਾਸੀ ਭਾਈਰੂਪਾ ਨਾਲ ਹੋਇਆ ਸੀ ਜਿਸ ਤੋਂ ਉਸ ਦੇ 2 ਬੱਚੇ ਹਨ। ਉਸ ਦੇ ਪਤੀ ਕੋਲ 3 ਏਕੜ ਜ਼ਮੀਨ ਸੀ ਜੋ ਕਰਜ਼ਾ ਲਾਹੁਣ ਲਈ ਉਸ ਨੇ ਪਹਿਲਾਂ ਹੀ ਵੇਚ ਦਿੱਤੀ ਸੀ ਅਤੇ ਹੁਣ ਠੇਕੇ 'ਤੇ ਜ਼ਮੀਨ ਲੈ ਕੇ ਖੇਤੀ ਕਰਦਾ ਸੀ। ਇਸ ਦੇ ਨਾਲ ਉਸ ਨੇ ਦੁੱਧ ਦੀ ਡੇਅਰੀ ਦਾ ਕੰਮ ਵੀ ਸ਼ੁਰੂ ਕੀਤਾ ਸੀ ਪਰ ਕੰਮ ਤੇ ਖੇਤੀਬਾੜੀ 'ਚ ਘਾਟਾ ਪੈਣ ਕਰਕੇ ਦੁਬਾਰਾ ਉਨ੍ਹਾਂ ਸਿਰ ਕਰਜ਼ਾ ਚੜ੍ਹ ਗਿਆ ਸੀ। 

ਇਸ ਕਰਜ਼ੇ ਤੇ ਘਰ ਦੀ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਕੇ ਅੱਜ ਮਲਕੀਤ ਸਿੰਘ ਨੇ ਘਰ ਵਿਚ ਹੀ ਕੋਈ ਜ਼ਹਿਰੀਲੀ ਦਵਾਈ ਪੀ ਲਈ ਅਤੇ ਹਸਪਤਾਲ ਲੈ ਜਾਣ ਸਮੇਂ ਰਸਤੇ 'ਚ ਉਸ ਦੀ ਮੌਤ ਹੋ ਗਈ। ਕਿਸਾਨ ਆਗੂ ਬਲਦੇਵ ਸਿੰਘ ਭਾਈਰੂਪਾ ਨੇ ਉਕਤ ਪਰਿਵਾਰ ਲਈ ਸਰਕਾਰ ਪਾਸੋਂ ਆਰਥਿਕ ਮਦਦ ਦੀ ਮੰਗ ਕੀਤੀ ਹੈ ਅਤੇ ਥਾਣਾ ਫੂਲ ਦੀ ਪੁਲਸ ਵਲੋਂ ਇਸ ਸਬੰਧੀ 174 ਦੀ ਕਾਰਵਾਈ ਕੀਤੀ ਗਈ ਹੈ।


author

Gurminder Singh

Content Editor

Related News