ਸਿੱਖ ਜਥੇਬੰਦੀਆਂ ਨੇ ਵੀ ਕਾਲੇ ਦਿਨ ਵਜੋਂ ਮਨਾਇਆ ਆਜ਼ਾਦੀ ਦਿਹਾੜਾ

08/15/2019 4:49:58 PM

ਸਾਦਿਕ (ਪਰਮਜੀਤ)—ਅੱਜ ਦੇਸ਼ ਭਰ ਵਿਚ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਉੱਥੇ ਹੀ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਵਲੋਂ ਸਾਦਿਕ ਵਿਖੇ 15 ਅਗਸਤ ਨੂੰ ਕਾਲੇ ਦਿਵਸ ਵਜੋਂ ਮਨਾਇਆ ਗਿਆ ਤੇ ਕਾਲੀਆਂ ਝੰਡੀਆਂ ਨਾਲ ਰੋਸ ਮਾਰਚ ਕੱਢਿਆ। ਜਿਸ ਵਿਚ ਇਲਾਕਾ ਨਿਵਾਸੀ ਤੇ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਗੁਰਜੰਟ ਸਿੰਘ ਸਾਦਿਕ, ਚੰਦ ਸਿੰਘ ਡੋਡ, ਗੁਰਸੇਵਕ ਸਿੰਘ ਖਾਲਸਾ ਕਾਉਣੀ ਨੇ ਕਿਹਾ ਕਿ ਇਹ ਕੈਸੀ ਆਜ਼ਾਦੀ ਜਿੱਥੇ ਕਿਸੇ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਨਹੀਂ। ਘੱਟ ਗਿਣਤੀ ਨੂੰ ਖਤਮ ਕਰਨ ਦੀਆਂ ਗੋਂਦਾ ਗੁੰਦੀਆਂ ਜਾ ਰਹੀਆਂ ਹਨ ਤੇ ਆਪਣੇ ਹੱਕ ਲੈਣ ਲਈ ਸੜਕਾਂ ਤੇ ਧਰਨੇ ਮੁਜ਼ਾਹਰੇ ਕਰਨੇ ਪੈ ਰਹੇ ਹਨ। ਧੀਆਂ-ਭੈਣਾਂ ਦੀਆਂ ਇੱਜ਼ਤਾ ਮਹਿਫੂਜ਼ ਨਹੀਂ ਨੌਜਵਾਨ ਵਰਗ ਨੂੰ ਨਸ਼ੇ ਦੀ ਲੱਤ ਲਗਾ ਕੇ ਪੰਜਾਬ ਦੇ ਭਵਿੱਖ ਨੂੰ ਖਰਾਬ ਕੀਤਾ ਜਾ ਰਿਹਾ। 

ਉਨ੍ਹਾਂ ਕਿਹਾ ਕਿ ਬਰਗਾੜੀ ਅਤੇ ਜਵਾਹਰ ਕੇ ਦੋ ਸ਼ਹੀਦ ਹੋਏ ਸਿੰਘਾਂ ਨੂੰ ਇਨਸਾਫ ਨਾਲ ਮਿਲਣੇ, ਬੇਦਅਬੀ ਕਾਂਡ ਦੇ ਦੋਸ਼ੀਆਂ ਨੂੰ ਬਿਨਾਂ ਸਜ਼ਾ ਦਿਵਾਏ ਬੰਦ ਸੀ.ਬੀ.ਆਈ ਵੱਲੋਂ ਕਰੋੜਾਂ ਰੁਪਏ ਖਰਚ ਕਰਕੇ ਕਲੋਜ਼ਰ ਰਿਪੋਰਟ ਪੇਸ਼ ਕਰਨ, ਜੰਮੂ ਕਸ਼ਮੀਰ 'ਚੋਂ ਧਾਰਾ 370 ਹਟਾਉਣ ਅਤੇ ਦਿੱਲੀ ਵਿਖੇ ਭਗਤ ਰਵੀਦਾਸ  ਦਾ ਮੰਦਰ ਢਾਹੁਣ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਜਾਂਦੀ ਹੈ। ਆਜ਼ਾਦੀ ਉਨ੍ਹਾਂ ਲੋਕਾਂ ਲਈ ਹੈ ਜਿਨ੍ਹਾਂ ਨੇ ਦੇਸ਼ ਨੂੰ ਦੋਹੀਂ ਹੱਥੀ ਲੁੱਟਿਆ ਤੇ ਘੱਟ ਗਿਣਤੀ ਤੇ ਖਾਸਕਰ ਸਿੱਖ ਦੀ ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। 

ਭਾਜਪਾ ਘੱਟ ਗਿਣਤੀ ਨੂੰ ਕੁਚਲਨ ਲਈ ਕੋਝੇ ਯਤਨ ਕਰ ਰਹੀ ਹੈ। ਪਰ ਸਿੱਖਾਂ ਨੂੰ ਨਾ ਕੋਈ ਖਤਮ ਕਰ ਸਕਦਾ ਹੈ ਤੇ ਨਾ ਹਰਾ ਸਕਦਾ ਹੈ। ਇਨਸਾਫ ਲੈਣ ਲਈ ਲਗਾਤਾਰ ਸੰਘਰਸ਼ ਜਾਰੀ ਰਹਿਣਗੇ। ਇਸ ਮੌਕੇ ਪਰਮਜੀਤ ਸਿੰਘ ਡੋਡ, ਪਿੱਪਲ ਸਿੰਘ, ਨੌਨੀਹਾਲ ਸਿੰਘ, ਸੁੱਖਾ ਭਾਊ ਵੀ ਹਾਜ਼ਰ ਸਨ।


Shyna

Content Editor

Related News