ਦੋ ਧਿਰਾਂ ''ਚ ਝਗੜਾ, 1 ਜ਼ਖਮੀ

04/07/2018 12:39:32 PM

ਕਪੂਰਥਲਾ (ਮਲਹੋਤਰਾ)— ਆਪਸੀ ਘਰੇਲੂ ਵਿਵਾਦ ਦੇ ਕਾਰਨ ਵੂਮੈਨ ਸੈੱਲ 'ਚ ਇਨਸਾਫ ਦੇ ਲਈ ਆਏ ਦੋ ਧਿਰਾਂ 'ਚ ਹੋਈ ਕੁੱਟਮਾਰ 'ਚ ਇਕ ਵਿਅਕਤੀ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਜ਼ਖਮੀ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ 'ਚ ਆਪਣਾ ਇਲਾਜ ਕਰਵਾ ਰਹੇ ਅਨਿਲ ਮਰਵਾਹਾ ਪੁੱਤਰ ਪੁਰਸ਼ੋਤਮ ਲਾਲ ਮਰਵਾਹਾ ਨਿਵਾਸੀ ਮੁਹੱਲਾ ਬਾਣੀਆਂ ਗਲੀ ਕਪੂਰਥਲਾ ਨੇ ਦੱਸਿਆ ਕਿ ਉਸ ਦੀ ਬੇਟੀ ਦਾ ਵਿਆਹ ਜਲੰਧਰ ਦੇ ਸੰਨੀ ਠਾਕੁਰ ਦੇ ਨਾਲ ਕੁਝ ਮਹੀਨੇ ਪਹਿਲਾਂ ਹੋਇਆ ਸੀ। ਪਿਛਲੇ ਦਿਨੀਂ ਮੇਰੀ ਬੇਟੀ ਨੂੰ ਉਸ ਦੇ ਪਤੀ ਅਤੇ ਉਸ ਦੇ ਘਰ ਵਾਲਿਆਂ ਨੇ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ, ਜਿਸ ਨੂੰ ਲੈ ਕੇ ਉਸ ਦੀ ਬੇਟੀ ਕਪੂਰਥਲਾ 'ਚ ਆਪਣੇ ਪੇਕੇ ਆ ਗਈ ਸੀ, ਜਿਸ ਨੂੰ ਲੈ ਕੇ ਅਸੀਂ ਜ਼ਿਲਾ ਪੁਲਸ ਕਪਤਾਨ ਦੇ ਕੋਲ ਇਨਸਾਫ ਦੀ ਗੁਹਾਰ ਲਾਈ ਸੀ, ਜਿਸ ਦੀ ਜਾਂਚ ਉਨ੍ਹਾਂ ਨੇ ਵੂਮੈਨ ਸੈੱਲ ਕਪੂਰਥਲਾ ਵੱਲੋਂ ਕਰਨ ਨੂੰ ਕਿਹਾ ਸੀ। ਜਿਨ੍ਹਾਂ ਨੇ ਸ਼ੁੱਕਰਵਾਰ ਨੂੰ ਦੋਵੇਂ ਪੱਖਾਂ ਨੂੰ ਵੂਮੈਨ ਸੈੱਲ 'ਚ ਆਪਣਾ-ਆਪਣਾ ਪੱਖ ਰੱਖਣ ਦੇ ਲਈ ਬੁਲਾਇਆ ਸੀ, ਜਿਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਦੋਵੇਂ ਪੱਖਾਂ 'ਚ ਕਹਾ ਸੁਣੀ ਹੋਣ ਤੋਂ ਬਾਅਦ ਕੁੱਟਮਾਰ ਸ਼ੁਰੂ ਹੋ ਗਈ, ਜਿਸ ਨਾਲ ਅਨਿਲ ਮਰਵਾਹਾ ਜ਼ਖਮੀ ਹੋ ਗਏ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਸੀ। ਇਸ ਸਬੰਧ 'ਚ ਦੂਸਰੀ ਧਿਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ।


Related News