...ਜਦੋਂ ਕਿਸਾਨੀ ਝੰਡਾ ਲਗਾ ਟਰੈਕਟਰ ''ਤੇ ਬਰਾਤ ਲੈ ਕੇ ਨਿਕਲਿਆ ਲਾੜਾ
Monday, Jan 18, 2021 - 06:24 PM (IST)
ਦੋਰਾਹਾ (ਸੁਖਵੀਰ)- ਕੇਂਦਰ ਵਿਚਲੀ ਭਾਜਪਾ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖ਼ਿਲਾਫ਼ ਅੱਜ ਜਿੱਥੇ ਸਮੁੱਚੇ ਪੰਜਾਬ ਦੇ ਕਿਸਾਨ-ਮਜ਼ਦੂਰਾਂ ਸਮੇਤ ਵੱਖ-ਵੱਖ ਸੂਬਿਆਂ ਦੀਆਂ ਕਿਸਾਨ-ਮਜ਼ਦੂਰ ਜੱਥੇਬੰਦੀਆਂ ਦੇ ਆਗੂ ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਮੋਦੀ ਸਰਕਾਰ ਖ਼ਿਲਾਫ਼ ਸ਼ਤਮਈ ਅੰਦੋਲਨ ਨਾਲ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਉਥੇ ਹੀ ਪਿੰਡਾਂ ਅੰਦਰ ਵੀ ਜਿੱਥੇ ਕੇਂਦਰ ਸਰਕਾਰ ਖ਼ਿਲਾਫ਼ ਹਰ ਮੋੜ 'ਤੇ ਨਾਅਰੇਬਾਜ਼ ਹੋ ਰਹੀ ਹੈ ਅਤੇ ਸੁੱਤੀ ਪਈ ਮੋਦੀ ਸਰਕਾਰ ਨੂੰ ਜਗਾਉਣ ਲਈ ਵੱਖ-ਵੱਖ ਤਰ੍ਹਾਂ ਦੀਆਂ ਕਿਸਾਨੀ ਦੇ ਹੱਕ 'ਚ ਮਿਸਾਲਾ ਦਿੱਤੀਆਂ ਜਾ ਰਹੀਆਂ ਹਨ। ਜਿਸ ਦੇ ਤਹਿਤ ਬੀਤੇ ਦਿਨੀਂ ਲੁਧਿਆਣਾ ਜ਼ਿਲ੍ਹੇ ਅਧੀਨ ਪੈਂਦੇ ਬਲਾਕ ਦੋਰਾਹਾ ਦੇ ਪਿੰਡ ਲੰਢਾ ਦੇ ਨੌਜਵਾਨ ਕਿਸਾਨ ਆਗੂ ਨੇ ਇਲਾਕੇ ਅੰਦਰ ਵੱਖਰੀ ਮਿਸਾਲ ਪੇਸ਼ ਕੀਤੀ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੌਰਾਨ ਐੱਨ. ਆਈ. ਏ. ਵਲੋਂ ਨੋਟਿਸ ਭੇਜੇ ਜਾਣ ’ਤੇ ਕੈਪਟਨ ਦੀ ਕੇਂਦਰ ਨੂੰ ਚਿਤਾਵਨੀ
ਕਿਸਾਨ ਆਗੂ ਮਨਦੀਪ ਸਿੰਘ ਰੰਧਾਵਾ ਪੁੱਤਰ ਚਰਨਜੀਤ ਸਿੰਘ ਰੰਧਾਵਾ ਪਿੰਡ ਲੰਢਾ ਜਿਸਦਾ ਵਿਆਹ ਸੀ ਤੇ ਉਹ ਲਾੜੀ ਨੂੰ ਵਿਆਹੁਣ ਲਈ ਵੱਡੀਆਂ ਕਾਰਾਂ ਵਿਚ ਜਾਣ ਦੀ ਬਿਜਾਏ ਆਪਣੇ ਖੇਤੀ ਨਾਲ ਸੰਬੰਧਿਤ ਟਰੈਕਟਰ ਤੇ ਕਿਸਾਨੀ ਝੰਡੇ ਲਗਾਉਣ ਤੋਂ ਬਾਅਦ ਟਰੈਕਟਰ ਨੂੰ ਖੁਦ ਚਲਾ ਕੇ ਪਿੰਡੋਂ ਬਰਾਤ ਲੈ ਕੇ ਨਿਕਲਿਆ ਅਤੇ ਰਾੜਾ ਸਾਹਿਬ ਮੁਬਾਰਕ ਪੈਲਸ ਤੱਕ ਟਰੈਕਟਰ 'ਤੇ ਸਵਾਰ ਹੋ ਕੇ ਬਰਾਤ ਸਮੇਤ ਪੁੱਜਿਆ ਤੇ ਸਾਰੇ ਸ਼ਗਨ ਰਸਮਾ ਕਰਨ ਉਪਰੰਤ ਲਾੜੀ ਨੂੰ ਵਿਆਹ ਕੇ ਆਪਣੇ ਟਰੈਕਟਰ ਤੇ ਹੀ ਬਰਾਤ ਸਮੇਤ ਲੈ ਕੇ ਘਰ ਪਰਤਿਆ। ਨੌਜਵਾਨ ਕਿਸਾਨ ਮਨਦੀਪ ਸਿੰਘ ਵੱਲੋਂ ਪੇਸ਼ ਕੀਤੀ ਇਹ ਵੱਖਰੀ ਮਿਸ਼ਾਲ ਸਮੁੱਚੇ ਇਲਾਕੇ ਅੰਦਰ ਅਤੇ ਪਿੰਡ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਇਹ ਵੀ ਪੜ੍ਹੋ : ਮਾਨਸਾ 'ਚ ਚੋਣ ਪ੍ਰਚਾਰ ਕਰਨ ਆਏ ਭਾਜਪਾ ਆਗੂਆਂ ਨੂੰ ਪਈਆਂ ਭਾਜਡ਼ਾਂ, ਵਾਹਨ ਛੱਡ ਜਾਣਾ ਪਿਆ ਵਾਪਸ