ਪਤੀ ਨੂੰ ਮਾਰ ਪ੍ਰੇਮੀ ਨਾਲ ਰਹਿਣਾ ਚਾਹੁੰਦੀ ਸੀ ਪਤਨੀ, ਗੁੱਸੇ 'ਚ ਵੱਢ ਦਿੱਤਾ ਪਤੀ ਦਾ ਗੁਪਤ ਅੰਗ (ਵੀਡੀਓ)

Monday, Jun 24, 2019 - 12:17 AM (IST)

ਜਲੰਧਰ (ਸੋਨੂੰ,ਸ਼ੋਰੀ)— ਕਰਤਾਰਪੁਰ ਦੇ ਪਿੰਡ ਚੀਮਾ 'ਚ ਕਿਸੇ ਗੱਲ ਕਾਰਨ ਵਿਵਾਦ ਹੋਣ 'ਤੇ ਇਕ ਪਤਨੀ ਨੇ ਸੌ ਰਹੇ ਪਤੀ ਦਾ ਚਾਕੂ ਨਾਲ ਗੁਪਤ ਅੰਗ ਹੀ ਕੱਟ ਦਿੱਤਾ। ਪਤੀ ਕਿਸੇ ਤਰ੍ਹਾਂ ਉਥੋਂ ਭੱਜਿਆ ਤੇ ਆਟੋ 'ਚ ਸਵਾਰ ਹੋ ਕੇ ਸਰਕਾਰੀ ਹਸਪਤਾਲ ਕਰਤਾਰਪੁਰ ਪਹੁੰਚਿਆ, ਜਿਥੇ ਉਸ ਦੀ ਹਾਲਾਤ ਗੰਭੀਰ ਹੋਣ 'ਤੇ 108 ਦੀ ਐਂਬੂਲੈਂਸ ਸਿਵਲ ਹਸਪਤਾਲ ਜਲੰਧਰ ਲੈ ਕੇ ਪਹੁੰਚੀ। ਵਿਅਕਤੀ ਦੀ ਪਛਾਣ ਦਲੀਪ ਕੁਮਾਰ ਪੁੱਤਰ ਮੇਵਾ ਲਾਲ ਵਾਸੀ ਬਿਹਾਰ ਹਾਲ ਪਿੰਡ ਚੀਮਾ ਵਜੋਂ ਹੋਈ ਹੈ।

ਜ਼ਖਮੀ ਦਲੀਪ ਨੇ ਦੱਸਿਆ ਕਿ ਉਸ ਦੀ ਪਤਨੀ ਸੁਸ਼ੀਲਾ ਦੇਵੀ ਦਾ ਦੂਜਾ ਵਿਆਹ ਉਸ ਦੇ ਨਾਲ ਹੋਇਆ ਹੈ। ਪਹਿਲੇ ਪਤੀ ਤੋਂ 4 ਬੱਚੇ ਹਨ। ਉਹ ਵਿਆਹ ਤੋਂ ਬਾਅਦ ਪਤਨੀ ਨਾਲ ਖੁਸ਼ੀ-ਖੁਸ਼ੀ ਜੀਵਨ ਬਤੀਤ ਕਰਨ ਲੱਗਾ ਤੇ ਕੁਝ ਮਹੀਨੇ ਪਹਿਲਾਂ ਹੀ ਪਿੰਡ ਚੀਮਾ 'ਚ ਇਕ ਵਿਅਕਤੀ ਦੇ ਨਾਲ ਖੇਤਾਂ 'ਚ ਲੇਬਰ ਦਾ ਕੰਮ ਕਰਨ ਲੱਗਾ। ਉਕਤ ਵਿਅਕਤੀ ਨੇ ਹੀ ਉਨ੍ਹਾਂ ਨੂੰ ਰਹਿਣ ਲਈ ਕੁਆਰਟਰ ਦਿੱਤੇ ਹੋਏ ਹਨ ਤੇ ਕੁਝ ਦਿਨਾਂ ਬਾਅਦ ਹੀ ਉਸ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਜ਼ਿਮੀਂਦਾਰ ਨਾਲ ਨਜ਼ਦੀਕੀਆਂ ਵਧਾ ਰਹੀ ਹੈ। ਬੀਤੀ ਰਾਤ ਵੀ ਪਤਨੀ ਉਸ ਦੀ ਕੋਠੀ ਤੋਂ ਦੇਰ ਰਾਤ ਵਾਪਸ ਆਈ, ਪੁੱਛਣ 'ਤੇ ਪਤਨੀ ਬੋਲੀ ਕਿ ਉਸ ਦੀ ਮਰਜ਼ੀ, ਉਸ ਦਾ ਜੀਵਨ ਹੈ। ਇਸ ਗੱਲ ਨੂੰ ਲੈ ਕੇ ਪਤਨੀ ਨਾਲ ਅਣਬਣ ਵੀ ਹੋਈ। ਇੰਨਾ ਹੀ ਨਹੀਂ, ਜ਼ਿਮੀਂਦਾਰ ਦੇ ਸਾਥੀਆਂ ਨੂੰ ਬੁਲਾ ਕੇ ਉਸ ਦੀ ਕੁੱਟ-ਮਾਰ ਵੀ ਕਰਵਾਈ।

ਅੱਜ ਦੁਪਹਿਰ ਨੂੰ ਉਹ ਆਪਣੇ ਕੁਆਰਟਰ 'ਚ ਸੌ ਰਿਹਾ ਸੀ ਕਿ ਪਤਨੀ ਨੇ ਚਾਕੂ ਚੁੱਕ ਕੇ ਉਸ ਦੇ ਗੁਪਤ ਅੰਗ 'ਤੇ ਵਾਰ ਕੀਤਾ। ਖੂਨ ਨਾਲ ਲਥ-ਪਥ ਹਾਲਤ 'ਚ ਉਸ ਨੇ ਰੌਲਾ ਪਾਇਆ ਤੇ ਉਥੋਂ ਭੱਜਿਆ ਤੇ ਆਪਣੀ ਜਾਨ ਬਚਾਈ। ਦਲੀਪ ਦਾ ਦੋਸ਼ ਹੈ ਕਿ ਜ਼ਿਮੀਂਦਾਰ ਨੇ ਉਸ ਦੀ ਪਤਨੀ 'ਤੇ ਬੁਰੀ ਨਜ਼ਰ ਰੱਖੀ ਹੋਈ ਸੀ ਤੇ ਪਤਨੀ ਨੇ ਵੀ ਉਸ ਨਾਲ ਸਬੰਧ ਬਣਾਏ ਹੋਏ ਹਨ ਤੇ ਦੋਵੇਂ ਹੀ ਉਸ ਨੂੰ ਮਾਰ ਕੇ ਇਕੱਠੇ ਰਹਿਣਾ ਚਾਹੁੰਦੇ ਹਨ । ਹੁਣ ਦਲੀਪ ਵਲੋਂ ਲਾਏ ਗਏ ਦੋਸ਼ਾਂ 'ਚ ਕਿੰਨੀ ਸੱਚਾਈ ਹੈ, ਇਹ ਗੱਲ ਪੁਲਸ ਜਾਂਚ ਤੋਂ ਬਾਅਦ ਹੀ ਸਾਫ ਹੋਵੇਗੀ।

ਜਾਂਚ ਅਧਿਕਾਰੀ ਸਬ-ਇੰਸਪੈਕਟਰ ਹਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਦਲੀਪ ਦੇ ਬਿਆਨ ਦਰਜ ਨਹੀਂ ਹੋ ਸਕੇ ਤੇ ਪਿੰਡ 'ਚ ਜਾ ਕੇ ਜਾਂਚ 'ਚ ਪਤਾ ਲੱਗਾ ਹੈ ਕਿ ਉਸ ਦਾ ਉਸ ਦੀ ਪਤਨੀ ਦੇ ਨਾਲ ਵਿਵਾਦ ਹੋਇਆ ਸੀ। ਫਿਲਹਾਲ ਪੁਲਸ ਜਾਂਚ ਕਰ ਰਹੀ ਹੈ। ਉਥੇ ਹੀ ਡਾਕਟਰਾਂ ਦਾ ਕਹਿਣਾ ਹੈ ਕਿ ਦਲੀਪ ਦਾ ਕੱਟਿਆ ਹੋਇਆ ਗੁਪਤ ਅੰਗ ਦੋਬਾਰਾ ਆਪ੍ਰੇਸ਼ਨ ਨਾਲ ਜੋੜਿਆ ਜਾਵੇਗਾ ਕਿਉਂਕਿ ਉਹ ਪੂਰੀ ਤਰ੍ਹਾਂ ਕੱਟਿਆ ਨਹੀਂ ਹੈ।


author

shivani attri

Content Editor

Related News