ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, 4 ਬੱਚਿਆਂ ਦੇ ਪਿਤਾ ਦੀ ਸਪ੍ਰੇਅ ਚੜ੍ਹਨ ਨਾਲ ਮੌਤ

Tuesday, Jul 21, 2020 - 12:30 PM (IST)

ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, 4 ਬੱਚਿਆਂ ਦੇ ਪਿਤਾ ਦੀ ਸਪ੍ਰੇਅ ਚੜ੍ਹਨ ਨਾਲ ਮੌਤ

ਜਲਾਲਾਬਾਦ (ਬੰਟੀ): ਨਜ਼ਦੀਕੀ ਪਿੰਡ ਸੈਦੋ ਕੇ ਚੱਕ 'ਚ ਕਿ ਇਕ ਵਿਅਕਤੀ ਦੀ ਸਪ੍ਰੇਅ ਚੜ੍ਹਨ ਨਾਲ ਮੌਤ ਹੋਣ ਦੀ ਖਬਰ ਹੈ।ਮਿਲੀ ਜਾਣਕਾਰੀ ਮੁਤਾਬਕ ਦਿਲਬਾਗ ਸਿੰਘ ਪੁੱਤਰ ਮੁਖਤਿਆਰ ਸਿੰਘ ਜੋ ਕਿ ਮਿਹਨਤ-ਮਜ਼ਦੂਰੀ ਦਾ ਕੰਮ ਕਰਦਾ ਸੀ ਤੇ ਬੀਤੇ ਦਿਨ ਉਹ ਕਿਸੇ ਕਿਸਾਨ ਦੇ ਖੇਤਾਂ 'ਚ ਸਪਰੇਅ ਕਰਨ ਲਈ ਗਿਆ, ਉੱਥੇ ਉਸ ਨੂੰ ਸਪ੍ਰੇਅ ਚੜ੍ਹ ਗਈ। ਉਸ ਦੇ ਪਰਿਵਾਰ ਵਲੋਂ ਤੁਰੰਤ ਉਸ ਦਾ ਜਲਾਲਾਬਾਦ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਦੋ ਤਿੰਨ ਦਿਨ ਇਲਾਜ ਚੱਲਣ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ ਤੇ ਘਰ ਆ ਕੇ ਉਸ ਦੀ ਅਚਾਨਕ ਫਿਰ ਸਿਹਤ ਖਰਾਬ ਹੋ ਗਈ।

ਇਹ ਵੀ ਪੜ੍ਹੋ:  ਫਿਰੋਜ਼ਪੁਰ 'ਚ ਕੁਦਰਤ ਦਾ ਕਹਿਰ: ਘਰ ਦੀ ਛੱਤ ਡਿੱਗਣ ਨਾਲ ਜਨਾਨੀ ਦੀ ਮੌਕੇ 'ਤੇ ਮੌਤ

ਪਰਿਵਾਰ ਉਸ ਨੂੰ ਮੁੜ ਹਸਪਤਾਲ ਲਿਜਾਣ ਬਾਰੇ ਸੋਚ ਹੀ ਰਿਹਾ ਸੀ ਕਿ ਉਸ ਨੇ ਤੜਫ-ਤੜਫ ਕੇ ਦਮ ਤੋੜ ਦਿੱਤਾ। ਮ੍ਰਿਤਕ ਚਾਰ ਬੱਚਿਆਂ ਦਾ ਪਿਤਾ ਹੈ, ਜਿਸ ਦੇ ਸਿਰ 'ਤੇ ਘਰ ਦਾ ਗੁਜਾਰਾ ਚੱਲਦਾ ਸੀ। ਪਿੰਡ ਦੀ ਪੰਚਾਇਤ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਗਰੀਬ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ ਤਾਂ ਜੋ ਪਰਿਵਾਰ ਦੀ ਰੋਜ਼ੀ-ਰੋਟੀ ਦਾ ਵਸੀਲਾ ਬਣ ਸਕੇ।

ਇਹ ਵੀ ਪੜ੍ਹੋ: ਬੇਅਦਬੀ ਕਾਂਡ : ਡੇਰਾ ਪ੍ਰੇਮੀਆਂ ਦੀ ਸੁਣਵਾਈ 3 ਅਗਸਤ ਲਈ ਮੁਲਤਵੀ


author

Shyna

Content Editor

Related News