ਮਹਿੰਦਰਪਾਲ ਦੇ ਪੁੱਤਰ ਨੇ ਜੇਲ ਪ੍ਰਸ਼ਾਸਨ ਨੂੰ ਲਿਆ ਸਵਾਲਾਂ ਦੇ ਘੇਰੇ 'ਚ (ਵੀਡੀਓ)
Sunday, Jun 23, 2019 - 12:17 PM (IST)
ਫਰੀਦਕੋਟ (ਜਗਤਾਰ) - ਬਰਗਾੜੀ ਬੇਅਦਬੀ ਮਾਮਲੇ ਦੇ ਮੁੱਖ ਦੋਸ਼ੀ ਮਹਿੰਦਰਪਾਲ ਦੇ ਜੇਲ 'ਚ ਕਤਲ ਹੋ ਜਾਣ ਤੋਂ ਬਾਅਦ ਉਸ ਦੇ ਵੱਡੇ ਪੁੱਤਰ ਅਰਮਿੰਦਰ ਸਿੰਘ ਨੇ ਜੇਲ ਪ੍ਰਸ਼ਾਸਨ ਨੂੰ ਘੇਰੇ 'ਚ ਲੈਂਦੇ ਹੋਏ ਵੱਡੇ ਦੋਸ਼ ਲਗਾਏ ਹਨ। ਅਰਮਿੰਦਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਦੇ ਪਿਤਾ ਦਾ ਕਤਲ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਹੈ। ਦੋਸ਼ੀਆਂ ਵਲੋਂ ਪਿੱਠ ਪਿੱਛੇ ਮਾਰ ਕੀਤਾ ਗਿਆ ਅਤੇ ਕਈ ਵਾਰ ਸਿਰ 'ਤੇ ਕੀਤੇ ਗਏ। ਪੁਲਸ ਜਾਣਦੀ ਸੀ ਕਿ ਉਨ੍ਹਾਂ ਦੇ ਪਿਤਾ ਦੀ ਜਾਨ ਨੂੰ ਖਤਰਾ ਹੈ। ਉਨ੍ਹਾਂ ਕਿਹਾ ਕਿ ਘਟਨਾ ਵਾਪਰਨ ਦੇ ਸਮੇਂ ਕੀ ਜੇਲ ਪ੍ਰਸ਼ਾਸਨ ਸੁੱਤਾ ਪਿਆ ਸੀ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਉਨ੍ਹਾਂ ਦੀ ਜੇਲ 'ਚ ਕੀ ਹੋ ਰਿਹਾ ਹੈ। ਕੈਦੀਆਂ ਵਲੋਂ ਪਿਤਾ 'ਤੇ ਹਮਲਾ ਕੀਤੇ ਜਾਣ ਦੀ ਉਨ੍ਹਾਂ ਨੂੰ ਕੋਈ ਆਵਾਜ਼ ਨਹੀਂ ਆਈ ਜਾਂ ਉਨ੍ਹਾਂ ਨੇ ਇਹ ਸਭ ਜਾਣ-ਬੁਝ ਕੇ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਦੀ ਸੁਰੱਖਿਆ ਲਈ ਨਾਭਾ 'ਚ ਵੀ ਵੱਖਰੀ ਬੈਰਕ ਦਿੱਤੀ ਗਈ ਸੀ, ਜਿਸ ਦੇ ਬਾਹਰ ਚਾਰ-ਚਾਰ ਤਾਲੇ ਲਗਾਏ ਹੋਏ ਸਨ।
ਉਨ੍ਹਾਂ ਕਿਹਾ ਕਿ 3-4 ਮਹੀਨੇ ਪਹਿਲਾਂ ਡੀ.ਜੀ.ਪੀ. ਵਲੋਂ ਇਕ ਚਿੱਠੀ ਭੇਜੀ ਗਈ ਸੀ, ਜਿਸ 'ਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ ਅਤੇ ਉਨ੍ਹਾਂ ਨੂੰ ਕਿਸੇ ਹੋਰ ਥਾਂ 'ਤੇ ਰੱਖਿਆ ਜਾਵੇ। ਇਸ ਦੇ ਬਾਵਜੂਦ ਉਨ੍ਹਾਂ ਨਾਲ ਕੋਈ ਵਿਅਕਤੀ ਨਹੀਂ ਸੀ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਉਨ੍ਹਾਂ ਨੂੰ ਦੱਸਿਆ ਵੀ ਸੀ ਕਿ ਜੇਲ 'ਚ ਕਈ ਲੋਕ ਉਨ੍ਹਾਂ ਨੂੰ ਬਹੁਤ ਘੂਰਦੇ ਹਨ। ਪਿਤਾ ਦੇ ਅੰਤਿਮ ਸੰਸਕਾਰ ਦੇ ਬਾਰੇ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਅਜੇ ਉਨ੍ਹਾਂ ਦੇ ਰਿਸ਼ਤੇਦਾਰ, ਦੋਸਤ-ਮਿਤਰ ਅਤੇ ਪਰਿਵਾਰਕ ਮੈਂਬਰ ਬਾਹਰੋਂ ਆ ਰਹੇ ਹਨ, ਜਿਨ੍ਹਾਂ ਦੇ ਆਉਣ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ।