ਮਲੇਸ਼ੀਆ 'ਚ ਫਸਿਆ ਫਰੀਦਕੋਟ ਦਾ ਨੌਜਵਾਨ, ਬੈਂਸ ਨੇ ਕੀਤੀ ਮਦਦ (ਵੀਡੀਓ)

Sunday, Feb 03, 2019 - 02:36 PM (IST)

ਫਰੀਦਕੋਟ (ਜਗਤਾਰ)  - ਮਲੇਸ਼ੀਆ ਦੀ ਧਰਤੀ 'ਤੇ ਫਸਿਆ ਫਰੀਦਕੋਟ ਦਾ ਇਕ ਨੌਜਵਾਨ ਕੰਟੇਨਰ 'ਚ ਰਹਿਣ ਲਈ ਮਜਬੂਰ ਹੋ ਰਿਹਾ ਹੈ। ਉਕਤ ਨੌਜਵਾਨ ਨੇ ਇਕ ਵੀਡੀਓ ਬਣਾ ਕੇ ਸਾਂਝੀ ਕੀਤੀ ਹੈ, ਜਿਸ 'ਚ ਉਸ ਨੇ ਕਿਹਾ ਕਿ ਸਾਲ 2018 'ਚ ਜੂਨ-ਜੁਲਾਈ ਦੇ ਮਹੀਨੇ ਉਹ ਕਾਨੂੰਨੀ ਤਰੀਕੇ ਨਾਲ ਇਥੇ ਆਇਆ ਸੀ ਪਰ ਫਰੀਦਕੋਟ ਦੇ ਇਕ ਏਜੰਟ ਨੇ ਉਸ ਤੋਂ 1 ਲੱਖ 70 ਹਜ਼ਾਰ ਰੁਪਏ ਲੈ ਕੇ ਉਸ ਨਾਲ 420 ਕੀਤੀ ਹੈ। ਉਸ ਏਜੰਟ ਨੂੰ ਉਸ ਦੇ ਪਰਿਵਾਰ ਨੇ ਕਰਜ਼ਾ ਚੁੱਕ ਕੇ ਪੈਸੇ ਦਿੱਤੇ ਸਨ। ਉਕਤ ਏਜੰਟ ਨੇ ਨਾ ਤਾਂ ਉਸ ਨੂੰ ਪਾਸਪੋਰਟ ਦਿੱਤਾ ਹੈ ਅਤੇ ਨਾਲ ਹੀ ਉਸ ਕੋਲ ਪਰਮਿਟ ਹੈ, ਜਿਸ ਕਾਰਨ ਉਸ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਨੇ ਇਸ ਵੀਡੀਓ ਰਾਹੀਂ ਧੋਖੇਬਾਜ਼ ਏਜੰਟ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਦੂਜੇ ਪਾਸੇ ਉਕਤ ਏਜੰਟ ਉਸ ਦੇ ਪਰਿਵਾਰ ਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ ਅਤੇ ਉਸ ਨੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਜੇਲ 'ਚ ਬੰਦ ਕਰਵਾ ਦਿੱਤਾ। ਇਸ ਗੱਲ ਦਾ ਪਤਾ ਲੱਗਣ 'ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਉਕਤ ਪੀੜਤ ਪਰਿਵਾਰ ਨੂੰ ਛੱਡਵਾ ਕੇ ਉਨ੍ਹਾਂ ਦੀ ਮਦਦ ਕੀਤੀ ਹੈ।


author

rajwinder kaur

Content Editor

Related News