ਫਿਲੌਰ ਵਿਖੇ ਗਰਭਪਾਤ ਕਰਦੀ ਨਕਲੀ ਡਾਕਟਰ ਰੰਗੇ ਹੱਥੀਂ ਗ੍ਰਿਫ਼ਤਾਰ, ਮੁੰਡਾ-ਕੁੜੀ ਦੀ ਪਛਾਣ ਲਈ ਰੱਖੇ ਸਨ ਕੋਡ ਵਰਡ

Thursday, Apr 06, 2023 - 02:02 PM (IST)

ਫਿਲੌਰ ਵਿਖੇ ਗਰਭਪਾਤ ਕਰਦੀ ਨਕਲੀ ਡਾਕਟਰ ਰੰਗੇ ਹੱਥੀਂ ਗ੍ਰਿਫ਼ਤਾਰ, ਮੁੰਡਾ-ਕੁੜੀ ਦੀ ਪਛਾਣ ਲਈ ਰੱਖੇ ਸਨ ਕੋਡ ਵਰਡ

ਫਿਲੌਰ (ਭਾਖੜੀ)-ਸਥਾਨਕ ਪੁਲਸ ਨੇ ਇਕ ਘਰ ਵਿਚ ਛਾਪਾ ਮਾਰ ਕੇ ਉਥੇ ਚੱਲ ਰਹੇ ਨਕਲੀ ਨਰਸਿੰਗ ਹੋਮ ਦਾ ਭਾਂਡਾ ਭੰਨਿਆ ਹੈ, ਜਿੱਥੇ ਉਸ ਦੀ ਸੰਚਾਲਕਾ ਵੀ ਨਕਲੀ ਡਾਕਟਰ ਨਿਕਲੀ ਅਤੇ ਉਥੇ ਹੀ ਕੰਮ ਕਰਨ ਵਾਲੀਆਂ ਸਟਾਫ਼ ਨਰਸਾਂ ਵੀ ਨਕਲੀ ਨਿਕਲੀਆਂ। ਇਸ ਨਕਲੀ ਨਰਸਿੰਗ ਹੋਮ ਵਿਚ ਪਿਛਲੇ ਕਈ ਸਾਲਾਂ ਤੋਂ ਰੋਜਾਨਾ 4 ਤੋਂ 5 ਗਰਭਵਤੀ ਔਰਤਾਂ ਅਤੇ ਕੁਆਰੀਆਂ ਲੜਕੀਆਂ ਦੇ ਵੱਡੀ ਰਕਮ ਲੈ ਕੇ ਗਰਭਪਾਤ ਕੀਤੇ ਜਾਂਦੇ ਸਨ। ਕਈ ਬੱਚੀਆਂ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਲੜਕੀਆਂ ਦੇ ਪੇਟ ਵਿਚ ਹੀ ਮਾਰ ਦਿੱਤਾ ਜਾਂਦਾ ਸੀ। ਪੁਲਸ ਨੇ ਨਕਲੀ ਮਹਿਲਾ ਡਾਕਟਰ ਇੰਦਰਾ ਨੂੰ ਰੀਤੂ ਨਾਮੀ ਲੜਕੀ ਦਾ ਗਰਭਪਾਤ ਦੀ ਪ੍ਰਕਿਰਿਆ ਸ਼ੁਰੂ ਕਰਦੇ ਹੀ ਰੰਗੇ ਹੱਥੀਂ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰ ਲਿਆ ਹੈ। ਉਕਤ ਡਾਕਟਰ ’ਤੇ ਪਹਿਲਾਂ ਵੀ ਬੱਚੇ ਵੇਚਣ ਅਤੇ ਗਰਭਪਾਤ ਕਰਨ ਵਰਗੇ ਮਾਮਲਿਆਂ ਦੇ ਕੇਸ ਦਰਜ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਸਸਤੀ ਹੋਈ ਬੀਅਰ, ਅੱਜ ਤੋਂ ਲਾਗੂ ਹੋਈਆਂ ਨਵੀਆਂ ਕੀਮਤਾਂ

PunjabKesari

ਥਾਣਾ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਐੱਸ. ਆਈ. ਪਰਮਜੀਤ ਕੌਰ ਨੂੰ ਇਕ ਸੂਤਰ ਤੋਂ ਪਤਾ ਲੱਗਾ ਕਿ ਫਰੈਂਡਜ਼ ਮਾਰਗ ’ਤੇ ਬਣੀ ਰਾਧਾ ਸਵਾਮੀ ਕਾਲੋਨੀ ਵਿਚ ਪਿਛਲੇ ਕਈ ਸਾਲਾਂ ਤੋਂ ਜਨਤਾ ਕਲੀਨਿਕ ਖੁੱਲ੍ਹਿਆ ਹੋਇਆ ਹੈ, ਜਿਸ ਦੀ ਸੰਚਾਲਕਾ ਇੰਦਰਾ ਸ਼ਰਮਾ ਬਿਨਾਂ ਡਿਗਰੀ ਦੇ ਲੇਡੀ ਡਾਕਟਰ ਬਣੀ ਹੋਈ ਹੈ ਅਤੇ ਉਥੇ ਕੰਮ ਕਰਨ ਵਾਲਾ ਸਟਾਫ਼ ਨਰਸ ਸਾਰਾ ਨਕਲੀ ਹੈ। ਇਸ ਨਰਸਿੰਗ ਹੋਮ ਵਿਚ ਰੋਜ਼ਾਨਾ ਗਰਭਵਤੀ ਔਰਤਾਂ (ਜਿਨ੍ਹਾਂ ਦੇ ਪੇਟ ਵਿਚ ਬੱਚੀ ਦਾ ਭਰੂਣ ਹੁੰਦਾ ਹੈ), ਦਾ ਗਰਭਪਾਤ ਕੀਤਾ ਜਾਂਦਾ ਹੈ ਅਤੇ ਉਥੇ ਕੁਆਰੀਆਂ ਕੁੜੀਆਂ ਦੇ ਵੀ ਮੋਟੇ ਪੈਸੇ ਲੈ ਕੇ ਗਰਭਪਾਤ ਕੀਤੇ ਜਾਂਦੇ ਹਨ। ਇਸ ਸੂਚਨਾ ਤੋਂ ਬਾਅਦ ਐੱਸ. ਆਈ. ਪਰਮਜੀਤ ਨੇ ਇਕ ਔਰਤ ਨੂੰ ਮਰੀਜ਼ ਬਣਾ ਕੇ ਉਥੇ ਭੇਜਿਆ। ਪੁਖ਼ਤਾ ਸੂਚਨਾ ਪ੍ਰਾਪਤ ਕਰਨ ਤੋਂ ਬਾਅਦ ਪੁਲਸ ਨੇ ਉਥੇ ਉਕਤ ਨਕਲੀ ਡਾਕਟਰ ਨੂੰ ਇਕ ਔਰਤ ਰੀਤੂ ਦਾ ਗਰਭਪਾਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਮੌਕੇ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਰੀਤੂ ਮੌਕੇ ਤੋਂ ਫਰਾਰ ਹੋ ਗਈ। ਉਸ ਨੂੰ ਵੀ ਮੁਕੱਦਮੇ ਵਿਚ ਨਾਮਜ਼ਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਜਲੰਧਰ ਵੈਸਟ ਹਲਕੇ ਦੇ ਸਾਬਕਾ MLA ਸੁਸ਼ੀਲ ਕੁਮਾਰ ਰਿੰਕੂ 'ਆਪ' 'ਚ ਹੋਏ ਸ਼ਾਮਲ

PunjabKesari

ਥਾਣਾ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਫੜੀ ਗਈ ਇੰਦਰਾ ਸ਼ਰਮਾ ਦੇ ਲਿੰਕ ਅਲਟਰਾ ਸਾਊਂਡ ਕਰਨ ਵਾਲੇ ਕੁਝ ਵੱਡੇ ਡਾਕਟਰਾਂ ਨਾਲ ਵੀ ਹਨ। ਇਸ ਦੇ ਕੋਲ ਜਿਵੇਂ ਹੀ ਕੋਈ ਗਰਭਵਤੀ ਔਰਤ ਇਹ ਜਾਣਨ ਲਈ ਜਾਂਦੀ ਕਿ ਉਸ ਦੇ ਪੇਟ ਵਿਚ ਪਲ ਰਿਹਾ ਬੱਚਾ ਲੜਕਾ ਜਾਂ ਲੜਕੀ ਹੈ ਤਾਂ ਇਹ ਆਪਣੀ ਪਰਚੀ ’ਤੇ ਇਕ ਕੋਰਡ ਵਰਡ ਪਾ ਕੇ ਉਸ ਨੂੰ ਅਲਟਰਾ ਸਾਊਂਡ ਕਰਨ ਵਾਲੇ ਕੋਲ ਭੇਜ ਦਿੰਦੀ। ਸਕੈਨਿੰਗ ਕਰਨ ਵਾਲਾ ਡਾਕਟਰ ਮਰੀਜ਼ ਦੀ ਸਕੈਨ ਕਰਨ ਤੋਂ ਬਾਅਦ ਜੇਕਰ ਪਿੰਕ ਰੰਗ ਦੇ ਪੈੱਨ ਨਾਲ ਨਿਸ਼ਾਨੀ ਲਗਾ ਦਿੰਦਾ ਤਾਂ ਮਤਲਬ ਲੜਕੀ ਅਤੇ ਹਰੇ ਰੰਗ ਦੇ ਪੈੱਨ ਨਾਲ ਨਿਸ਼ਾਨੀ ਦਾ ਮਤਲਬ ਪੇਟ ਵਿਚ ਲੜਕਾ ਹੈ। ਇਸ ਇਕ ਅਲਟਰਾ ਸਾਊਂਡ ਦਾ ਇੰਦਰਾ ਸ਼ਰਮਾ 20 ਹਜ਼ਾਰ ਰੁਪਏ ਲੈਂਦੀ ਸੀ।

PunjabKesari

ਥਾਣਾ ਮੁਖੀ ਨੇ ਦੱਸਿਆ ਕਿ ਫੜੀ ਗਈ ਨਕਲੀ ਲੇਡੀ ਡਾਕਟਰ ਇੰਦਰਾ ਸ਼ਰਮਾ ’ਤੇ ਪਹਿਲਾਂ ਵੀ ਨਵਜੰਮੇ ਬੱਚੇ ਵੇਚਣ ਅਤੇ ਔਰਤਾਂ ਦਾ ਗਰਭਪਾਤ ਕਰਨ ਦੇ ਮੁਕੱਦਮੇ ਦਰਜ ਹਨ। ਇਸ ਨਕਲੀ ਕਲੀਨਿਕ ਦੀ ਮੁੜ ਜਾਣਕਾਰੀ ਲੈਣ ਲਈ 3 ਮੈਂਬਰੀ ਡਾਕਟਰਾਂ ਦੀ ਕਮੇਟੀ ਬਣਾਈ ਗਈ ਹੈ। ਛਾਪਾ ਮਾਰਨ ਦੌਰਾਨ ਕਲੀਨਿਕ ਦੇ ਅੰਦਰੋਂ ਵੱਡੀ ਗਿਣਤੀ ਵਿਚ ਔਰਤਾਂ ਦੇ ਗਰਭਪਾਤ ਕਰਨ ਦੀਆਂ ਦਵਾਈਆਂ, ਟੀਕਿਆਂ ਤੋਂ ਇਲਾਵਾ ਗਰਭਪਾਤ ਕਰਨ ਦੇ ਵੱਡੀ ਗਿਣਤੀ ਵਿਚ ਔਜ਼ਾਰ ਮਿਲੇ ਹਨ, ਜਿਨ੍ਹਾਂ ਨੂੰ ਸੀਲ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਲੁਧਿਆਣਾ ਸਟੇਸ਼ਨ 'ਤੇ ਪਾਣੀ ਲੈਣ ਉੱਤਰੀ ਮਾਂ, ਟਰੇਨ 'ਚ ਰਹਿ ਗਏ 2 ਬੱਚੇ, ਰੋ-ਰੋ ਹੋਇਆ ਬੁਰਾ ਹਾਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News