ਹੋ ਜਾਓ ਸਾਵਧਾਨ! ਕਿਤੇ ਤੁਹਾਨੂੰ ਤਾਂ ਨ੍ਹੀਂ ਆ ਗਿਆ ''DC'' ਸਾਬ੍ਹ ਦਾ ਇਹ ਸੁਨੇਹਾ

Thursday, Aug 08, 2024 - 03:58 PM (IST)

ਫਾਜ਼ਿਲਕਾ :  ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਦੇ ਨਾਂ ਉੱਤੇ ਵੱਖ ਵੱਖ ਮੋਬਾਈਲ ਨੰਬਰਾਂ ਦੇ ਰਾਹੀਂ ਉਨ੍ਹਾਂ ਦੀ ਫੋਟੋ ਲਗਾ ਕੇ ਫੇਕ ਅਕਾਊਂਟ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਵ੍ਹਟਸਐਪ ਦੇ ਨੰਬਰਾਂ ਦੇ ਰਾਹੀਂ ਬਣਾਏ ਗਏ ਇਸ ਫੇਕ ਅਕਾਊਂਟ ਦੇ ਤਹਿਤ ਦਫਤਰ ਦੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਹਾਲਾਂਕਿ ਮਾਮਲਾ ਡੀਸੀ ਦੇ ਧਿਆਨ ਵਿਚ ਪਹੁੰਚਿਆ ਹੈ ਤਾਂ ਡੀਸੀ ਨੇ ਮਾਮਲੇ ਵਿਚ ਤੁਰੰਤ ਪੁਲਸ ਨੂੰ ਸ਼ਿਕਾਇਤ ਦਰਜ ਕਰ ਕੇ ਜਾਂਚ ਦੇ ਹੁਕਮ ਦਿੱਤੇ ਹਨ।

ਪੜ੍ਹੋ ਇਹ ਵੀ ਖਬਰ : ਪੰਜਾਬ 'ਤੇ ਬੰਗਲਾਦੇਸ਼ ਸੰਕਟ ਦਾ ਕੀ ਰਿਹਾ ਅਸਰ? ਸਭ ਤੋਂ ਵਧੇਰੇ ਧਾਗਾ ਕਾਰੋਬਾਰ ਪ੍ਰਭਾਵਿਤ

ਜਾਣਕਾਰੀ ਦਿੰਦੇ ਹੋਏ ਫਾਜ਼ਿਲਕਾ ਦੇ ਡੀਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਉਨ੍ਹਾਂ ਨੂੰ ਵੱਖ ਵੱਖ ਮੋਬਾਈਲ ਨੰਬਰਾਂ ਦੇ ਸਕਰੀਨਸ਼ਾਟ ਭੇਜੇ ਗਏ ਹਨ ਤੇ ਸੂਚਿਤ ਕੀਤਾ ਗਿਆ ਹੈ ਕਿ ਉਨ੍ਹਾਂ ਦੇ ਨਾਂ 'ਤੇ ਅਤੇ ਉਨ੍ਹਾਂ ਦੀ ਫੋਟੋ ਲਗਾ ਕੇ ਵ੍ਹਟਸਐਪ ਉੱਤੇ ਫੇਕ ਅਕਾਊਂਟ ਬਣਾ ਕੇ ਦਫਤਰ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਪੈਸੇ ਠੱਗਣ ਦੇ ਲਈ ਇਹ ਸਭ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਧਿਆਨ ਵਿਚ ਮਾਮਲਾ ਆਉਂਦੇ ਹੀ ਉਨ੍ਹਾਂ ਨੇ ਤੁਰੰਤ ਇਸ ਬਾਰੇ ਆਪਣੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਹੈ ਤੇ ਅਲਰਟ ਰਹਿਣ ਦੀ ਅਪੀਲ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਲੋਕਾਂ ਤਕ ਸੰਦੇਸ਼ ਪਹੁੰਚਾ ਕੇ ਇਸ ਮਾਮਲੇ ਵਿਚ ਅਲਰਟ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਜੇ ਕਿਸੇ ਨੂੰ ਇਸ ਤਰ੍ਹਾਂ ਦੀ ਕਾਲ ਜਾਂ ਮੈਸੇਜ ਆਉਂਦਾ ਹੈ ਤਾਂ ਇਸ ਦੀ ਸ਼ਿਕਾਇਤ ਪੁਲਸ ਨੂੰ ਦਰਜ ਕਰਵਾਉਣ। ਉਨ੍ਹਾਂ ਨੇ ਕਿਹਾ ਕਿ ਪੁਲਸ ਨੂੰ ਸਾਰੇ ਨੰਬਰ ਦਿੱਤੇ ਜਾ ਰਹੇ ਹਨ, ਜਿਨ੍ਹਾਂ 'ਤੇ ਜਾਂਚ ਕਰਵਾਈ ਜਾਵੇਗੀ।


Baljit Singh

Content Editor

Related News