ਗਰਮੀਆਂ ''ਚ ਵਿਦਿਆਰਥੀਆਂ ਨੂੰ ਕੋਟੀਆਂ ਵੰਡਣ ਲੱਗੀ ਸਰਕਾਰ! (ਵੀਡੀਓ)
Friday, Mar 29, 2019 - 09:15 AM (IST)
ਫਰੀਦਕੋਟ (ਜਗਤਾਰ ਦੁਸਾਂਝ) : ਹੱਡ ਚੀਰਵੀਂ ਠੰਡ 'ਚ ਵਿਦਿਆਰਥੀ ਠਰਦੇ ਰਹੇ ਤੇ ਸਰਕਾਰ ਪਾਸੋਂ ਮਿਲਣ ਵਾਲੀਆਂ ਗਰਮ ਵਰਦੀਆਂ ਦੀ ਉਡੀਕ ਕਰਦੇ ਰਹੇ। ਸਰਦ ਰੁੱਤ ਖਤਮ ਹੋਣ ਤੋਂ ਬਾਅਦ ਹੁਣ ਵਿਦਿਆਰਥੀਆਂ ਲਈ ਇਹ ਵਰਦੀਆਂ ਆਈਆਂ ਹਨ। ਵਿਦਿਅਕ ਸੈਸ਼ਨ-2018-19 ਦੀਆਂ ਵਰਦੀਆਂ ਕਈ ਸਕੂਲਾਂ 'ਚ ਹੁਣ ਜਾ ਕੇ ਪਹੁੰਚੀਆਂ ਹਨ। ਜੈਤੋ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੀ 240 ਬੱਚਿਆਂ ਲਈ ਇਹ ਵਰਦੀਆਂ ਆਈਆਂ, ਜੋ ਕਿ ਉਨ੍ਹਾਂ ਨੂੰ ਰਿਜਲਟ ਵਾਲੇ ਦਿਨ ਵੰਡੀਆਂ ਜਾਣਗੀਆਂ।
ਲੰਬੀ ਉਡੀਕ ਤੋਂ ਬਾਅਦ ਜੇਕਰ ਵਰਦੀਆਂ ਸਕੂਲਾਂ 'ਚ ਪਹੁੰਚ ਹੀ ਗਈਆਂ ਹਨ ਤਾਂ ਹੁਣ ਕੁਆਲਟੀ ਅਤੇ ਸਾਈਜ 'ਤੇ ਸਵਾਲ ਉਠ ਹੋ ਰਹੇ ਹਨ। ਇਹ ਸਵਾਲ ਅਧਿਆਪਕ ਆਗੂ ਸੁਖਵਿੰਦਰ ਸਿੰਘ ਨੇ ਚੁੱਕੇ ਹਨ।
ਇਸ ਸਬੰਧੀ ਜਦੋਂ ਸਿੱਖਿਆ ਅਧਿਕਾਰੀ ਨਾਲ ਇਸ ਮਸਲੇ 'ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਵਰਦੀਆਂ ਗਰਮ ਰੁੱਤ ਦੀਆਂ ਨਹੀਂ ਹਨ ਸਗੋਂ ਇਨ੍ਹਾਂ ਨਾਲ ਕੋਟੀਆਂ ਵਾਧੂ ਦਿੱਤੀਆਂ ਗਈਆਂ ਨੇ ਤਾਂ ਕਿ ਅਗਲੇ ਸੀਜਨ 'ਚ ਕੰਮ ਆ ਸਕਣ।