ਪ੍ਰੇਮੀ ਨਾਲ ਭੱਜੀ 3 ਬੱਚਿਆਂ ਦੀ ਮਾਂ, ਪਤੀ ਦੇ ਖਿਲਾਫ ਹੀ ਦਿੱਤੀ ਪੁਲਸ ਨੂੰ ਸ਼ਿਕਾਇਤ

09/30/2018 1:09:21 PM

ਜਲੰਧਰ (ਮਹੇਸ਼)— ਥਾਣਾ ਕੈਂਟ ਦੇ ਅਧੀਨ ਆਉਂਦੇ ਇਕ ਇਲਾਕੇ 'ਚ 3 ਬੱਚਿਆਂ ਦੀ ਮਾਂ ਦੇ ਪ੍ਰੇਮੀ ਨਾਲ ਭੱਜ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਤੀ ਇਸ ਸਬੰਧ 'ਚ ਪੁਲਸ ਨੂੰ ਸ਼ਿਕਾਇਤ ਦੇਣ ਦੀ ਤਿਆਰੀ ਕਰ ਰਿਹਾ ਸੀ ਕਿ ਪਤਨੀ ਨੇ ਪਹਿਲਾਂ ਹੀ ਉਸ ਦੇ ਖਿਲਾਫ ਦਕੋਹਾ ਪੁਲਸ ਚੌਕੀ 'ਚ ਸ਼ਿਕਾਇਤ ਦਿੱਤੀ ਕਿ ਉਸ ਦੇ ਪਤੀ ਨੇ ਉਸ ਦੇ ਪੇਕੇ ਆ ਕੇ ਉਸ ਦੇ ਕੱਪੜੇ ਪਾੜੇ ਅਤੇ ਕੁੱਟਮਾਰ ਕੀਤੀ। ਦੂਜੇ ਪਾਸੇ ਪਤੀ ਦਾ ਕਹਿਣਾ ਸੀ ਕਿ ਉਹ ਕਾਰਪੈਂਟਰ ਦਾ ਕੰਮ ਕਰਦਾ ਹੈ। ਉਹ ਅਪ੍ਰੈਲ 2016 'ਚ ਦੁਬਈ ਗਿਆ ਸੀ। 16 ਮਹੀਨਿਆਂ ਬਾਅਦ ਜਦੋਂ ਜੁਲਾਈ 2017 'ਚ ਵਾਪਸ ਆਇਆ ਤਾਂ ਦੇਖਿਆ ਕਿ ਉਸ ਦੀ ਪਤਨੀ ਨੇ ਕਿਸੇ ਨੂੰ ਆਪਣਾ ਭਰਾ ਬਣਾਇਆ ਹੋਇਆ ਹੈ, ਜੋ ਅਸਲ 'ਚ ਉਸ ਦਾ ਪ੍ਰੇਮੀ ਸੀ। ਬੀਤੇ ਦਿਨਥਾਣਾ ਕੈਂਟ 'ਚ ਪਹੁੰਚੇ ਪਤੀ ਨੇ ਦੱਸਿਆ ਕਿ ਉਸ ਦੀ ਪਤਨੀ ਦਾ ਭਰਾ ਬਣਨ ਵਾਲੇ ਵਿਅਕਤੀ ਨੇ ਉਸ ਦਾ ਘਰ ਉਜਾੜ ਕੇ ਰੱਖ ਦਿੱਤਾ ਹੈ।

ਉਸ ਨੇ ਦੋਸ਼ ਲਗਾਇਆ ਹੈ ਕਿ ਉਸ ਦੀ ਪਤਨੀ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਉਸ ਦੇ ਸਾਰੇ ਸੋਨੇ ਦੇ ਗਹਿਣੇ ਵੀ ਘਰ ਤੋਂ ਲੈ ਗਈ ਹੈ। ਇਸ ਤੋਂ ਇਲਾਵਾ ਜੋ ਪੈਸਾ ਉਸ ਨੇ ਦੁਬਈ ਤੋਂ ਉਸ ਨੂੰ ਭੇਜਿਆ ਸੀ, ਉਹ ਆਪਣੇ ਨਾਲ ਲੈ ਗਈ। ਥਾਣਾ ਕੈਂਟ ਦੀ ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਸੱਚਾਈ ਸਾਹਮਣੇ ਆਵੇਗੀ।


Related News