ਮੈਟਰੀਮੋਨੀਅਲ ਸਾਈਟਸ ਉੱਤੇ ਫਰਜ਼ੀ ਪ੍ਰੋਫਾਈਲ ਰਾਹੀਂ ਭਾਰਤੀ ਲਡ਼ਕੀਆਂ ਤੋਂ ਜਾਸੂਸੀ ਕਰਵਾ ਰਿਹੈ ਪਾਕਿਸਤਾਨ

Thursday, Jul 26, 2018 - 12:27 AM (IST)

ਮੈਟਰੀਮੋਨੀਅਲ ਸਾਈਟਸ ਉੱਤੇ ਫਰਜ਼ੀ ਪ੍ਰੋਫਾਈਲ ਰਾਹੀਂ ਭਾਰਤੀ ਲਡ਼ਕੀਆਂ ਤੋਂ ਜਾਸੂਸੀ ਕਰਵਾ ਰਿਹੈ ਪਾਕਿਸਤਾਨ

ਬਟਾਲਾ,  (ਸੈਂਡੀ, ਸਾਹਿਲ)–  ਪਾਕਿਸਤਾਨ ਵੱਲੋਂ ਪਿਛਲੇ ਕਈ ਸਾਲਾਂ ਤੋਂ ਭਾਰਤ ਉੱਤੇ ਅਲੱਗ-ਅਲੱਗ ਤਰੀਕਿਆਂ ਨਾਲ ਜਾਸੂਸੀ ਕਰਵਾਈ ਜਾ ਰਹੀ ਹੈ। ਸਰਹੱਦ ਪਾਰ ਤੋਂ ਕਬੂਤਰਾਂ, ਗੁਬਾਰਿਆਂ ਰਾਹੀਂ ਜਾਸੂਸੀ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।  ਹੁਣ ਮੈਟਰੀਮੋਨੀਅਲ ਸਾਈਟਸ ਉੱਤੇ ਫਰਜ਼ੀ ਪ੍ਰੋਫਾਈਲ ਦੇ ਜ਼ਰੀਏ ਆਈ. ਐੱਸ. ਆਈ. ਵੱਲੋਂ ਭਾਰਤੀ ਲਡ਼ਕੀਆਂ ਨੂੰ ਵਿਆਹ ਲਈ ਫਸਾਇਆ ਜਾ ਰਿਹਾ ਹੈ ਅਤੇ ਇਸ ਤੋਂ ਬਾਅਦ ਉਨ੍ਹਾਂ ਲਡ਼ਕੀਆਂ ਤੋਂ ਜਾਸੂਸੀ ਕਰਵਾਉਣ ਲਈ  ਡੂੰਘੀ ਸਾਜ਼ਿਸ਼ ਰਚੀ ਜਾ ਰਹੀ ਹੈ।  ®®ਸੂਤਰਾਂ ਅਨੁਸਾਰ ਪਾਕਿਸਤਾਨ ਵੱਲੋਂ  ਮੈਟਰੀਮੋਨੀਅਲ  ਸਾਈਟਸ ਉੱਤੇ ਲੰਡਨ ਅਤੇ ਕੈਨੇਡਾ ਦਾ ਪਤਾ ਦੇ ਕੇ ਲਡ਼ਕੀਆਂ ਨੂੰ ਜਾਸੂਸੀ ਦੇ ਕੰਮਾਂ ਵਿਚ ਫਸਾਇਆ ਜਾ ਰਿਹਾ ਹੈ। ਸੂਤਰ ਦੱਸਦੇ ਹਨ ਕਿ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ। ਅਜਿਹਾ ਹੀ ਮਾਮਲਾ ਮੁੰਬਈ ਵਿਖੇ ਰਹਿਣ ਵਾਲੀ ਇਕ ਲਡ਼ਕੀ ਦਾ ਕੁਝ ਦਿਨ ਪਹਿਲਾਂ ਸਾਹਮਣੇ ਆਇਆ ਸੀ। ਜਦ ਉਹ ਲਡ਼ਕੀ ਉਕਤ ਸਾਈਟ ’ਤੇ ਦਿੱਤੀ ਗਈ ਫੋਟੋ ਦੀ ਤਹਿ ਤੱਕ ਪਹੁੰਚੀ ਤਾਂ ਉਸ ਨੂੰ ਪਤਾ ਚੱਲਿਆ ਕਿ ਇਹ ਫੋਟੋ ਲੰਡਨ ਦੀ ਨਹੀਂ ਬਲਕਿ ਪਾਕਿਸਤਾਨ ਦੇ ਕਿਸੇ ਲਡ਼ਕੇ ਦੀ ਹੈ। ਉਸ ਤੋਂ ਬਾਅਦ ਉਸ ਲਡ਼ਕੀ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਣ ਲੱਗੀਆਂ।  ਪਤਾ  ਨਹੀਂ  ਅਜਿਹੀਆਂ  ਕਿੰਨੀਆਂ  ਫਰਜ਼ੀ ਮੈਟਰੀਮੋਨੀਅਲ ਸਾਈਟਸ ਰਾਹੀਂ ਕਿੰਨੀਆਂ ਹੀ ਭਾਰਤੀ ਲਡ਼ਕੀਆਂ  ਨੂੰ ਫਸਾ ਕੇ ਜਾਸੂਸੀ ਦੇ ਕੰਮਾਂ ਵਿਚ ਲਾਇਆ ਗਿਆ ਹੈ। 
 


Related News