ਬਾਬੂ ਨੂੰ ਲੱਭਣ ਲਈ ਕਰਾਚੀ ਤੋਂ ਪੁੱਜਿਆ ਪਰਿਵਾਰ, ਮੰਗੀ ਸੁਸ਼ਮਾ ਤੋਂ ਮਦਦ

03/13/2018 4:19:48 PM

ਨਵੀਂ ਦਿੱਲੀ— ਇਕ ਪਾਕਿਸਤਾਨੀ ਨਾਗਰਿਕ ਦੇਵਸੀ ਬਾਬੂ ਭਾਰਤ 'ਚ ਲਾਪਤਾ ਹਨ, ਉਸ ਨੂੰ ਲੱਭਣ ਦੀ ਆਸ ਲੈ ਕੇ ਉਸ ਦੇ ਪਰਿਵਾਰ ਦੇ ਮੈਂਬਰ ਸੋਮਵਾਰ ਨੂੰ ਅਟਾਰੀ ਦੇ ਰਸਤੇ ਭਾਰਤ ਪੁੱਜੇ। ਲਾਪਤਾ ਪਾਕਿਸਤਾਨੀ ਨਾਗਰਿਕ ਨੂੰ ਲੱਭਣ ਲਈ ਪਰਿਵਾਰ ਦੇ ਮੈਂਬਰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਮਦਦ ਚਾਹੁੰਦੇ ਹਨ। ਦੇਵਸੀ ਬਾਬੂ ਦੀ ਪਤਨੀ ਲਲੀਤਾ ਦੇਵੀ, ਪੁੱਤਰ ਕਾਂਤੀ ਲਾਲ, ਭਰਾ ਵਿਠੱਲ ਨੇ ਕਿਹਾ ਕਿ ਉਹ ਬਾਬੂ ਨੂੰ ਲੱਭਣ ਲਈ ਪਹਿਲਾਂ ਆਉਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਵੀਜ਼ਾ ਨਹੀਂ ਮਿਲਿਆ।
ਇਸ ਲਈ ਉਨ੍ਹਾਂ ਨੇ ਧਾਰਮਿਕ ਜੱਥੇ 'ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਤਾਂ ਕਿ ਉਹ ਇੱਥੇ ਬਾਬੂ ਨੂੰ ਲੱਭ ਸਕਣ। ਲਲੀਤਾ ਨਾਲ ਗੱਲਬਾਤ ਕਰਦੇ ਹੋਏ ਲੰਬੇ ਇੰਤਜ਼ਾਰ ਤੋਂ ਬਾਅਦ ਅਸੀਂ ਇੱਥੇ ਪੁੱਜ ਗਏ। ਹੁਣ ਸਾਨੂੰ ਆਸ ਹੈ ਕਿ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸਾਡੀ ਗੱਲ ਨੂੰ ਸੁਣੇਗੀ, ਜੋ ਹਮੇਸ਼ਾ ਹੀ ਦੂਜਿਆਂ ਦੀ ਮਦਦ ਕਰਦੀ ਹੈ।
ਕਰਾਚੀ ਵਾਸੀ ਬਾਬੂ ਵੀ ਉਸ 43 ਮੈਂਬਰ ਹਿੰਦੂ ਜੱਥੇ ਦਾ ਇਕ ਹਿੱਸਾ ਸੀ, ਜਦੋਂ ਉਹ 3 ਜਨਵਰੀ 2017 ਨੂੰ ਅੰਮ੍ਰਿਤਸਰ 'ਚ ਲਾਪਤਾ ਹੋ ਗਿਆ ਸੀ। ਲਲਿਤਾ ਨੇ ਅਗਲੇ ਦਿਨ ਹੀ ਸੁਲਤਾਨਵਿੰਡ ਪੁਲਸ ਸਟੇਸ਼ਨ 'ਚ ਆਪਣੇ ਪਤੀ ਦੇ ਲਾਪਤਾ ਹੋਣ ਬਾਰੇ ਸ਼ਿਕਾਇਤ ਦਰਜ ਕਰਵਾ ਦਿੱਤੀ ਸੀ। ਕੇਂਦਰੀ ਮੰਤਰੀ ਨੂੰ ਭਾਵਨਾਤਮਕ ਅਪੀਲ ਕਰਦੇ ਹੋਏ ਲਲਿਤਾ ਨੇ ਕਿਹਾ ਕਿ ਔਰਤ ਹੋਣ ਦੇ ਨਾਤੇ ਸੁਸ਼ਮਾ ਮੇਰੀਆਂ ਭਾਵਨਾਵਾਂ ਨੂੰ ਸਮਝੇਗੀ ਅਤੇ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਬਾਬੂ ਨੂੰ ਲੱਭਣ 'ਚ ਉਨ੍ਹਾਂ ਦੀ ਮਦਦ ਕਰੇ। ਲਲਿਤਾ ਦੇ ਪਰਿਵਾਰ ਵਾਲਿਆਂ ਕੋਲ ਸਿਰਫ ਅੰਮ੍ਰਿਤਸਰ ਦਾ ਵੀਜ਼ਾ ਹੈ। ਸੂਤਰਾਂ ਨੇ ਕਿਹਾ ਕਿ ਉਨ੍ਹਾਂ ਨੇ ਦਿੱਲੀ ਦਾ ਵੀਜ਼ਾ ਪ੍ਰਾਪਤ ਕਰਨ ਲਈ ਸੁਸ਼ਮਾ ਨਾਲ ਮੁਲਾਕਾਤ ਲਈ ਅਰਜ਼ੀ ਦਿੱਤੀ ਹੈ। ਬਾਬੂ ਦੇ ਬੇਟੇ ਵਿਠੱਲ ਨੇ ਕਿਹਾ ਕਿ ਸਾਨੂੰ ਆਸ ਹੈ ਕਿ ਅਸੀਂ ਆਪਣੇ ਪਿਤਾ ਨੂੰ ਲੱਭ ਲਵਾਂਗੇ। ਉਸ ਨੇ ਅੱਗੇ ਕਿਹਾ ਕਿ ਸੁਸ਼ਮਾ ਨੇ ਹਮੇਸ਼ਾ ਹੀ ਲੋੜਵੰਦ ਲੋਕਾਂ ਦੀ ਮਦਦ ਕੀਤੀ ਹੈ, ਜਿਨ੍ਹਾਂ ਨੇ ਆਪਣੀ ਆਪਬੀਤੀ ਉਨ੍ਹਾਂ ਨੂੰ ਦੱਸੀ।


Related News