ਸਾਮਾਨ ਢੋਹਣ ਵਾਲੀ ਲਿਫਟ 'ਚ ਸਿਰ ਫਸਣ ਕਾਰਨ ਨੌਜਵਾਨ ਦੀ ਮੌਤ (ਤਸਵੀਰਾਂ)

Tuesday, Jan 08, 2019 - 12:38 PM (IST)

ਸਾਮਾਨ ਢੋਹਣ ਵਾਲੀ ਲਿਫਟ 'ਚ ਸਿਰ ਫਸਣ ਕਾਰਨ ਨੌਜਵਾਨ ਦੀ ਮੌਤ (ਤਸਵੀਰਾਂ)

ਫਰੀਦਕੋਟ (ਜਗਤਾਰ) - ਕੋਟਕਪੂਰਾ ਵਿਖੇ ਕਰਿਆਨੇ ਦੀ ਦੁਕਾਨ 'ਚ ਸਾਮਾਨ ਢੋਹਣ ਵਾਲੀ ਲਿਫਟ 'ਚ ਸਿਰ ਫਸਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਦੀ ਪਛਾਣ ਦੀਪਕ ਕੁਮਾਰ (22) ਪੁੱਤਰ ਓਮ ਪ੍ਰਕਾਸ਼ ਵਜੋਂ ਹੋਈ ਹੈ। 

PunjabKesari

ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਦੀਪਕ ਰੇਲਵੇ ਰੋਡ 'ਤੇ ਸਥਿਤ ਢੌਡਾ ਚੌਕ ਵਿਖੇ ਇਕ ਕਰਿਆਨੇ ਦੀ ਦੁਕਾਨ 'ਚ ਲੱਗੀ ਲਿਫਟ 'ਚ ਸਾਮਾਨ ਦੀ ਢੋਹਾ-ਢੁਆਈ ਕਰ ਰਿਹਾ ਸੀ ਕਿ ਅਚਾਨਕ ਲਿਫਟ 'ਚ ਉਸ ਦਾ ਸਿਰ ਫਸ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। 

PunjabKesari

ਇਸ ਸਬੰਧੀ ਥਾਣਾ ਸਿਟੀ ਦੇ ਐੱਸ. ਐੱਚ. ਓ. ਖੇਮਚੰਦ ਪਰਾਸ਼ਰ ਦੇ ਦੱਸਿਆ ਕਿ ਪੁਲਸ ਵਲੋਂ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।

 


author

rajwinder kaur

Content Editor

Related News