ਪੰਜਾਬੀ ਗਾਇਕੀ ਦੇ ‘ਸਿਕੰਦਰ’ ਸਰਦੂਲ ਸਿਕੰਦਰ ਦੀ ਪਾਕਿ ਫੇਰੀ ਦੀ ਇੱਕ ਯਾਦ

02/25/2021 2:43:21 PM

ਅੱਬਾਸ ਧਾਲੀਵਾਲ 
ਮਲੇਰਕੋਟਲਾ 
ਸੰਪਰਕ ਨੰਬਰ 9855259650 
Abbasdhaliwal72@gmail.com 

ਪਾਲੀਵੁੱਡ ਨੂੰ ਅੱਜ ਉਸ ਸਮੇਂ ਇਕ ਵੱਡਾ ਝਟਕਾ ਲੱਗਾ ਜਦੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਹਾਨ ਗਾਇਕ ਸਰਦੂਲ ਸਿਕੰਦਰ ਇਸ ਫਾਨੀ ਦੁਨੀਆ ਨੂੰ ਹਮੇਸ਼ਾਂ ਹਮੇਸ਼ਾਂ ਲਈ ਅਲਵਿਦਾ ਆਖ ਕੇ ਸਾਨੂੰ ਸਭਨਾਂ ਨੂੰ ਸਦੀਵੀ ਵਿਛੋੜਾ ਦੇ ਗਏ। ਸਰਦੂਲ ਸਿਕੰਦਰ ਜਿਨ੍ਹਾਂ ਆਪਣੀ ਸੁਰੀਲੀ ਗਾਇਕੀ ਸਦਕਾ ਲੋਕਾਂ ਦੇ ਦਿਲਾਂ ਵਿਚ ਇਕ ਵਿਸ਼ੇਸ਼ ਥਾਂ ਬਣਾਈ। ਪਿਛਲੇ ਦਿਨੀਂ ਉਨ੍ਹਾਂ ਦੇਸ਼ ਦੇ ਕਿਸਾਨਾਂ ਦੇ ਹੱਕ ਵਿੱਚ ਵੀ ਹਾਅ ਦਾ ਨਾਅਰਾ ਮਾਰਿਆ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਨਿਰੋਲ ਪੰਜਾਬੀ ਕਦਰਾਂ-ਕੀਮਤਾਂ ਦੇ ਹਿਤੈਸ਼ੀ ਹੋਣ ਦੇ ਨਾਲ-ਨਾਲ ਜਿਥੇ ਕਿਤੇ ਲੋਕਾਈ ਨਾਲ ਅਨਿਆਂ ਹੁੰਦਾ ਵੇਖਦੇ ਉਸ ਦੇ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਦੇ ਸਨ।  

ਪੜ੍ਹੋ ਇਹ ਵੀ ਖ਼ਬਰ -  ਅੰਨ੍ਹੇ ਕਤਲ ਦੀ ਗੁੱਥੀ ਸੁਲਝੀ: ਪ੍ਰੇਮਿਕਾ ਦੇ ਪਿਓ ਨੇ ਨੌਜਵਾਨ ਨੂੰ ਕਰੰਟ ਲਗਾ ਬਿਆਸ 'ਚ ਸੁੱਟੀ ਸੀ ਲਾਸ਼

ਮੀਡੀਆ ਰਿਪੋਰਟਾਂ ਅਨੁਸਾਰ ਉਹ ਪਿਛਲੇ ਕਰੀਬ ਡੇਢ ਮਹੀਨੇ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਜੇਰੇ ਇਲਾਜ ਸਨ, ਜਿੱਥੇ ਉਨ੍ਹਾਂ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਸੀ। ਬੀਮਾਰ ਹੋਣ ਕਾਰਨ ਬੀਤੇ ਦਿਨ ਉਨ੍ਹਾਂ ਦੀ ਮੌਤ ਹੋ ਗਈ। 

ਜ਼ਿਕਰਯੋਗ ਹੈ ਕਿ ਸਰਦੂਲ ਸਿਕੰਦਰ ਦਾ ਵਿਆਹ ਪੰਜਾਬੀ ਦੀ ਪ੍ਰਸਿੱਧ ਗਾਇਕਾ ਅਮਰ ਨੂਰੀ ਨਾਲ ਹੋਇਆ ਸੀ। ਉਨ੍ਹਾਂ ਦੇ ਦੋ ਪੁੱਤਰ ਹਨ। ਸਰਦੂਲ ਸਿਕੰਦਰ ਦਾ ਜਨਮ 15 ਅਗਸਤ 1961 ਨੂੰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਖੇੜੀ ਨੌਧ ਸਿੰਘ ਵਿਖੇ ਇਕ ਸਾਧਾਰਨ ਪਰਿਵਾਰ ਵਿਚ ਹੋਇਆ ਸੀ ਵੈਸੇ ਉਨ੍ਹਾਂ ਦਾ ਪਰਿਵਾਰਕ ਪਿਛੋਕੜ ਸੰਗੀਤ ਦੇ ਪਟਿਆਲੇ ਘਰਾਨੇ ਨਾਲ ਸਬੰਧਤ ਸੀ।

ਪੜ੍ਹੋ ਇਹ ਵੀ ਖ਼ਬਰ - ਅੰਨ੍ਹੇ ਕਤਲ ਦੀ ਸੁਲਝੀ ਗੁੱਥੀ: ਵਿਦੇਸ਼ ਜਾਣ ਦਾ ਸੁਫ਼ਨਾ ਪੂਰਾ ਨਾ ਹੋਣ ’ਤੇ ਦੋਸਤ ਨਾਲ ਮਿਲ ਕੀਤਾ ਸੀ ਬਜ਼ੁਰਗ ਦਾ ਕਤਲ

ਸਰਦੂਲ ਸਿਕੰਦਰ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸਾਲ 1980 ਵਿੱਚ ਟੀ.ਵੀ. ਤੇ ਰੇਡੀਓ ਰਾਹੀਂ ਕੀਤੀ ਸੀ, ਜਦੋਂ ਕਿ ਉਨ੍ਹਾਂ ਦੀ ਪਹਿਲੀ ਐਲਬਮ 'ਰੋਡਵੇਜ਼ ਦੀ ਲਾਰੀ' ਨੇ ਦਰਸ਼ਕਾਂ ਵਿਚ ਖੂਬ ਵਾਹ ਵਾਹੀ ਖੱਟੀ ਸੀ। ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਸੀ, ਜਿਨ੍ਹਾਂ ਵਿੱਚੋਂ 'ਜੱਗਾ ਡਾਕੂ' ਵਰਗੀ ਮਸ਼ਹੂਰ ਫ਼ਿਲਮ ਵੀ ਸ਼ਾਮਲ ਹੈ। 

ਸਰਦੂਲ ਸਿਕੰਦਰ ਦੀਆਂ ਹੁਣ ਤੱਕ ਕਰੀਬ 50 ਮਿਊਜ਼ਿਕ ਐਲਬਮਾਂ ਆ ਚੁੱਕੀਆਂ ਹਨ ਅਤੇ ਪੰਜਾਬੀ ਗਾਇਕੀ ’ਚ ਉਨ੍ਹਾਂ ਦੀ ਆਪਣੀ ਇੱਕ ਅਲੱਗ ਅਤੇ ਨਿਵੇਕਲੀ ਜਗ੍ਹਾ ਬਣਾਈ ਸੀ ।

ਪੜ੍ਹੋ ਇਹ ਵੀ ਖ਼ਬਰ - ਸਿੰਘੂ ਬਾਰਡਰ ਤੋਂ ਲੱਭਿਆ ਰਿਟਾਇਰਡ ਲੈਫਟੀਨੈਂਟ ਕਰਨਲ ਦਾ ਲਾਪਤਾ ਪੁੱਤ, ਕੈਪਟਨ ਨੇ ਦਿੱਤੇ ਸੀ ਭਾਲ ਕਰਨ ਦੇ ਸੰਦੇਸ਼

PunjabKesari

ਇਕ ਨਿਊਜ ਰਿਪੋਰਟ ਅਨੁਸਾਰ ਸਮਸ਼ੇਰ ਸੰਧੂ ਨੇ ਸਰਦੂਲ ਸਿਕੰਦਰ ਨਾਲ ਬਿਤਾਏ ਆਪਣੇ ਪਲਾਂ ਨੂੰ ਯਾਦ ਕਰਦਿਆਂ ਕਿਹਾ ਕਿ ਸਰਦੂਲ ਸਿਕੰਦਰ ਨੇ ਉਨ੍ਹਾਂ ਵੱਲੋਂ ਲਿਖੇ ਕਈ ਗਾਣੇ ਗਾਏ। ਉਨ੍ਹਾਂ ਵੱਲੋਂ ਗਾਇਆ ‘ਡਿਸਕੋ ਬੁਖ਼ਾਰ’ ਗਾਣਾ ਕਾਫ਼ੀ ਹਿੱਟ ਹੋਇਆ। ਉਨ੍ਹਾਂ ਹੋਰ ਕਿਹਾ ਕਿ ਉਨ੍ਹਾਂ ਦਾ ਸੁਭਾਅ ਕਾਫ਼ੀ ਮਜ਼ਾਕੀਆਂ ਸੀ ਅਤੇ ਅਜਿਹੇ ਕਈ ਕਿੱਸੇ ਵੀ ਸੁਣਾਏ।

ਇਸ ਮੌਕੇ ਉਨ੍ਹਾਂ ਖ਼ੁਲਾਸਾ ਕਰਦਿਆਂ ਕਿਹਾ ਕਿ ਉਹ ਕਾਫ਼ੀ ਗਾਇਕਾਂ ਦੀ ਆਵਾਜ਼ ਕੱਢ ਲੈਂਦੇ ਸਨ ਅਤੇ ਇੱਕ ਦਿਨ ਉਨ੍ਹਾਂ ਨਾਲ ਸੁਰਿੰਦਰ ਸ਼ਿੰਦਾ ਬਣ ਕੇ ਗੱਲ ਕਰਦੇ ਰਹੇ। ਉਨ੍ਹਾਂ ਨੇ ਦੱਸਿਆ ਕਿ ਸਰਦੂਲ ਸਿਕੰਦਰ ਸਮਰਾਲੇ ਦੇ ਲਾਗੇ ਖੇੜੀ ਨੌਧ ਸਿੰਘ ਦੇ ਰਹਿਣ ਵਾਲੇ ਸਨ। ਉਨ੍ਹਾਂ ਦੇ ਪਿਤਾ ਮਸਤਾਨਾ ਜੀ ਗੁਰਦੁਆਰਿਆਂ ਅਤੇ ਮੰਦਰਾਂ ’ਚ ਗਾਉਂਦੇ ਹੁੰਦੇ ਸੀ। ਉਨ੍ਹਾਂ ਦੇ ਪੂਰੇ ਪਰਿਵਾਰ ਨੇ ਬਹੁਤ ਸੰਘਰਸ਼ ਕੀਤਾ। ਉਨ੍ਹਾਂ ਦੱਸਿਆ, “ਉਨ੍ਹਾਂ ਨੇ ਗਾਇਕੀ ਆਪਣੇ ਪਿਤਾ ਮਸਤਾਨਾ ਜੀ ਤੋਂ ਸਿੱਖੀ ਸੀ ਅਤੇ ਚਰਨਜੀਤ ਅਹੂਜਾ ਨੂੰ ਉਹ ਆਪਣਾ ਗੁਰੂ ਮੰਨਦੇ ਸੀ।”

ਪੜ੍ਹੋ ਇਹ ਵੀ ਖ਼ਬਰ - ਪਾਕਿ ’ਚ ਹਿੰਦੂਆ ਦੀਆਂ ਲਾਸ਼ਾਂ ਦੀ ਬੇਕਦਰੀ, ਨਸੀਬ ਨਹੀਂ ਹੋ ਰਹੀ ਅਸਥੀਆਂ ਰੱਖਣ ਲਈ ਜਗ੍ਹਾ ਤੇ ਗੰਗਾਜਲ

ਜਦੋਂ ਕਿ ਗਾਇਕਾ ਅਫ਼ਸਾਨਾ ਖ਼ਾਨ ਆਪਣੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਹ ਗਾਇਕੀ ਲਈ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ ਅਤੇ ਪੂਰੇ ਪਰਿਵਾਰ ਨੂੰ ਇਹ ਦੁਖ਼ ਸਹਿਣ ਦਾ ਹੌਂਸਲਾ ਦੇਣ ਦੀ ਅਰਦਾਸ ਕੀਤੀ।

ਇਸ ਤੋਂ ਇਲਾਵਾ ਅਦਾਕਾਰਾ ਅਤੇ ਗਾਇਕਾ ਨਿਸ਼ਾ ਬਾਨੋ ਨੇ ਵੀ ਸਰਦੂਲ ਸਿਕੰਦਰ ਦੀ ਮੌਤ ’ਤੇ ਅਫ਼ਸੋਸ ਜ਼ਾਹਿਰ ਕਰਦਿਆਂ ਉਨ੍ਹਾਂ ਨਾਲ ਹੋਈਆਂ ਮੁਲਾਕਾਤਾਂ ਨੂੰ ਚੇਤੇ ਕੀਤਾ।

ਜਦੋਂ ਕਿ ਗਾਇਕਾ ਜਸਵਿੰਦਰ ਬਰਾੜ ਨੇ ਕਿਹਾ ਕਿ 'ਬੁਝ ਗਿਆ ਸੁਰਾਂ ਦਾ ਦੀਵਾ, ਸੁਰਾਂ ਦਾ ਸਿਕੰਦਰ...ਸਰਦੂਲ ਸਿਕੰਦਰ'।

ਸਰਦੂਲ ਸਿਕੰਦਰ ਦੀ ਮੌਤ ’ਤੇ ਸਿਆਸੀ ਸ਼ਖ਼ਸੀਅਤਾਂ ਨੇ ਵੀ ਦੁੱਖ ਪ੍ਰਗਟ ਕੀਤਾ ਹੈ। ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਦੂਲ ਸਿਕੰਦਰ ਦੀ ਮੌਤ ’ਤੇ ਸ਼ਰਧਾਂਜਲੀ ਭੇਂਟ ਕੀਤੀ। ਉਧਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਉਨ੍ਹਾਂ ਦੀ ਮੌਤ ਦੀ ਖ਼ਬਰ ’ਤੇ ਟਵੀਟ ਕਰਦਿਆਂ ਉਨ੍ਹਾਂ ਨੂੰ ਯਾਦ ਕੀਤਾ।

ਪੜ੍ਹੋ ਇਹ ਵੀ ਖ਼ਬਰ - ਸਿੰਘੂ ਬਾਰਡਰ ਤੋਂ ਲੱਭਿਆ ਰਿਟਾਇਰਡ ਲੈਫਟੀਨੈਂਟ ਕਰਨਲ ਦਾ ਲਾਪਤਾ ਪੁੱਤ, ਕੈਪਟਨ ਨੇ ਦਿੱਤੇ ਸੀ ਭਾਲ ਕਰਨ ਦੇ ਸੰਦੇਸ਼

ਮੇਰੀ (ਅੱਬਾਸ ਧਾਲੀਵਾਲ) ਦੀ ਮੁਲਾਕਾਤ, ਉਨ੍ਹਾਂ ਨਾਲ ਜਨਵਰੀ 2007 ਵਿੱਚ ਮਾਲੇਰਕੋਟਲਾ ਵਿਖੇ ਇਕ ਵਿਆਹ ਸਮਾਗਮ ਦੌਰਾਨ ਹੋਈ ਸੀ। ਦਰਅਸਲ ਮੇਰੇ ਇਕ ਪਰਮ-ਮਿੱਤਰ ਗੁਲਾਮ ਅਲੀ ਹਨ। ਗੁਲਾਮ ਅਲੀ, ਜੋ ਪ੍ਰਸਿੱਧ ਸੂਫੀ ਗਾਇਕ ਕਰਾਮਤ ਫਕੀਰ ਕੱਵਾਲ ਦੇ ਸਪੁੱਤਰ ਹਨ। ਇਹ ਕਿ 2007 ਵਿੱਚ ਗੁਲਾਮ ਅਲੀ ਦੇ ਭਰਾ ਸ਼ੌਕਤ ਦਾ ਵਿਆਹ ਸੀ, ਜਿਸ ਵਿਚ ਵਿਸ਼ੇਸ਼ ਤੌਰ ’ਤੇ ਸਰਦੂਲ ਸਿਕੰਦਰ ਹੁਰਾਂ ਨੇ ਸ਼ਮੂਲੀਅਤ ਕੀਤੀ ਸੀ । ਉਸ ਵਿਆਹ ਵਿਚ ਉਨ੍ਹਾਂ ਆਪਣੇ ਗੀਤਾਂ ਰਾਹੀਂ ਖੂਬ ਰੰਗ ਬੰਨ੍ਹਿਆ ਸੀ, ਜਦੋਂ ਮੰਚ ਦੀ ਕਾਰਵਾਈ ਸੰਪਨ ਹੋਈ ਤਾਂ ਮੈਂ ਉਨ੍ਹਾਂ ਨਾਲ ਇਕ ਵਿਸ਼ੇਸ਼ ਮੁਲਾਕਾਤ ਕੀਤੀ ਸੀ। ਉਸ ਮੁਲਾਕਾਤ ਦੌਰਾਨ ਉਨ੍ਹਾਂ ਸਾਡੇ ਨਾਲ ਖੂਬ ਗੱਲਾਂ ਕੀਤੀਆਂ ਸਨ। 

ਇਸ ਦੌਰਾਨ ਉਨ੍ਹਾਂ ਨੇ ਮੈਨੂੰ ਆਪਣੀ ਪਾਕਿ ਫੇਰੀ ਦਾ ਜ਼ਿਕਰ ਕਰਦਿਆਂ ਇਕ ਬਹੁਤ ਹੀ ਦਿਲਚਸਪ ਵਾਕਿਆ ਦੱਸਿਆ। ਸਰਦੂਲ ਸਿਕੰਦਰ ਮੀਟ ਮੱਛੀ ਤੋਂ ਪਰਹੇਜ਼ ਕਰਦੇ ਸਨ। ਉਨ੍ਹਾਂ ਦੱਸਿਆ ਕਿ ਜਦੋਂ ਉਹ ਪਾਕਿ ਦੇ ਇਕ ਹੋਟਲ ਵਿਚ ਗਏ ਤਾਂ ਉਥੇ ਹਰ ਇਕ ਚੀਜ਼ ਗੋਸ਼ਤ (ਮੀਟ) ਦੇ ਮੇਲ ਨਾਲ ਬਣੀ ਹੋਈ ਸੀ, ਜਿਵੇਂ ਕਿ ਆਲੂ ਗੋਸ਼ਤ, ਦਾਲ ਗੋਸ਼ਤ, ਗੋਭੀ ਗੋਸ਼ਤ, ਬੈਂਗਣ ਗੋਸ਼ਤ, ਮਟਰ ਗੋਸ਼ਤ ਆਦਿ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪੂਰਨ ਯਕੀਨ ਹੋ ਗਿਆ ਇਥੇ ਗੋਸ਼ਤ ਰਹਿਤ ਕੋਈ ਦਾਲ ਸਬਜ਼ੀ ਨਹੀਂ ਮਿਲਣ ਵਾਲੀ ਤਾਂ ਅਖੀਰ ਉਨ੍ਹਾਂ ਆਪਣੀ ਭੁੱਖ ਦਹੀਂ ਨਾਲ ਰੋਟੀ ਖਾ ਕੇ ਮਿਟਾਈ। 

ਅੱਜ ਜਿਵੇਂ ਹੀ ਉਨ੍ਹਾਂ ਦੀ ਮੌਤ ਦੀ ਖ਼ਬਰ ਸੋਸ਼ਲ ਮੀਡੀਆ ਰਾਹੀਂ ਸੰਸਾਰ ਦੇ ਨਾਲ-ਨਾਲ ਮਾਲੇਰਕੋਟਲਾ ਆਈ ਤਾਂ ਇਥੇ ਵੀ ਉਨ੍ਹਾਂ ਨੇ ਚਾਹੁਣ ਵਾਲਿਆਂ ਵਿੱਚ ਇੱਕ ਦੁੱਖ ਦੀ ਲਹਿਰ ਫੈਲ ਗਈ। ਇਸ ਦੁਖਦਾਈ ਖ਼ਬਰ ਦੇ ਸੰਦਰਭ ਵਿਚ ਮਾਲੇਰਕੋਟਲਾ ਤੋਂ ਕਰਾਮਾਤ ਫਕੀਰ ਕੱਵਾਲ ਹੁਰਾਂ ਨੇ ਉਨ੍ਹਾਂ ਨੂੰ ਯਾਦ ਕਰਦਿਆਂ ਕਿਹਾ ਕਿ ‘ਸਰਦੂਲ ਸਿਕੰਦਰ ਜਿਨ੍ਹਾਂ ਵਧੀਆ ਗਾਇਕ ਸੀ, ਉਨ੍ਹੇ ਹੀ ਵਧੀਆ ਉਹ ਇਨਸਾਨ ਸਨ। ਕਰਾਮਤ ਹੁਰਾਂ ਨੇ ਅੱਗੇ ਆਖਿਆ ਕਿ ‘ਜਿਵੇਂ ਸਿਕੰਦਰ ਨੇ ਦੁਨੀਆ ਫਤਿਹ ਕੀਤੀ, ਉਸੇ ਤਰ੍ਹਾਂ ਸਰਦੂਲ ਸਿਕੰਦਰ ਨੇ ਸੰਗੀਤ ਦੇ ਖੇਤਰ ਵਿੱਚ ਆਪਣੀ ਜਿੱਤਾਂ ਦੇ ਝੰਡੇ ਗੱਡੇ। "

ਇਸ ਸੰਦਰਭ ਵਿੱਚ ਮਿੰਨੀ ਕਹਾਣੀਕਾਰ ਅਤੇ ਪੰਜਾਬੀ ਗਾਇਕ ਜਸਵੰਤ ਧਾਲੀਵਾਲ ਨੇ ਕਿਹਾ ਕਿ ‘ਸਰਦੂਲ ਸਿਕੰਦਰ ਦੀ ਮੌਤ ਨਾਲ ਪੰਜਾਬੀ ਭਾਸ਼ਾ ਨੂੰ ਇਕ ਕਦੇ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।’

ਪੜ੍ਹੋ ਇਹ ਵੀ ਖ਼ਬਰ - ਬਟਾਲਾ : ਤਹਿਸੀਲ ਕੰਪਲੈਕਸ ਦੀਆਂ ਕੰਧਾਂ ’ਤੇ ਲੱਗੇ ਖ਼ਾਲਿਸਤਾਨ ਦੇ ਪੋਸਟਰ, ਲੋਕਾਂ ’ਚ ਦਹਿਸ਼ਤ ਦਾ ਮਾਹੌਲ

ਅੰਤ ਵਿੱਚ ਰੱਬ ਅੱਗੇ ਇਹੋ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਨੂੰ ਜੱਨਤ ਵਿੱਚ ਥਾਂ ਦੇਵੇ ਤੇ ਉਨ੍ਹਾਂ ਤਮਾਮ ਚਾਹੁਣ ਵਾਲਿਆਂ ਅਤੇ ਸਕੇ ਸੰਬੰਧੀਆਂ ਇਸ ਭਾਣੇ ਨੂੰ ਮੰਨਣ ਦਾ ਬਲ ਬਖਸ਼ੇ। ਉਨ੍ਹਾਂ ਦੇ ਅਕਾਲ ਚਲਾਣੇ ਤੇ ਉਰਦੂ ਦੇ ਪ੍ਰਸਿੱਧ ਸ਼ਾਇਰ ਅਹਿਮਦ ਫਰਾਜ ਦੀਆਂ ਇਹ ਸਤਰਾਂ ਯਾਦ ਆ ਰਹੀਆਂ ਹਨ ਕਿ:

ਉਜਾਲੇ ਆਪਣੀ ਯਾਦੋਂ ਕੇ ਹਮਾਰੇ ਸਾਥ ਰਹਿਣੇ ਦੋ।
ਨਾਜਾਨੇ ਕਿਸ ਗਲੀ ਮੇਂ ਜ਼ਿੰਦਗੀ ਕੀ ਸ਼ਾਮ ਹੋ ਜਾਏ। 


rajwinder kaur

Content Editor

Related News