ਗੁਰਦਾਸਪੁਰ ਤੋਂ ਵੱਡੀ ਖ਼ਬਰ : ਜਾਅਲੀ ਸਰਟੀਫਿਕੇਟ ਤਿਆਰ ਕਰਕੇ ਭਰਤੀ ਹੋਏ 128 ਟੀਚਿੰਗ ਫੈਲੋਜ

Thursday, Dec 21, 2023 - 02:02 PM (IST)

ਗੁਰਦਾਸਪੁਰ (ਵਿਨੋਦ) : ਜ਼ਿਲ੍ਹਾ ਗੁਰਦਾਸਪੁਰ ਦੇ 128 ਟੀਚਿੰਗ ਫੈਲੋਜ ਉਮੀਦਵਾਰ ਜੋ ਜਾਅਲੀ ਸਰਟੀਫਿਕੇਟ ਤਿਆਰ ਕਰਕੇ ਭਰਤੀ ਹੋਏ ਹਨ, ਉਨ੍ਹਾਂ ਖ਼ਿਲਾਫ ਸਿਟੀ ਪੁਲਸ ਗੁਰਦਾਸਪੁਰ ਨੇ ਧਾਰਾ 465, 467, 468, 471 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਦੱਸਣਯੋਗ ਹੈ ਕਿ ਇਨ੍ਹਾਂ ਵਿਚੋਂ ਜਾਅਲੀ ਤਜ਼ੁਰਬਾ ਸਰਟੀਫਿਕੇਟ ਦੇ 111 ਉਮੀਦਵਾਰ, ਜਾਅਲੀ ਰੂਰਲ ਏਰੀਆ ਸਰਟੀਫਿਕੇਟ ਦੇ 4 ਉਮੀਦਵਾਰ ਅਤੇ ਮੈਰਿਟ ਵਿਚ ਭੰਨ ਤੋੜ ਵਾਲੇ 13 ਉਮੀਦਵਾਰ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਟੀ ਪੁਲਸ ਸਟੇਸ਼ਨ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਗੁਰਸੇਵਕ ਸਿੰਘ ਪੀ. ਪੀ. ਐੱਸ. ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ ਚੰਡੀਗੜ੍ਹ ਵੱਲੋਂ ਟੀਚਿੰਗ ਫੈਲੋਜ ਭਰਤੀ ਦੇ ਮਾਮਲੇ ਦੀ ਜਾਂਚ ਕੀਤੀ ਗਈ, ਜਿਸ ਵਿਚੋਂ ਜ਼ਿਲ੍ਹਾ ਗੁਰਦਾਸਪੁਰ ਦੇ 128 ਟੀਚਿੰਗ ਫੈਲੋਜ਼ ਉਮੀਦਵਾਰਾਂ ਦੇ ਜਾਅਲੀ ਸਰਟੀਫਿਕੇਟ ਪਾਏ ਗਏ। ਉਨ੍ਹਾਂ ਦੀ ਰਿਪੋਰਟ ਮਿਲਣ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਫਿਰ ਵੱਡੀ ਵਾਰਦਾਤ, ਅਮਰੀਕਾ ਤੋਂ ਆਏ ਮੁੰਡੇ ਨੇ ਸ਼ਰੇਆਮ ਨੌਜਵਾਨ ਦਾ ਗੋਲ਼ੀ ਮਾਰ ਕੇ ਕੀਤਾ ਕਤਲ

ਉਨ੍ਹਾਂ ਦੱਸਿਆ ਕਿ ਜਿਨ੍ਹਾਂ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਹੈ, ਉਨ੍ਹਾਂ ’ਚ ਕ੍ਰਿਪਾਲ ਚੰਦ ਪੁੱਤਰ ਕ੍ਰਿਸ਼ਨ ਲਾਲ ਵਾਸੀ ਭਗਤਪੁਰਾ ਰੱਬਵਾਲਾ ਬਟਾਲਾ, ਰੰਜਨਾ ਬਾਲਾ ਪੁੱਤਰੀ ਬੀ.ਕੇ ਸ਼ਰਮਾ ਵਾਸੀ ਗੁਰਦਾਸਪੁਰ, ਰਵੀ ਕੁਮਾਰ ਪੁੱਤਰ ਰਤਨ ਚੰਦ, ਸੰਗੀਤਾ ਦੇਵੀ ਪੁੱਤਰੀ ਸੋਮ ਪ੍ਰਕਾਸ ਵਾਸੀ ਦਬੂਰਜੀ, ਸੁਨੀਤਾ ਦੇਵੀ ਪੁੱਤਰੀ ਸਿੰਗਾਰਾ ਚੰਦ ਵਾਸੀ ਦੀਨਾਨਗਰ, ਨੀਲਮ ਕੁਮਾਰੀ ਪੁੱਤਰੀ ਧਰਮਪਾਲ ਪਠਾਨਕੋਟ, ਰਮਨ ਕੁਮਰ ਪੁੱਤਰ ਰਮੇਸ ਚੰਦਰ ਪਠਾਨਕੋਟ, ਸੁਭਾਸ਼ ਚੰਦਰ ਪੁੱਤਰ ਸੰਸਾਰ ਪਠਾਨਕੋਟ, ਪਰਮਿੰਦਰ ਕੌਰ ਪੁੱਤਰੀ ਜਗਮੋਹਨ ਸਿੰਘ ਗੁਰਦਾਸਪੁਰ, ਅਰਚਨਾ ਸ਼ਰਮਾ ਪੁੱਤਰੀ ਤੀਰਥ ਰਾਮ ਬਟਾਲਾ, ਸਤੀਸ਼ ਕੁਮਾਰ ਪੁੱਤਰ ਅਮਰਨਾਥ ਗੁਰਦਾਸਪੁਰ, ਸੰਦੀਪ ਕੁਮਾਰ ਭੱਲਾ ਪੁੱਤਰ ਬਸੰਤ ਕੁਮਾਰ ਗੁਰਦਾਸਪੁਰ, ਰਕੇਸ਼ ਕੁਮਾਰ ਪੁੱਤਰ ਭੋਲਾ ਨਾਥ ਗੁਰਦਾਸਪੁਰ, ਜਤਿੰਦਰ ਕੌਰ ਪੁੱਤਰੀ ਬਲਕਾਰ ਸਿੰਘ ਬਟਾਲਾ, ਨੀਰਜ ਪੁੱਤਰ ਮੰਗਾ ਰਾਮ ਬਟਾਲਾ, ਪਰਮਜੀਤ ਕੌਰ ਪਤਨੀ ਸਤਨਾਮ ਸਿੰਘ ਬਟਾਲਾ, ਗੁਰਭੇਜ ਸਿੰਘ ਪੁੱਤਰ ਪ੍ਰੀਤਮ ਚੰਦ ਗੁਰਦਾਸਪੁਰ, ਦਲਜੀਤ ਕੌਰ ਪੁੱਤਰੀ ਰਘਬੀਰ ਸਿੰਘ ਬਟਾਲਾ, ਸੰਜੀਵ ਕੁਮਾਰ ਪੁੱਤਰ ਗਿਆਨ ਚੰਦ ਗੁਰਦਾਸਪੁਰ, ਨੀਤੂ ਸੈਣੀ ਪੁੱਤਰੀ ਸੱਤਪਾਲ ਗੁਰਦਾਸਪੁਰ, ਬਲਜੀਤ ਕੌਰ ਪੁੱਤਰੀ ਤਰਲੋਕ ਸਿੰਘ ਗੁਰਦਾਸਪੁਰ, ਪ੍ਰਵੀਨ ਕੁਮਾਰ ਪੁੱਤਰ ਹਰਬੰਸ ਲਾਲ ਗੁਰਦਾਸਪੁਰ ਦਾ ਨਾਮ ਸ਼ਾਮਲ ਹੈ।

ਇਹ ਵੀ ਪੜ੍ਹੋ : ਪੁਲਸ ਮੁਲਾਜ਼ਮ ਨੇ ਘਰ ’ਚ ਹੀ ਸ਼ੱਕੀ ਹਾਲਾਤ ’ਚ ਕੀਤੀ ਖ਼ੁਦਕੁਸ਼ੀ, ਮਾਂ ਨੇ ਕਿਹਾ ਮੇਰੇ ਪੁੱਤ ਦਾ ਕਤਲ ਹੋਇਆ

ਇਸੇ ਤਰ੍ਹਾਂ ਪ੍ਰੇਮ ਲਤਾ ਪੁੱਤਰੀ ਪ੍ਰਕਾਸ਼ ਚੰਦ ਬਟਾਲਾ, ਬੇਅੰਤ ਕੌਰ ਪਤਨੀ ਹਰਦੀਪ ਸਿੰਘ ਗੁਰਦਾਸਪੁਰ ,ਮਨਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਗੁਰਦਾਸਪੁਰ, ਹਰਜੀਤ ਸਿੰਘ ਪੁੱਤਰ ਹੰਸ ਰਾਜ ਗੁਰਦਾਸਪੁਰ, ਪਰਮਿੰਦਰ ਕੌਰ ਪੁੱਤਰੀ ਸੁਰਜਨ ਸਿੰਘ ਗੁਰਦਾਸਪੁਰ, ਪ੍ਰਕਾਸ਼ ਕੌਰ ਪਤਨੀ ਤਾਰਾ ਸਿੰਘ ਗੁਰਦਾਸਪੁਰ, ਭੁਪਿੰਦਰ ਸਿੰਘ ਪੁੱਤਰ ਚੰਨਣ ਸਿੰਘ ਬਟਾਲਾ, ਸੀਮਾ ਰਾਣੀ ਪਤਨੀ ਰਾਮ ਕੁਮਾਰ ਘਰੋਟਾ, ਹਰਦੀਪ ਕੌਰ ਪੁੱਤਰੀ ਕੁਲਵੰਤ ਸਿੰਘ ਪਨਿਆੜ, ਦਲਜੀਤ ਸਿੰਘ ਪੁੱਤਰ ਉਂਮਕਾਰ ਸਿੰਘ ਗੁਰਦਾਸਪੁਰ, ਜਸਪਾਲ ਸਿੰਘ ਪੁੱਤਰ ਦੀਵਾਨ ਚੰਦ ਬਹਿਰਾਮਪੁਰ, ਬਲਬੀਰ ਕੁਮਾਰ ਪੁੱਤਰ ਮੁੰਨਸੀ ਰਾਮ ਪਠਾਨਕੋਟ, ਸੰਤੋਸ਼ ਕੁਮਾਰੀ ਵਾਸੀ ਸ਼ਾਈ ਦਾਸ ਗੁਰਦਾਸਪੁਰ, ਰਮੇਸ਼ ਕੁਮਾਰ ਪੁੱਤਰ ਰਾਮ ਸ਼ਰਨ ਬਰਿਆਰ, ਸਿੰਘ ਪੁੱਤਰ ਜਗੀਰ ਸਿੰਘ ਵਾਸੀ ਛੋਟੇਪੁਰ, ਕੰਮਲਜੀਤ ਕੌਰ ਪੁੱਤਰੀ ਗੁਰਦਿਆਲ ਸਿੰਘ ਬਟਾਲਾ, ਦਿਲਬਾਗ ਸਿੰਘ ਪੁੱਤਰ ਜੋਗਿੰਦਰ ਸਿੰਘ ਬਟਾਲਾ, ਰੰਜਨਾ ਕੁਮਾਰ ਪੁੱਤਰੀ ਬੱਚਨ ਲਾਲ ਪਠਾਨਕੋਟ, ਰਾਜਵਿੰਦਰ ਕੌਰ ਪਤਨੀ ਨਰਿੰਦਰ ਸਿੰਘ ਬਟਾਲਾ, ਦਵਿੰਦਰ ਪਾਲ ਪੁੱਤਰ ਪਹਿੰਦਰਪਾਲ ਸਿੰਘ ਬਟਾਲਾ, ਯੋਗੇਸ਼ ਕੁਮਾਰ ਪੁੱਤਰ ਹਰਬੰਸ ਲਾਲ ਪਠਾਨਕੋਟ, ਰੰਜਨੀ ਪੁੱਤਰੀ ਗੁਰਦਾਸ ਰਾਮ ਗੁਰਦਾਸਪੁਰ, ਅਰੁਣ ਕੁਮਾਰ ਪੁੱਤਰ ਦੇਸ ਰਾਜ ਵਾਸੀ ਗੁਰਦਾਸਪੁਰ, ਆਰਤੀ ਪੁੱਤਰੀ ਸੇਰਜੰਗ ਵਾਸੀ ਪਠਾਨਕੋਟ, ਰਾਜਵਿੰਦਰ ਕੌਰ ਪੁੱਤਰੀ ਪ੍ਰਧਾਨ ਸਿੰਘ ਬਟਾਲਾ, ਰਵਿੰਦਰ ਕੌਰ ਪੁੱਤਰੀ ਅਜੀਤ ਸਿੰਘ ਬਟਾਲਾ, ਰਿਪਨਦੀਪ ਕੌਰ ਪੁੱਤਰੀ ਤਾਰਾ ਸਿੰਘ ਬਟਾਲਾ, ਮਿਨਾਕਸੀ ਪੁੱਤਰੀ ਦਵਿੰਦਰ ਕੁਮਾਰ ਬਟਾਲਾ, ਨਵਜੋਤ ਕੌਰ ਪੁੱਤਰੀ ਸੁਰਜੀਤ ਸਿੰਘ ਬਟਾਲਾ, ਬਲਜਿੰਦਰ ਕੌਰ ਪੁੱਤਰੀ ਲਖਵਿੰਦਰ ਸਿੰਘ ਬਟਾਲਾ, ਸਪਇੰਦਰ ਕੌਰ ਪੁੱਤਰੀ ਜਗੀਰ ਸਿੰਘ ਬਟਾਲਾ, ਰਾਜਵਿੰਦਰ ਸਿੰਘ ਪੁੱਤਰ ਰਘਬੀਰ ਸਿੰਘ ਬਟਾਲਾ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਵਿਚ ਨਾਂ ਸ਼ਾਮਲ ਹਨ। ਫਿਲਹਾਲ ਇਸ ਮਾਮਲੇ ਵਿਚ ਅਜੇ ਤਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। 

ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਵੱਡੀ ਵਾਰਦਾਤ, ਪੀਰ ਦੀ ਦਰਗਾਹ ਦੇ ਮੁੱਖ ਸੇਵਾਦਾਰ ਦਾ ਬੇਰਹਿਮੀ ਨਾਲ ਕਤਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News