ਖੇਤ ਮਜ਼ਦੂਰਾਂ ਮੰਗਾਂ ਨੂੰ ਲੈ ਕੇ ਦਿੱਤਾ ਰੋਸ ਧਰਨਾ

03/07/2018 12:11:16 AM

ਮੁਕੇਰੀਆਂ, (ਨਾਗਲਾ)- ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਪੰਜਾਬ ਯੂਨੀਅਨ ਦੇ ਸੱਦੇ 'ਤੇ ਆਪਣੀਆਂ ਭੱਖਦੀਆਂ ਮੰਗਾਂ ਨੂੰ ਲੈ ਕੇ ਸਥਾਨਕ ਬੀ. ਡੀ. ਪੀ. ਓ. ਦਫ਼ਤਰ ਬਾਹਰ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਕਿਸਾਨ ਆਗੂ ਕਾਮਰੇਡ ਸੰਤੋਖ ਸਿੰਘ ਧਨੋਤਾ, ਪ੍ਰਧਾਨ ਓਮ ਪ੍ਰਕਾਸ਼ ਭੰਗਾਲਾ, ਤਹਿਸੀਲ ਸਕੱਤਰ ਕਾਮਰੇਡ ਯਸ਼ਪਾਲ, ਕਾਮਰੇਡ ਗੁਰਦਿਆਲ ਸਿੰਘ ਆਦਿ ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਕਿਸਾਨਾਂ ਵਾਂਗ ਮਜ਼ਦੂਰਾਂ ਦਾ ਕਰਜ਼ਾ ਮੁਆਫ਼ ਕਰਨ, ਲੈਟਰਿਨਾਂ ਦੇ ਅਧੂਰੇ ਰਹਿੰਦੇ ਕੰਮ ਪੂਰੇ ਕਰਨ, ਪਾਣੀ ਦੀਆਂ ਟੂਟੀਆਂ ਦੇ ਬਿੱਲ ਮੁਆਫ਼ ਕਰਨ, ਵਿਧਵਾ, ਬੁਢਾਪਾ ਤੇ ਬੇਸਹਾਰਿਆਂ ਦੀ ਪੈਨਸ਼ਨ ਘੱਟੋ-ਘੱਟ 3 ਹਜ਼ਾਰ ਰੁਪਏ ਕੀਤੇ ਜਾਣ, ਮਨਰੇਗਾ ਸਕੀਮ ਅਧੀਨ ਘੱਟੋ ਘੱਟ 500 ਰੁਪਏ ਦਿਹਾੜੀ ਤੇ 200 ਦਿਨ ਕੰਮ ਨੂੰ ਯਕੀਨੀ ਬਣਾਇਆ ਜਾਵੇ, ਆਟਾ ਦਾਲ ਸਕੀਮ ਅਧੀਨ ਕੱਟੇ ਗਏ ਕਾਰਡਾਂ ਦਾ ਮੁੜ ਸਰਵੇਖਣ ਕਰਵਾਇਆ ਜਾਵੇ, ਬੇ-ਘਰੇ ਲੋਕਾਂ ਨੂੰ ਪੰਜ ਮਰਲੇ ਦਾ ਪਲਾਟ ਦਿੱਤਾ ਜਾਵੇ ਤੇ ਮਕਾਨ ਬਣਾਉਣ ਲਈ 3 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇ। ਧਰਨਾਕਾਰੀਆਂ ਨੇ ਇਸ ਮੌਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਉਨ੍ਹਾਂ ਇਸ ਸਬੰਧ 'ਚ ਸਬੰਧਿਤ ਅਧਿਕਾਰੀ ਰਾਜੀਵ ਨੂੰ ਇਕ ਮੰਗ ਪੱਤਰ ਵੀ ਦਿੱਤਾ।


Related News