ਅਰਮੀਨੀਆ ਦੀ ਜੇਲ੍ਹ ''ਚ ਫਸੇ ਪੰਜਾਬੀਆਂ ਦੇ ਪਰਿਵਾਰਕ ਮੈਂਬਰਾਂ ਨੇ ਸੰਤ ਸੀਚੇਵਾਲ ਨੂੰ ਮਿਲ ਕੇ ਦੱਸੀ ਪੂਰੀ ਕਹਾਣੀ
Wednesday, Jun 19, 2024 - 07:47 AM (IST)
ਸੁਲਤਾਨਪੁਰ ਲੋਧੀ (ਸੋਢੀ, ਧੀਰ, ਰਾਜਪੂਤ)- ਅਰਮੀਨੀਆ ’ਚ ਜਿਹੜੇ 12 ਪੰਜਾਬੀ ਮੁੰਡੇ ਜੇਲ੍ਹ ’ਚ ਫਸੇ ਹੋਏ ਹਨ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੇ ਮੁੰਡਿਆਂ ਨੂੰ ਅਰਮੀਨੀਆ ਦੀ ਜੇਲ੍ਹ ’ਚੋਂ ਛੁਡਵਾਉਣ ਲਈ ਭਾਰਤ ਸਰਕਾਰ ਤੱਕ ਪਹੁੰਚ ਕਰਨ ਦੀ ਅਪੀਲ ਕੀਤੀ। ਨਿਰਮਲ ਕੁਟੀਆ ਸੁਲਤਾਨਪੁਰ ਪਹੁੰਚੇ ਇੰਨ੍ਹਾਂ ਪੀੜਤ ਪਰਿਵਾਰਾਂ ਨੇ ਦੱਸਿਆ ਕਿ ਟ੍ਰੈਵਲ ਏਜੰਟਾਂ ਨੇ ਉਨ੍ਹਾਂ ਕੋਲੋਂ ਲੱਖਾਂ ਰੁਪਏ ਵੀ ਠੱਗ ਲਏ ਅਤੇ ਉਨ੍ਹਾਂ ਦੇ ਮੁੰਡਿਆਂ ਨੂੰ ਅਰਮੀਨੀਆ ਦੀ ਜੇਲ੍ਹ ’ਚ ਫਸਾ ਦਿੱਤਾ।
ਅਰਮੀਨੀਆ ਦੀ ਜੇਲ੍ਹ ’ਚ ਫਸੇ ਰਾਮ ਲਾਲ ਦੇ ਭਰਾ ਰੋਸ਼ਨ ਲਾਲ ਨੇ ਸੰਤ ਸੀਚੇਵਾਲ ਨੂੰ ਦੱਸਿਆ ਕਿ ਅਰਮੀਨੀਆ ਵਿੱਚ ਹੀ ਲਾਡੀ ਗਿੱਲ ਨਾਂ ਦੇ ਟ੍ਰੈਵਲ ਏਜੰਟ ਨੇ ਉਥੇ ਰਹਿੰਦੇ ਪੰਜਾਬੀ ਮੁੰਡਿਆਂ ਨੂੰ ਇਟਲੀ ਭੇਜਣ ਬਦਲੇ ਲੱਖਾਂ ਰੁਪਏ ਸਨ ਤੇ ਉਨ੍ਹਾਂ ਕੋਲੋ ਰਾਮ ਲਾਲ ਨੂੰ ਇਟਲੀ ਪਹੁੰਚਾਉਣ ਲਈ 9 ਲੱਖ ਰੁਪਏ ਲਏ ਸਨ। ਪੰਜਾਬ ਤੋਂ ਅਰਮੀਨੀਆ ਪਹੁੰਚਾਉਣ ਵਾਲੇ ਏਜੰਟ ਨੇ ਸਾਢੇ ਤਿੰਨ ਲੱਖ ਰੁਪਏ ਲਏ ਸਨ।
ਰੋਸ਼ਨ ਲਾਲ ਨੇ ਦੱਸਿਆ ਕਿ ਜਿਹੜੇ 7 ਮੁੰਡੇ ਇੱਕੋ ਦਿਨ ਅਰਮੀਨੀਆ ਫੌਜ ਵੱਲੋਂ ਫੜੇ ਸਨ ਉਨ੍ਹਾਂ ਵਿੱਚ 6 ਪੰਜਾਬੀ ਹਨ ਪਰ ਕੋਈ ਹਰਿਆਣਾ ਵਿੱਚ ਰਹਿੰਦਾ, ਕੋਈ ਯੂਪੀ ਵਿੱਚ ਰਹਿੰਦਾ ਹੈ ਤੇ ਇੱਕ ਮੁੰਡਾ ਕੋਲਕਾਤਾ ਦਾ ਰਹਿਣ ਵਾਲਾ ਹੈ।
ਰੋਸ਼ਨ ਲਾਲ ਨੇ ਦੱਸਿਆ ਕਿ ਉਨ੍ਹਾਂ ਭਰਾ ਦਸੰਬਰ 2023 ਨੂੰ ਅਰਮੀਨੀਆ ਚਲਾ ਗਿਆ ਸੀ, ਪਰ ਉਥੇ ਲਾਡੀ ਗਿੱਲ ਨਾਂ ਦਾ ਟ੍ਰੈਵਲ ਏਜੰਟ 11 ਮਾਰਚ 2024 ਉਸ ਦੇ ਭਰਾ ਰਾਮ ਲਾਲ ਅਤੇ ਕੋਲਕਾਤਾ ਦੇ ਰਹਿਣ ਵਾਲੇ ਮੁਨੀਰ ਨੂੰ ਲੈ ਕੇ ਅਰਮੀਨੀਆ-ਜੌਰਜੀਆ ਸਰਹੱਦ 'ਤੇ ਪਹੁੰਚੇ। ਉਥੇ ਪੰਜ ਮੁੰਡੇ ਪਹਿਲਾਂ ਹੀ ਲਾਡੀ ਗਿੱਲ ਨੇ ਲਿਆਂਦੇ ਹੋਏ ਸਨ।
ਇਹ ਵੀ ਪੜ੍ਹੋ- ਪੰਜਾਬ ’ਚ ਬਿਜਲੀ ਸਪਲਾਈ ਕਿਸੇ ਵੀ ਸਮੇਂ ਹੋ ਸਕਦੀ ਹੈ ਫੇਲ੍ਹ ! ਇੰਜੀਨੀਅਰਜ਼ ਐਸੋਸੀਏਸ਼ਨ ਨੇ CM ਨੂੰ ਲਿਖੀ ਚਿੱਠੀ
ਇਸੇ ਤਰ੍ਹਾਂ 7 ਮੁੰਡਿਆਂ ਨੂੰ ਕਿਹਾ ਗਿਆ ਕਿ ਉਨ੍ਹਾਂ ਨੂੰ ਜੌਰਜੀਆ ਦੀ ਥੋੜ੍ਹੀ ਜਿਹੀ ਸਰਹੱਦ ਪਾਰ ਕਰਨੀ ਪੈਣੀ ਹੈ। ਰੋਸ਼ਨ ਲਾਲ ਨੇ ਦੱਸਿਆ ਕਿ ਅਰਮੀਨੀਆ ਦੀ ਸਰਹੱਦ ਤੋਂ ਇੱਕ ਕਿਲੋਮੀਟਰ ਪਹਿਲਾਂ ਹੀ ਉਥੇ ਦੀ ਫੌਜ ਨੇ 7 ਜਣਿਆਂ ਨੂੰ ਫੜ ਲਿਆ ਸੀ ਤੇ ਉਹ ਉਦੋਂ ਤੋਂ ਹੀ ਉਹ ਜੇਲ੍ਹ ਵਿੱਚ ਹਨ।
ਇਸੇ ਤਰ੍ਹਾਂ 20 ਸਾਲ ਗੁਰਜੰਟ ਸਿੰਘ ਜੋ ਕਿ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ, ਉਸ ਦੇ ਭਰਾ ਨੇ ਦੱਸਿਆ ਕਿ ਗੁਰਜੰਟ ਸਿੰਘ 19 ਦਸੰਬਰ 2023 ਨੂੰ ਅਰਮੀਨੀਆ ਨੂੰ ਗਏ ਸਨ। ਮਲਕੀਤ ਸਿੰਘ ਨਾਂ ਦਾ ਏਜੰਟ ਸਾਢੇ ਚਾਰ ਲੱਖ ਰੁਪਏ ਲੈ ਕੇ ਅਰਮੀਨੀਆ ਵਿੱਚ ਚੰਗੀ ਨੌਕਰੀ ਦੁਆਉਣ ਦਾ ਭਰੋਸਾ ਦਿੱਤਾ ਸੀ।
ਗੁਰਜੰਟ ਸਿੰਘ ਨੂੰ ਅਰਮੀਨੀਆ ਵਿੱਚ ਰਾਹੁਲ ਨਾਂ ਦਾ ਏਜੰਟ ਮਿਲਿਆ ਜਿਸ ਨੇ ਉਸ ਨੂੰ ਸਾਢੇ ਤਿੰਨ ਲੱਖ ਰੁਪਏ ਵਿੱਚ ਪੁਰਤਗਾਲ ਪਹੁੰਚਾਉਣਾ ਸੀ, ਪਰ 5 ਅਪ੍ਰੈਲ 2024 ਨੂੰ ਜੌਰਜੀਆ ਦੀ ਸਰਹੱਦ ਪਾਰ ਕਰਨ ਸਮੇਂ ਫੜੇ ਗਏ। ਗੁਰਜੰਟ ਸਿੰਘ ਦੇ ਨਾਲ ਇੱਕ ਮੁੰਡਾ ਰਾਜਸਥਾਨ ਦਾ ਬਜਰੰਗ ਲਾਲ ਵੀ ਫੜਿਆ ਗਿਆ।
ਇਹ ਵੀ ਪੜ੍ਹੋ- 'ਮਹਿੰਦਰ ਕੇ.ਪੀ. ਹੋਣਗੇ ਕਾਂਗਰਸ 'ਚ ਸ਼ਾਮਲ !' ਇਸ ਚਰਚਾ ਨੇ ਕਾਂਗਰਸੀ ਖੇਮੇ 'ਚ ਮਚਾਈ ਤੜਥੱਲੀ
ਸ਼ਾਹਕੋਟ ਦੇ ਪਿੰਡ ਸੰਗਤਪੁਰ ਤੋਂ ਅਰਮੀਨੀਆ ਗਏ 23 ਸਾਲਾ ਅਜੈ ਨਾਂ ਦਾ ਨੌਜਵਾਨ ਵੀ ਉਥੇ ਜੇਲ੍ਹ ’ਚ ਹੀ ਹੈ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਜੈ ਨੇ ਉਥੋਂ ਇਟਲੀ ਜਾਣਾ ਸੀ ਤੇ ਉਹ ਮਾਰਚ 2024 ਨੂੰ ਜੌਰਜੀਆ ਸਰਹੱਦ ਤੋਂ ਫੜਿਆ ਗਿਆ ਸੀ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਉਹ ਅਰਮੀਨੀਆ ’ਚ ਫਸੇ ਮੁੰਡਿਆਂ ਦੇ ਮਾਮਲੇ ’ਚ ਵਿਦੇਸ਼ ਮੰਤਾਰਲੇ ਨਾਲ ਰਾਬਤਾ ਰੱਖ ਰਹੇ ਹਨ ਤੇ ਅਰਮੀਨੀਆ ’ਚ ਭਾਰਤੀ ਦੂਤਾਵਾਸ ਨਾਲ ਵੀ ਸੰਪਰਕ ਬਣਾਇਆ ਹੋਇਆ ਹੈ।
ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇੰਨ੍ਹਾਂ ਟ੍ਰੈਵਲ ਏਜੰਟਾਂ ਦੇ ਹੱਥੀਂ ਨਾ ਚੜ੍ਹਨ ਤੇ ਸਹੀ ਢੰਗ ਨਾਲ ਵਿਦੇਸ਼ਾਂ ਨੂੰ ਜਾਣ। ਉਨ੍ਹਾਂ ਕਿਹਾ ਕਿ ਜਿਹੜੇ ਟ੍ਰੈਵਲ ਏਜੰਟਾਂ ਨੇ ਉਨ੍ਹਾਂ ਨੂੰ ਠੱਗਿਆ ਹੈ, ਉਨ੍ਹਾਂ ਵਿਰੁੱਧ ਪੁਲਸ ਕੋਲ ਕੇਸ ਜ਼ਰੂਰ ਦਰਜ ਕਰਵਾਉਣ ਤਾਂ ਜੋ ਅਜਿਹੇ ਅਨਸਰਾਂ ਨੂੰ ਨੱਥ ਪਾਈ ਜਾ ਸਕੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e