ਬਾਬਾ ਫਰੀਦ ਜੀ ਦੇ ਮੇਲੇ ਨੇ ਫਰੀਦਕੋਟ ਦਾ ਨਾਂ ਵਿਸ਼ਵ ਪੱਧਰ ''ਤੇ ਰੌਸ਼ਨ ਕੀਤਾ

Monday, Sep 04, 2017 - 07:49 AM (IST)

ਫਰੀਦਕੋਟ  (ਜੱਸੀ) - ਬਾਬਾ ਫਰੀਦ ਜੀ ਦੇ ਆਗਮਨ ਪੁਰਬ ਦੇ ਸਬੰਧ 'ਚ ਬਾਬਾ ਫ਼ਰੀਦ ਧਾਰਮਿਕ ਅਤੇ ਵਿਦਿਅਕ ਸੰਸਥਾਵਾਂ ਦੇ ਮੁੱਖ ਸੇਵਾਦਾਰ ਇੰਦਰਜੀਤ ਸਿੰਘ ਖਾਲਸਾ ਦੀ ਅਗਵਾਈ 'ਚ ਟਿੱਲਾ ਬਾਬਾ ਸ਼ੇਖ ਫਰੀਦ ਵਿਖੇ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਬਾਬਾ ਫਰੀਦ ਜੀ ਦੀ ਰਹਿਮਤ ਨਾਲ ਫਰੀਦਕੋਟ ਜ਼ਿਲੇ ਦਾ ਨਾਂ ਵਿਸ਼ਵ ਪੱਧਰ 'ਤੇ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਸਦਕਾ ਰੌਸ਼ਨ ਹੋਇਆ। ਬਾਬਾ ਫਰੀਦ ਵਿਦਿਅਕ ਅਤੇ ਧਾਰਮਿਕ ਸੰਸਥਾਵਾਂ ਦੇ ਸੇਵਾਦਾਰ ਮਹੀਪ ਇੰਦਰ ਸਿੰਘ ਨੇ ਦੱਸਿਆ ਕਿ ਬਾਬਾ ਫਰੀਦ ਜੀ ਦਾ ਆਗਮਨ ਪੁਰਬ 19 ਤੋਂ 23 ਸਤੰਬਰ ਤੱਕ ਬੜੀ ਸ਼ਰਧਾ ਭਾਵਨਾ ਨਾਲ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ, ਜਿਸ 'ਚ ਪੰਥ ਦੇ ਪ੍ਰਸਿੱਧ ਕੀਰਤਨੀਏ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਹਰ ਸਾਲ ਦੀ ਤਰ੍ਹਾਂ 23 ਸਤੰਬਰ ਨੂੰ ਮਹਾਨ ਨਗਰ ਕੀਰਤਨ ਸਬੰਧੀ ਮਹਾਨ ਸਮਾਗਮ ਗੁ. ਟਿੱਲਾ ਬਾਬਾ ਫਰੀਦ ਜੀ ਦੇ ਪਵਿੱਤਰ ਅਸਥਾਨ ਤੋਂ ਠੀਕ 7 ਵਜੇ ਆਰੰਭ ਹੋਵੇਗਾ ਅਤੇ ਉਸ ਸਮੇਂ ਭਾਈ ਮਨਿੰਦਰ ਸਿੰਘ ਜੀ ਸ਼੍ਰੀ ਨਗਰ ਵਾਲੇ ਕੀਰਤਨ ਕਰਨਗੇ।
ਇਸ ਮੌਕੇ ਅਮਰ ਸਿੰਘ ਸੁਖੀਜਾ ਫਰੀਡਮ ਫਾਈਟਰ, ਕੈਪਟਨ ਧਰਮ ਸਿੰਘ ਗਿੱਲ ਮੁੱਖ ਸੇਵਾਦਾਰ ਗੁਰਦੁਆਰਾ ਮਾਤਾ ਖੀਵੀ ਜੀ, ਪ੍ਰੋ. ਨਰਿੰਦਰਜੀਤ ਸਿੰਘ ਬਰਾੜ,  ਬਾਬੂ ਸਿੰਘ ਬਰਾੜ ਰਿਟ. ਬੈਂਕ ਮੈਨੇਜਰ, ਦਵਿੰਦਰ ਸਿੰਘ ਪੰਜਾਬ ਮੋਟਰਜ਼, ਜਗਪਾਲ ਸਿੰਘ ਬਰਾੜ ਸੀਰ ਸੰਸਥਾ ਅਤੇ ਸਮਾਜ ਸੇਵੀ, ਮੱਘਰ ਸਿੰਘ ਜਨਰਲ ਸਕੱਤਰ ਜ਼ਿਲਾ ਗੱਤਕਾ ਐਸੋਸੀਏਸ਼ਨ, ਚੰਦ ਸਿੰਘ ਡੋਡ ਪ੍ਰਧਾਨ ਇੰਪਲਾਈਜ਼ ਯੂਨੀਅਨ ਪੰਜਾਬ, ਡਾ. ਸੁਖਵਿੰਦਰ ਸਿੰਘ ਬਰਾੜ ਨੇ ਆਗਮਨ ਪੁਰਬ ਨੂੰ ਹੋਰ ਬਿਹਤਰ ਬਣਾਉਣ ਤੇ ਤਰੀਕੇ ਨਾਲ ਮਨਾਉਣ ਲਈ ਆਪਣੇ ਵਿਚਾਰ ਪ੍ਰਗਟ ਕੀਤੇ।
ਮੀਟਿੰਗ 'ਚ ਹਰਬੰਸ ਸਿੰਘ ਕੌਮਾਂਤਰੀ ਹਾਕੀ ਕੋਚ, ਕੁਲਇੰਦਰ ਸਿੰਘ ਸੇਖੋਂ ਐਡਵੋਕੇਟ, ਡਾ. ਗੁਰਇੰਦਰ ਮੋਹਨ ਸਿੰਘ ਪ੍ਰਧਾਨ ਭਾਈ ਘਨ੍ਹੱਈਆ ਸੇਵਾ ਸੁਸਾਇਟੀ, ਸਰਬਜੋਤ ਸਿੰਘ ਸਾਹਨੀ ਪ੍ਰਧਾਨ ਨੌਜਵਾਨ ਗੁਰਮਤਿ ਸਭਾ, ਪ੍ਰਵੀਨ ਕਾਲਾ ਪ੍ਰਧਾਨ ਸਹਾਰਾ ਸਰਵਿਸ ਸੁਸਾਇਟੀ, ਗੁਰਜਾਪ ਸਿੰਘ ਸੇਖੋਂ, ਦਿਲਾਵਰ ਹੁਸੈਨ, ਜਸਪਾਲ ਸਿੰਘ ਸਰਪੰਚ ਘੁਗਿਆਣਾ, ਨਿਰਮਲ ਸਿੰਘ ਐਡਵੋਕੇਟ, ਨਵਤੇਜ ਸਿੰਘ ਖਾਲਸਾ, ਦੀਪ ਇੰਦਰ ਸਿੰਘ ਸੇਖੋਂ, ਇਕਬਾਲ ਸਿੰਘ ਚੱਕ ਕਲਿਆਣ, ਅਜੀਤ ਸਿੰਘ ਅਤੇ ਬਚਨ ਸਿੰਘ ਨੱਥਲਵਾਲਾ ਸ਼ਾਮਲ ।


Related News