ਹਵਸ ਦੇ ਭੁੱਖੇ ਨੌਜਵਾਨਾਂ ਨੇ 8 ਸਾਲਾ ਮਾਸੂਮ ਮੁੰਡੇ ਨਾਲ ਕੀਤੀ ਬਦਫੈਲੀ
Friday, Jul 24, 2020 - 11:47 AM (IST)
 
            
            ਫਰੀਦਕੋਟ (ਰਾਜਨ) : ਪਿੰਡ ਢੁੱਡੀ ਵਿਖੇ ਇਕ 8 ਸਾਲ ਦੇ ਬੱਚੇ ਨਾਲ ਪਿੰਡ ਦੇ ਹੀ ਦੋ ਵਿਅਕਤੀਆਂ ਵਲੋਂ ਸਮੂਹਿਕ ਬਦਫੈਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਤੇ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਚ ਜ਼ੇਰੇ ਇਲਾਜ ਪੀੜਤ ਲੜਕੇ ਦੇ ਮਾਮੇ ਦੇ ਬਿਆਨਾਂ 'ਤੇ ਸਥਾਨਕ ਥਾਣਾ ਸਦਰ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋਂ : ਵੱਡੀ ਵਾਰਦਾਤ: ਪ੍ਰੇਮ ਸਬੰਧਾਂ ਦੇ ਚੱਲਦਿਆਂ ਨੌਜਵਾਨ ਦਾ ਬੇਰਹਿਮੀ ਨਾਲ ਕਤਲ
ਪਿੰਡ ਢੁੱਡੀ ਨਿਵਾਸੀ ਕਰਤਾਰ ਸਿੰਘ ਨੇ ਦੱਸਿਆ ਕਿ ਉਸਦੀ ਪਿੰਡ ਵਿਚ ਕਰਿਆਨੇ ਦੀ ਦੁਕਾਨ ਹੈ ਅਤੇ ਉਸਦਾ 8 ਸਾਲਾ ਭਾਣਜਾ ਉਸ ਕੋਲ ਪਿੰਡ ਹੀ ਰਹਿੰਦਾ ਹੈ। ਬਿਆਨ ਕਰਤਾ ਨੇ ਦੱਸਿਆ ਕਿ ਜਿਸ ਵੇਲੇ ਉਸਦਾ ਭਾਣਜਾ ਬੀਤੀ ਸ਼ਾਮ ਨੂੰ ਉਸਨੂੰ ਦੁਕਾਨ 'ਤੇ ਬਾਲਟੀ ਦੇ ਕੇ ਘਰ ਵਾਪਸ ਜਾ ਰਿਹਾ ਸੀ ਤਾਂ ਰਸਤੇ ਵਿਚ ਪਿੰਡ ਦੇ ਹੀ ਅਮਨਪ੍ਰੀਤ ਸਿੰਘ ਅਤੇ ਗਗਨਦੀਪ ਸਿੰਘ ਉਸਦੀ ਬਾਂਹ ਫੜ ਕੇ ਉਸਨੂੰ ਇਕ ਧਰਮਸ਼ਾਲਾ ਵਿਚ ਲੈ ਗਏ ਜਿੱਥੇ ਉਨ੍ਹਾਂ ਉਸਦੇ ਭਾਣਜੇ ਨਾਲ ਬਦਫੈਲੀ ਕੀਤੀ ਜਿਸਨੂੰ ਤਕਲੀਫ ਹੋਣ ਦੀ ਸੂਰਤ ਵਿਚ ਫਰੀਦਕੋਟ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਗਿਆ। ਇਸ ਮਾਮਲੇ ਵਿਚ ਉਕਤ ਦੋਨਾਂ 'ਤੇ ਦਰਜ ਕੀਤੇ ਗਏ ਮੁਕੱਦਮੇਂ ਦੀ ਕਾਰਵਾਈ ਐੱਸ. ਆਈ. ਭੁਪਿੰਦਰ ਸਿੰਘ ਵੱਲੋਂ ਜਾਰੀ ਹੈ ਜਦਕਿ ਸੂਤਰਾਂ ਅਨੁਸਾਰ ਕਥਿਤ ਦੋਸ਼ੀ ਇਸ ਘਟਨਾ ਤੋਂ ਬਾਅਦ ਫਰਾਰ ਹੋ ਗਏ।
ਇਹ ਵੀ ਪੜ੍ਹੋਂ : ਦਰਿੰਦਗੀ ਦੀਆਂ ਹੱਦਾਂ ਪਾਰ: ਦਲਿਤ ਵਿਅਕਤੀ ਨੂੰ ਬੰਧਕ ਬਣਾ ਦਿੱਤੇ ਤਸੀਹੇ, ਪਿਲਾਇਆ ਪਿਸ਼ਾਬ (ਵੀਡੀਓ)

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            