ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਸ਼ੱਕੀ ਹਾਲਤ ''ਚ ਲਾਪਤਾ, ਪਰਿਵਾਰ ਨੂੰ ਖੁਦਕੁਸ਼ੀ ਦਾ ਖਦਸ਼ਾ

Friday, Jun 19, 2020 - 06:13 PM (IST)

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਸ਼ੱਕੀ ਹਾਲਤ ''ਚ ਲਾਪਤਾ, ਪਰਿਵਾਰ ਨੂੰ ਖੁਦਕੁਸ਼ੀ ਦਾ ਖਦਸ਼ਾ

ਲੰਬੀ/ਮਲੋਟ (ਜੁਨੇਜਾ) - ਲੰਬੀ ਦੇ ਪਿੰਡ ਹਾਕੂਵਾਲਾ ਵਿਖੇ ਕਰਜ਼ੇ ਤੋਂ ਪ੍ਰੇਸ਼ਾਨ ਇਕ ਕਿਸਾਨ ਅਚਾਨਕ ਗੁੰਮ ਹੋ ਗਿਆ। ਪਰਿਵਾਰ ਨੂੰ ਖਦਸ਼ਾ ਹੈ ਕਿ ਉਸਨੇ ਨਹਿਰ ਵਿਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਹੈ। ਇਸ ਲਈ ਵੱਖ-ਵੱਖ ਨਹਿਰਾਂ ਵਿਚ ਉਸਦੀ ਭਾਲ ਜਾਰੀ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਗੁੰਮ ਹੋਏ ਵਿਅਕਤੀ ਮੱਖਣ ਸਿੰਘ ਦੇ ਭਰਾ ਤੇ ਪੰਜਾਬ ਪੁਲਸ ਦੇ ਏ. ਐੱਸ. ਆਈ. ਮਹਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਘਰੋਂ 9 ਜੂਨ ਨੂੰ ਘਰੋਂ ਖੇਤ ਗਿਆ ਸੀ ਅਤੇ ਮੁੜ ਵਾਪਸ ਨਹੀਂ ਆਇਆ। 

ਉਨ੍ਹਾਂ ਦੱਸਿਆ ਕਿ ਉਸਦੇ ਸਿਰ ਭਰਾ 5-6 ਲੱਖ ਦਾ ਕਰਜ਼ਾ ਹੈ ਜਿਸ ਕਰਕੇ ਉਹ ਪ੍ਰੇਸ਼ਾਨ ਰਹਿੰਦਾ ਸੀ, ਇਸ ਲਈ ਸਾਨੂੰ ਡਰ ਹੈ ਕਿ ਉਸਨੇ ਨਹਿਰ ਵਿਚ ਛਾਲ ਮਾਰ ਦਿੱਤੀ ਹੈ । ਉਸਤੋਂ ਬਾਅਦ ਉਨ੍ਹਾਂ ਨਹਿਰਾਂ ਵਿਚ ਭਾਲ ਕੀਤੀ ਪਰ ਉਸਦਾ ਕੁਝ ਪਤਾ ਨਹੀਂ ਲੱਗਾ। ਮਹਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਖਦਸ਼ਾ ਹੈ ਕਿ ਮੱਖਣ ਸਿੰਘ ਨੇ ਨਹਿਰ ਵਿਚ ਛਾਲ ਮਾਰ ਕੇ ਆਤਮ ਹੱਤਿਆ ਕੀਤੀ ਹੈ ਪਰ ਅਜੇ ਤੱਕ ਨਾ ਉਸਦਾ ਕੋਈ ਅਤਾ ਪਤਾ ਲੱਗਾ ਹੈ ਤੇ ਨਾ ਹੀ ਲਾਸ਼ ਮਿਲੀ ਹੈ।


author

Gurminder Singh

Content Editor

Related News