ਵਿਦੇਸ਼ੋਂ ਆਏ ਫੋਨ ਨੇ ਭੰਬਲਭੂਸੇ 'ਚ ਪਾਇਆ ਪਰਿਵਾਰ, ਖ਼ਾਤੇ 'ਚੋਂ ਇਸ ਤਰ੍ਹਾਂ ਉਡਾਏ ਲੱਖਾਂ ਰੁਪਏ

Sunday, Jul 03, 2022 - 04:02 PM (IST)

ਵਿਦੇਸ਼ੋਂ ਆਏ ਫੋਨ ਨੇ ਭੰਬਲਭੂਸੇ 'ਚ ਪਾਇਆ ਪਰਿਵਾਰ, ਖ਼ਾਤੇ 'ਚੋਂ ਇਸ ਤਰ੍ਹਾਂ ਉਡਾਏ ਲੱਖਾਂ ਰੁਪਏ

ਮਾਹਿਲਪੁਰ (ਅਗਨੀਹੋਤਰੀ)-ਥਾਣਾ ਮਾਹਿਲਪੁਰ ਦੇ ਅਧੀਨ ਪੈਂਦੇ ਪਿੰਡ ਬਿੰਜੋਂ ਦੇ ਇਕ ਵਿਅਕਤੀ ਕੋਲੋਂ ਫੋਨ ’ਤੇ ਰਿਸ਼ਤੇਦਾਰ ਬਣ ਕੇ ਮੋਟੀ ਰਕਮ ਭੇਜਣ ਦਾ ਲਾਰਾ ਲਾ ਕੇ 5 ਲੱਖ 80 ਹਜ਼ਾਰ ਰੁਪਏ ਦੀ ਠੱਗੀ ਮਾਰ ਲਈ। ਥਾਣਾ ਮਾਹਿਲਪੁਰ ਦੀ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਰਵਣ ਸਿੰਘ ਪੁੱਤਰ ਰਾਜ ਸਿੰਘ ਵਾਸੀ ਬਿੰਜੋਂ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਅੱਡਾ ਕੋਟਫ਼ਤੂਹੀ ਵਿਖੇ ਗੋਬਿੰਦ ਫੈਬਰੀਕੇਸ਼ਨ ਵਰਕਸ਼ਾਪ ਦੀ ਦੁਕਾਨ ਕਰਦਾ ਹੈ। ਉਸ ਨੇ ਦੱਸਿਆ ਕਿ 8 ਜੂਨ ਨੂੰ ਉਸ ਦੇ ਫੋਨ ’ਤੇ ਵਿਦੇਸ਼ੀ ਨੰਬਰ ਤੋਂ ਫੋਨ ਆਇਆ, ਜਿਸ ਨੇ ਗੱਲਾਂ ਵਿਚ ਉਲਝਾ ਕੇ ਉਸ ਨੂੰ ਆਪਣਾ ਰਿਸ਼ੇਤਦਾਰ ਦੱਸ ਕੇ ਕਿਹਾ ਕਿ ਉਹ ਇਕ ਹਫ਼ਤੇ ਤੱਕ ਇੰਡੀਆ ਆ ਰਿਹਾ ਹੈ।

ਇਹ ਵੀ ਪੜ੍ਹੋ: ਜਲੰਧਰ: PVR 'ਚ ਫ਼ਿਲਮ ਵੇਖਣ ਆਏ ਅੰਮ੍ਰਿਤਧਾਰੀ ਸਿੱਖ ਨੂੰ ਵੈੱਜ ਸੈਂਡਵਿਚ ਦੀ ਥਾਂ ਦਿੱਤਾ ਨੌਨਵੈੱਜ ਸੈਂਡਵਿਚ

ਉਸ ਨੇ ਕਿਹਾ ਕਿ ਉਹ ਉਸ ਨੂੰ 35 ਲੱਖ 80 ਹਜ਼ਾਰ ਰੁਪਏ ਭੇਜ ਰਿਹਾ ਹੈ। ਇਸ ਵਿਚੋਂ ਕੁਝ ਪੈਸੇ ਉਸ ਨੇ ਇਕ ਮਿੱਤਰ ਨੂੰ ਦੇਣੇ ਹਨ ਅਤੇ ਬਾਕੀ ਪੈਸੇ ਆਪ ਰੱਖ ਲਵੇ। ਘਰ ਵਾਲਿਆਂ ਨੂੰ ਇਸ ਬਾਰੇ ਨਹੀਂ ਦੱਸਣਾ। ਉਸ ਨੇ ਦੱਸਿਆ ਕਿ ਫੋਨ ਕਰਨ ਵਾਲੇ ਨੇ ਉਸ ਨੂੰ ਭੇਜੀ ਰਕਮ ਦੀ ਇਕ ਰਸੀਦ ਵੀ ਪਾ ਦਿੱਤੀ ਅਤੇ ਇਕ ਖ਼ਾਤਾ ਨੰਬਰ ਦੇ ਕੇ ਉਸ ਵਿਚ ਤਿੰਨ ਲੱਖ ਰੁਪਏ ਪਾਉਣ ਲਈ ਕਿਹਾ।

ਉਸ ਨੇ ਦੱਸਿਆ ਕਿ ਉਸ ਦੇ ਤਿੰਨ ਲੱਖ ਖ਼ਾਤੇ ਵਿਚ ਪਾਉਣ ਤੋਂ ਬਾਅਦ ਉਸ ਨੇ ਹੋਰ ਇਕ ਲੱਖ ਅਤੇ ਦੋ ਦਿਨ ਬਾਅਦ ਇਕ ਲੱਖ 80 ਹਜ਼ਾਰ ਰੁਪਏ ਹੋਰ ਪਾ ਦਿੱਤੇ। ਉਸ ਨੇ ਦੱਸਿਆ ਕਿ ਉਸ ਤੋਂ ਬਾਅਦ ਉਹ ਹੋਰ ਪੈਸਿਆਂ ਦੀ ਮੰਗ ਕਰਨ ਲੱਗਾ ਅਤੇ ਧਮਕੀਆਂ ਦੇਣ ਲੱਗ ਪਿਆ, ਜਿਸ ਕਾਰਨ ਉਸ ਨੇ ਬੈਂਕ ਜਾ ਕੇ ਪਤਾ ਕੀਤਾ ਤਾਂ ਉਸ ਦੇ ਖ਼ਾਤੇ ਵਿਚ ਕੋਈ ਵੀ ਪੈਸਾ ਨਹੀਂ ਸੀ। ਥਾਣਾ ਮਾਹਿਲਪੁਰ ਦੀ ਪੁਲਸ ਨੇ ਕਾਨੂੰਨ ਦੀ ਧਾਰਾ 419, 420, 120 ਬੀ, 66 ਸੀ. ਡੀ. ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਜਲੰਧਰ: ਸਿਵਲ ਹਸਪਤਾਲ 'ਚ ਮੈਡੀਕਲ ਕਰਵਾਉਣ ਲਿਆਂਦਾ ਹਵਾਲਾਤੀ ਭੱਜਿਆ, ਪੁਲਸ ਦੇ ਫੁੱਲੇ ਹੱਥ-ਪੈਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

shivani attri

Content Editor

Related News