ਅਬੋਹਰ ਤੋਂ ਦਿਲ ਝੰਜੋੜਨ ਵਾਲੀ ਘਟਨਾ, ਕਮਰੇ ’ਚ ਅੰਗੀਠੀ ਬਾਲ ਕੇ ਸੁੱਤੇ ਪਰਿਵਾਰ ਦੇ ਤਿੰਨ ਬੱਚਿਆਂ ਦੀ ਮੌਤ

Wednesday, Dec 29, 2021 - 06:16 PM (IST)

ਅਬੋਹਰ ਤੋਂ ਦਿਲ ਝੰਜੋੜਨ ਵਾਲੀ ਘਟਨਾ, ਕਮਰੇ ’ਚ ਅੰਗੀਠੀ ਬਾਲ ਕੇ ਸੁੱਤੇ ਪਰਿਵਾਰ ਦੇ ਤਿੰਨ ਬੱਚਿਆਂ ਦੀ ਮੌਤ

ਅਬੋਹਰ (ਰਹੇਜਾ) : ਠੰਡ ਤੋਂ ਬਚਣ ਲਈ ਕਮਰੇ ਵਿਚ ਅੰਗੀਠੀ ਬਾਲ ਕੇ ਸੁੱਤੇ ਇਕ ਹੀ ਪਰਿਵਾਰ ਦੇ ਤਿੰਨ ਬੱਚਿਆਂ ਦੀ ਸਾਹ ਘੁੱਟਣ ਕਾਰਣ ਮੌਤ ਹੋ ਗਈ ਜਦਕਿ ਮਾਤਾ-ਪਿਤਾ ਦੀ ਹਾਲਾਤ ਗੰਭੀਰ ਦੱਸੀ ਜਾ ਰਹੀ ਹੈ। ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਮੁੱਢਲੇ ਇਲਾਜ ਤੋਂ ਬਾਅਦ ਜੋੜੇ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਅਜੀਤ ਨਗਰ ਇਲਾਕੇ ਵਿਚ ਇਕ ਪੋਲਟਰੀ ਫਾਰਮ ਵਿਚ ਰਹਿਣ ਵਾਲਾ ਗਰੀਬ ਪਰਿਵਾਰ ਰਾਤ ਨੂੰ ਠੰਡ ਤੋਂ ਬਚਣ ਲਈ ਕਮਰੇ ਵਿਚ ਅੰਗੀਠੀ ਬਾਲ ਕੇ ਸੁੱਤਾ ਪਿਆ ਸੀ।

ਇਹ ਵੀ ਪੜ੍ਹੋ : ਆਸ਼ਕੀ ’ਚ ਪਏ ਮੁੰਡਿਆਂ ਨੇ ਕੀਤੀ ਖ਼ੌਫਨਾਕ ਵਾਰਦਾਤ, ਕਤਲ ਕਰਕੇ ਜ਼ਮੀਨ ਦੱਬ ਦਿੱਤਾ 18 ਸਾਲਾ ਮੁੰਡਾ

ਇਸ ਦੌਰਾਨ ਕਮਰੇ ਵਿਚ ਆਕਸੀਜਨ ਦੀ ਕਮੀ ਕਾਰਣ ਸਾਹ ਘੁੱਟਣ ਨਾਲ ਦੋ ਭੈਣਾਂ ਪੂਜਾ, ਪੂਨਮ ਅਤੇ ਭਰਾ ਦੀਪ ਦੀ ਮੌਤ ਹੋ ਗਈ। ਸਵੇਰ ਹੋਣ ’ਤੇ ਗੁਆਂਢੀਆਂ ਨੂੰ ਜਦੋਂ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਇਸ ਦੀ ਸੂਚਨਾ ਨਰ ਸੇਵਾ ਨਾਰਾਇਣ ਸੇਵਾ ਸੋਸਾਇਟੀ ਨੂੰ ਦਿੱਤੀ ਜਿਸ ਤੋਂ ਬਾਅਦ ਪਰਿਵਾਰ ਨੂੰ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਜਿੱਥੇ ਤਿੰਨ ਬੱਚਿਆਂ ਦੀ ਮੌਤ ਹੋ ਗਈ। ਜੋੜੇ ਦੀ ਪਛਾਣ ਕ੍ਰਿਸ਼ਨਾ 35 ਅਤੇ ਰਾਧਾ 33 ਦੇ ਰੂਪ ਵਿਚ ਹੋਈ ਹੈ।

ਇਹ ਵੀ ਪੜ੍ਹੋ : ਲੁਧਿਆਣਾ ਬੰਬ ਬਲਾਸਟ ਮਾਮਲੇ ’ਚ ਵੱਡਾ ਖ਼ੁਲਾਸਾ, ਡੋਂਗਲ ਤੇ ਘਰੋਂ ਮਿਲੇ ਲੈਪਟਾਪ ਨੇ ਖੋਲ੍ਹੇ ਕਈ ਰਾਜ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
 


author

Gurminder Singh

Content Editor

Related News