ਜਾਅਲੀ ਵੀਜ਼ੇ ''ਤੇ ਥਾਈਲੈਂਡ ਤੋਂ ਅੰਮ੍ਰਿਤਸਰ ਪੁੱਜਾ ਵਿਅਕਤੀ
Tuesday, Jan 01, 2019 - 07:09 PM (IST)

ਅੰਮ੍ਰਿਤਸਰ (ਬੌਬੀ) : ਸਪਾਈਸਜੈੱਟ ਦੀ ਉਡਾਣ ਰਾਹੀਂ ਥਾਂਈਲੈਂਡ ਤੋਂ ਅੰਮ੍ਰਿਤਸਰ ਪੁੱਜੇ ਇਕ ਵਿਅਕਤੀ ਨੂੰ ਥਾਣਾ ਏਅਰਪੋਰਟ ਦੀ ਪੁਲਸ ਨੇ ਧੋਖਾਧੜੀ ਦੇ ਕੇਸ ਵਿਚ ਕਾਬੂ ਕੀਤਾ ਹੈ। ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਰਾਜਾਸਾਂਸੀ ਦੇ ਇਮੀਗ੍ਰੇਸ਼ਨ ਅਫਸਰ ਰਾਜ ਕੁਮਾਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਸਪਾਈਸਜੈੱਟ ਦੀ ਉਡਾਣ ਨੰਬਰ ਐੱਸ. ਜੀ-090 ਰਾਹੀਂ ਥਾਂਈਲੈਂਡ ਤੋਂ ਅੰਮ੍ਰਿਤਸਰ ਆ ਰਹੇ ਜਸਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਕਲਾਨੌਰ, ਗੁਰਦਾਸਪੁਰ ਨੂੰ ਜਦੋਂ ਚੈਕਿੰਗ ਲਈ ਰੋਕਿਆ ਤਾਂ ਉਸ ਦੇ ਪਾਸਪੋਰਟ 'ਤੇ ਮਲੇਸ਼ੀਆਂ ਦਾ ਜਾਅਲੀ ਵੀਜ਼ਾ ਲੱਗ ਹੋਇਆ ਜਿਸ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕਰਨ ਉਪਰੰਤ ਪੁਲਸ ਹਵਾਲੇ ਕਰ ਦਿੱਤਾ ਗਿਆ।
ਥਾਣਾ ਏਅਰਪੋਰਟ ਦੇ ਏ. ਐੱਸ. ਆਈ. ਸਲਵਿੰਦਰ ਸਿੰਘ ਨੇ ਜਸਪ੍ਰੀਤ ਸਿੰਘ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।