ਪੰਜਾਬ ''ਚ ਵੱਡੀ ਵਾਰਦਾਤ! ਵਾਲੀਬਾਲ ਖੇਡ ਕੇ ਪਰਤ ਰਹੇ ਨੌਜਵਾਨਾਂ ''ਤੇ ਸਰਪੰਚ ਦੇ ਪੁੱਤ ਨੇ ਚਲਾਈਆਂ ਗੋਲ਼ੀਆਂ
Friday, Nov 06, 2026 - 02:33 PM (IST)
ਗੜ੍ਹਦੀਵਾਲਾ (ਵੈੱਬ ਡੈਸਕ)- ਗੜ੍ਹਦੀਵਾਲਾ ਵਿਖੇ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਥੋਂ ਦੇ ਪਿੰਡ ਡਫ਼ਰ 'ਚ ਵਾਲੀਬਾਲ ਖੇਡ ਕੇ ਕਾਰ ਰਾਹੀਂ ਘਰ ਪਰਤ ਰਹੇ ਨੌਜਵਾਨਾਂ 'ਤੇ ਕਥਿਤ ਤੌਰ 'ਤੇ ਸਰਪੰਚ ਦੇ ਪੁੱਤਰ ਨੇ ਪਿਸਤੌਲ ਨਾਲ ਫਾਇਰਿੰਗ ਕਰ ਦਿੱਤੀ। ਦੋਸ਼ ਹੈ ਕਿ ਪਹਿਲਾਂ ਉਸ ਨੇ ਕਾਰ ਦੇ ਅੱਗੇ ਖੜ੍ਹ ਕੇ ਨੌਜਵਾਨਾਂ ਦਾ ਰਸਤਾ ਰੋਕਿਆ ਅਤੇ ਫਿਰ ਹਵਾ 'ਚ ਫਾਇਰਿੰਗ ਕਰ ਦਿੱਤੀ। ਇਸ ਤੋਂ ਬਾਅਦ ਜਾਨ ਬਚਾ ਕੇ ਭੱਜ ਰਹੇ ਨੌਜਵਾਨਾਂ 'ਤੇ ਵੀ ਫਾਇਰਿੰਗ ਕੀਤੀ।
ਥਾਣਾ ਗੜ੍ਹਦੀਵਾਲਾ ਦੀ ਪੁਲਸ ਨੇ ਸਰਪੰਚ ਦੇ ਪੁੱਤਰ ਸਮੇਤ ਛੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੇ ਬਿਆਨ 'ਚ ਪਿੰਡ ਡਫ਼ਰ ਦੇ ਰਹਿਣ ਵਾਲੇ ਜਸਨੂਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਆਪਣੇ ਦੋਸਤ ਮਿੱਕੀ ਅਤੇ ਹੋਰ ਸਾਥੀਆਂ ਨਾਲ ਪਿੰਡ ਦੇ ਖੇਡ ਮੈਦਾਨ 'ਚ ਵਾਲੀਬਾਲ ਖੇਡਣ ਗਿਆ ਸੀ। ਇਸੇ ਦੌਰਾਨ ਪਿੰਡ ਦੇ ਸਰਪੰਚ ਮਹਿੰਦਰ ਪਾਲ ਸਿੰਘ ਦਾ ਪੁੱਤਰ ਜੱਗੀ ਆਪਣੇ ਸਾਥੀ ਲਵ ਜੋਗਾ, ਬਲਕਾਰ ਅਤੇ ਮਨਦੀਪ ਸਿੰਘ ਨਾਲ ਉੱਥੇ ਪਹੁੰਚਿਆ ਅਤੇ ਉਨ੍ਹਾਂ ਨੇ ਨੌਜਵਾਨਾਂ ਨੂੰ ਵਾਲੀਬਾਲ ਖੇਡਣ ਤੋਂ ਰੋਕ ਦਿੱਤਾ। ਇਸ ਤੋਂ ਬਾਅਦ ਜੱਗੀ ਆਪਣੇ ਘਰ ਚਲਾ ਗਿਆ।
ਇਹ ਵੀ ਪੜ੍ਹੋ: Divit Auluck ਨੂੰ ਯਾਦ ਕਰ ਭਾਵੁਕ ਹੋਏ ਗਾਇਕ ਪ੍ਰੀਤ ਹਰਪਾਲ, ਕਿਹਾ-"ਜਵਾਨ ਪੁੱਤ ਨੂੰ ਤੋਰਨ ਤੋਂ ਵੱਡਾ ਕੋਈ ਦੁੱਖ਼ ਨਹੀਂ
ਜਸਨੂਰ ਸਿੰਘ ਮੁਤਾਬਕ ਖੇਡ ਖ਼ਤਮ ਹੋਣ ਤੋਂ ਬਾਅਦ ਸ਼ਾਮ ਕਰੀਬ ਸੱਤ ਵਜੇ ਉਹ ਆਪਣੇ ਸਾਥੀਆਂ ਨਾਲ ਕਾਰ (ਪੀ. ਬੀ-07-ਸੀ. ਪੀ-7906) ਵਿੱਚ ਸਵਾਰ ਹੋ ਕੇ ਘਰ ਪਰਤ ਰਹੇ ਸਨ। ਜਦੋਂ ਉਹ ਸਰਪੰਚ ਮਹਿੰਦਰ ਪਾਲ ਸਿੰਘ ਦੇ ਘਰ ਦੇ ਨੇੜੇ ਪਹੁੰਚੇ ਤਾਂ ਉੱਥੇ ਪਹਿਲਾਂ ਤੋਂ ਮੌਜੂਦ ਜੱਗੀ ਨੇ ਉਨ੍ਹਾਂ ਦੀ ਕਾਰ ਦੇ ਅੱਗੇ ਖੜ੍ਹ ਕੇ ਰਸਤਾ ਰੋਕ ਲਿਆ। ਦੋਸ਼ ਹੈ ਕਿ ਜਿਵੇਂ ਹੀ ਜਸਨੂਰ ਕਾਰ ਤੋਂ ਬਾਹਰ ਨਿਕਲਿਆ, ਜੱਗੀ ਨੇ ਆਪਣੀ ਪਿਸਤੌਲ ਨਾਲ ਹਵਾ 'ਚ ਗੋਲ਼ੀ ਚਲਾ ਦਿੱਤੀ। ਇਸ ਕਾਰਨ ਘਬਰਾਏ ਨੌਜਵਾਨ ਜਾਨ ਬਚਾਉਣ ਲਈ ਮੌਕੇ ਤੋਂ ਭੱਜਣ ਲੱਗੇ ਤਾਂ ਮੁਲਜ਼ਮ ਨੇ ਉਨ੍ਹਾਂ ਦੇ ਪਿੱਛੇ ਵੀ ਗੋਲ਼ੀ ਚਲਾਈ। ਨੌਜਵਾਨਾਂ ਨੇ ਕਿਸੇ ਤਰ੍ਹਾਂ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ। ਪੁਲਸ ਨੇ ਜਸਨੂਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਸਰਪੰਚ ਦੇ ਪੁੱਤਰ ਜੱਗੀ ਸਮੇਤ ਛੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: ਵਿਦੇਸ਼ੋਂ ਮਿਲੀ ਮੰਦਭਾਗੀ ਖ਼ਬਰ! ਫਗਵਾੜਾ ਦੀ ਡਾਕਟਰ ਦੀ ਇੰਗਲੈਂਡ 'ਚ ਘਰ ਨੂੰ ਅੱਗ ਲੱਗਣ ਕਾਰਨ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
