ਠੰਡ ਤੋਂ ਬਚਾਅ ਲਈ ਅੱਗ ਸੇਕਣ ਵਾਲੇ ਸਾਵਧਾਨ! ਕੋਲਿਆਂ ਦੀ ਭੱਠੀ ਕਾਰਨ ਪਰਿਵਾਰ ਦੇ 4 ਜੀਅ ਪੁੱਜੇ ਹਸਪਤਾਲ
Monday, Dec 26, 2022 - 10:28 PM (IST)
ਮੁੱਲਾਂਪੁਰ ਦਾਖਾ (ਕਾਲੀਆ)- ਥਾਣਾ ਦਾਖਾ ਅਧੀਨ ਪੈਂਦੇ ਪਿੰਡ ਬੱਦੋਵਾਲ ਵਿਖੇ ਠੰਡ ਤੋਂ ਬਚਣ ਲਈ ਕਮਰੇ 'ਚ ਬਾਲੀ ਕੋਲਿਆਂ ਦੀ ਭੱਠੀ ਦੀ ਗੈਸ ਚੜਣ ਨਾਲ ਇੱਕੋ ਪਰਿਵਾਰ ਦੇ ਚਾਰ ਮੈਂਬਰ ਬੇਹੋਸ਼ ਹੋ ਗਏ ਜਿਨ੍ਹਾਂ ਨੂੰ ਲੁਧਿਆਣਾ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਸਕੂਲ 'ਚ ਵਿਗੜੀ 15 ਵਿਦਿਆਰਥਣਾਂ ਦੀ ਸਿਹਤ ਤਾਂ ਇਲਾਜ ਲਈ ਬੁਲਾਇਆ ਤਾਂਤਰਿਕ! NHRC ਨੇ ਲਿਆ ਸਖ਼ਤ ਨੋਟਿਸ
ਰਿਸ਼ਤੇਦਾਰ ਕੇਸਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਭਾਣਜਾ ਸਤਨਾਮ ਸਿੰਘ ਸਾਡੇ ਘਰ ਇਆਲੀ ਆਇਆ ਹੋਇਆ ਸੀ ਅਤੇ ਕਰੀਬ 12 ਵਜੇ ਆਪਣੇ ਘਰ ਪਤੰਗ ਉੜਾਉਣ ਲਈ ਡੋਰ ਲੈਣ ਆਪਣੇ ਘਰ ਗਿਆ ਤਾਂ ਉਸ ਦਾ ਪਿਤਾ ਕੁਲਵੰਤ ਸਿੰਘ, ਮਾਂ ਗੁਰਦੀਪ ਕੌਰ, ਭੈਣ ਸਿਮਰਨ ਕੌਰ ਅਤੇ ਰਿਸ਼ਤੇਦਾਰ ਸੰਦੀਪ ਸਿੰਘ ਘਰ ਦੇ ਬਾਹਰ ਗੇਟ ਮੂਹਰੇ ਬੇਹੋਸ਼ੀ ਦੀ ਹਾਲਤ 'ਚ ਡਿੱਗੇ ਪਏ ਸਨ, ਨੂੰ ਚੁੱਕ ਕੇ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿਥੇ ਮਾਂ-ਬਾਪ ਅਤੇ ਰਿਸ਼ਤੇਦਾਰ ਖਤਰੇ ਤੋਂ ਬਾਹਰ ਹਨ ਜਦਕਿ ਭੈਣ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ - ਕੁੱਤਿਆਂ ’ਤੇ ਚਲਾਈ ਗੋਲ਼ੀ, ਫਿਰ ਗੱਡੀ ਨਾਲ ਕੁਚਲਣ ਦੀ ਵੀ ਕੀਤੀ ਕੋਸ਼ਿਸ਼, ਘਟਨਾ ਸੀ.ਸੀ.ਟੀ.ਵੀ ਵਿਚ ਕੈਦ
ਕੇਸਰ ਸਿੰਘ ਨੇ ਦੱਸਿਆ ਕਿ ਉਸ ਦਾ ਜੀਜਾ ਹਲਵਾਈ ਦਾ ਕੰਮ ਕਰਦਾ ਹੈ ਅਤੇ ਰਿਸ਼ਤੇਦਾਰ ਸੰਦੀਪ ਸਿੰਘ ਉਸ ਨਾਲ ਹੈਲਪਰ ਹੈ। ਸਵੇਰੇ 8 ਵਜੇ ਆਪਣੇ ਕੰਮ ਤੋਂ ਵਿਹਲੇ ਹੋ ਕੇ ਦੋਵੇਂ ਆਪਣੇ ਘਰ ਜਾ ਕੇ ਸੋਂ ਗਏ ਜਿੱਥੇ ਉਸਦੀ ਭੈਣ ਅਤੇ ਭਾਣਜੀ ਕਮਰੇ ਵਿਚ ਸੁੱਤੇ ਪਏ ਸਨ। ਉਨ੍ਹਾਂ ਨੇ ਦੋਵਾਂ ਨੂੰ ਸੁੱਤੇ ਵੇਖ ਜਗਾਇਆ ਨਹੀਂ ਬਲਕਿ ਖੁਦ ਵੀ ਕਮਰੇ ਅੰਦਰ ਜਾ ਕੇ ਸੋਂ ਗਏ ਅਤੇ ਉਨ੍ਹਾਂ ਨੂੰ ਵੀ ਗੈਸ ਚੜ ਗਈ ਅਤੇ ਬਚਾਅ ਲਈ ਬਾਹਰ ਨਿੱਕਲੇ ਤਾਂ ਦਰਵਾਜੇ ਦੇ ਬਾਹਰ ਹੀ ਡਿੱਗ ਪਏ। ਅਚਾਨਕ ਉਸ ਦਾ ਭਾਣਜਾ ਸਤਨਾਮ ਸਿੰਘ ਘਰ ਗਿਆ ਤਾਂ ਇਨ੍ਹਾਂ ਚਾਰਾਂ ਨੂੰ ਹਸਪਤਾਲ ਦਾਖਲ ਕਰਵਾਇਆ। ਜਿੱਥੇ ਹਰਸਿਮਰਨ ਕੌਰ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਦਕਿ ਬਾਕੀ ਖਤਰੇ ਤੋਂ ਬਾਹਰ ਹਨ। ਉਸ ਨੇ ਦੱਸਿਆ ਕਿ ਰਾਤੀਂ ਕੋਲਿਆਂ ਵਾਲੀ ਭੱਠੀ ਕਮਰੇ ਅੰਦਰ ਲਗਾਈ ਸੀ ਜਿਸ ਕਾਰਨ ਗੈਸ ਬਣ ਗਈ ਅਤੇ ਸਾਰਿਆਂ ਨੂੰ ਚੜ੍ਹ ਗਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।