ਸਿੱਧੂ ਮੂਸੇਵਾਲਾ ਦਾ ਫ਼ੈਨ ਜੰਮੂ-ਕਸ਼ਮੀਰ ਤੋਂ ਪੈਦਲ ਅਤੇ ਲਿਫ਼ਟ ਲੈ ਪੁੱਜਾ ਯਾਦਗਾਰ ’ਤੇ

Friday, Jan 27, 2023 - 11:21 PM (IST)

ਸਿੱਧੂ ਮੂਸੇਵਾਲਾ ਦਾ ਫ਼ੈਨ ਜੰਮੂ-ਕਸ਼ਮੀਰ ਤੋਂ ਪੈਦਲ ਅਤੇ ਲਿਫ਼ਟ ਲੈ ਪੁੱਜਾ ਯਾਦਗਾਰ ’ਤੇ

ਮਾਨਸਾ (ਪਰਮਦੀਪ) : ਜਿਥੇ ਦੇਸ਼ਾਂ-ਵਿਦੇਸ਼ਾਂ ਤੋਂ ਸਿੱਧੂ ਮੂਸੇਵਾਲਾ ਦੇ ਫ਼ੈਨ ਉਸ ਦੀ ਹਵੇਲੀ ਪਹੁੰਚ ਰਹੇ ਹਨ, ਉੱਥੇ ਹੀ ਅੱਜ ਇਕ ਫ਼ੈਨ ਜੰਮੂ-ਕਸ਼ਮੀਰ ਤੋਂ ਪੈਦਲ ਅਤੇ ਲੈਫਟ ਲੈ ਕੇ ਸਿੱਧੂ ਮੂਸੇਵਾਲਾ ਦੀ ਯਾਦਗਾਰ 'ਤੇ ਸਿਜਦਾ ਕਰਨ ਲਈ ਪਹੁੰਚਿਆ। ਨਾਸਿਰ ਆਲਮ ਨੇ ਕਿਹਾ ਕਿ ਉਹ ਕਸ਼ਮੀਰ ਤੋਂ ਪੰਜਾਬ ਦੇ ਲੋਕਾਂ ਲਈ ਪਿਆਰ ਲੈ ਕੇ ਆਇਆ ਹੈ ਅਤੇ ਸਿੱਧੂ ਮੂਸੇਵਾਲਾ ਦੀ ਯਾਦਗਾਰ 'ਤੇ ਪਹੁੰਚ ਕੇ ਉਸ ਨੂੰ ਸਕੂਨ ਮਿਲਿਆ ਹੈ।

ਇਹ ਵੀ ਪੜ੍ਹੋ : ਲੋਕਾਂ ਨੇ ਮੁਹੱਲਾ ਕਲੀਨਿਕ ਦਾ ਕੀਤਾ ਵਿਰੋਧ ਤਾਂ 'ਆਪ' ਵਿਧਾਇਕ ਉੱਗੋਕੇ ਦਾ ਵਧਿਆ ਪਾਰਾ, ਵੀਡੀਓ ਹੋ ਰਹੀ ਵਾਇਰਲ

ਉਸ ਨੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਵੀ ਮੁਲਾਕਾਤ ਕੀਤੀ। ਇਸ ਦੌਰਾਨ ਨਾਸਿਰ ਕਾਫੀ ਭਾਵੁਕ ਹੋ ਗਿਆ। ਉਸ ਨੇ ਸਿੱਧੂ ਦੀ ਮਾਤਾ ਨੂੰ ਦੱਸਿਆ ਕਿ ਉਹ ਕਾਫੀ ਲੰਬੇ ਸਮੇਂ ਤੋਂ ਸਿੱਧੂ ਮੂਸੇਵਾਲਾ ਨੂੰ ਸੁਣਦਾ ਰਿਹਾ ਹੈ ਅਤੇ ਸਿੱਧੂ ਮੂਸੇਵਾਲਾ ਦੇ ਗੀਤਾਂ ਵਿੱਚ ਸੱਚਾਈ ਹੁੰਦੀ ਹੈ। ਉਸ ਦੇ ਗਾਣੇ ਹਮੇਸ਼ਾ ਲਈ ਲੋਕਾਂ ਦੇ ਦਿਲਾਂ 'ਚ ਅਮਰ ਹੋ ਗਏ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News