ਪਹਿਲਾਂ ਫੇਸਬੁੱਕ ’ਤੇ ਲਾਈਵ ਹੋ ਕੇ ਦਿੱਤੀ ਧਮਕੀ, ਫਿਰ ਸ਼ਰੇਆਮ ਨੌਜਵਾਨ ਨੂੰ ਮਾਰੀਆਂ ਗੋਲ਼ੀਆਂ
Tuesday, Nov 30, 2021 - 06:17 PM (IST)
ਨਾਭਾ (ਜੈਨ, ਜ. ਬ.) : ਥਾਣਾ ਸਦਰ ਦੀ ਰੋਹਟੀ ਪੁੱਲ ਚੌਕੀ ਨੇੜੇ ਸੋਮਵਾਰ ਨੂੰ ਦਿਨ-ਦਿਹਾੜੇ ਬੁਲਟ ਸਵਾਰ 3 ਨੌਜਵਾਨਾਂ ਵੱਲੋਂ ਫਾਇਰਿੰਗ ਕਰ ਕੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ 29 ਸਾਲਾ ਨੌਜਵਾਨ ਸ਼ਿੰਗਾਰਾ ਸਿੰਘ ਵਾਸੀ ਹਿਆਣਾ ਕਲਾਂ ਆਪਣੀ ਮਾਤਾ ਗੁਰਮੀਤ ਕੌਰ ਨਾਲ ਭਾਦਸੋਂ ਤੋਂ ਨਾਭਾ ਆ ਰਿਹਾ ਸੀ ਕਿ ਅੰਨ੍ਹੇਵਾਹ ਗੋਲੀਆਂ ਬੁਲੇਟ ਸਵਾਰ ਨੌਜਵਾਨਾਂ ਵੱਲੋਂ ਚਲਾਈਆਂ ਗਈਆਂ। ਇਸ ਦੌਰਾਨ ਸ਼ਿੰਗਾਰਾ ਸਿੰਘ ਦੇ ਸੱਜੇ ਪੱਟ ’ਤੇ ਗੋਲੀ ਲੱਗੀ, ਉਸ ਨੂੰ ਗੰਭੀਰ ਜ਼ਖਮੀ ਹਾਲਤ ’ਚ ਸਿਵਲ ਹਸਪਤਾਲ ਐਮਰਜੈਂਸੀ ’ਚ ਦਾਖਲ ਕਰਵਾਇਆ ਗਿਆ।
ਇਹ ਵੀ ਪੜ੍ਹੋ : ਫਿਰੋਜ਼ਪੁਰ ’ਚ ਵਿਆਹ ਵਾਲੇ ਘਰ ਪਿਆ ਚੀਕ-ਚਿਹਾੜਾ, ਡੀ. ਜੀ. ’ਤੇ ਚੱਲਿਆਂ ਗੋਲ਼ੀਆਂ ਦੌਰਾਨ ਇਕ ਦੀ ਮੌਤ
ਸ਼ਿੰਗਾਰਾ ਸਿੰਘ ਅਨੁਸਾਰ ਉਸ ਦਾ ਪਿੰਡ ਅਜਨੌਦਾ ਕਲਾਂ ਦੇ ਕੁੱਝ ਵਿਅਕਤੀਆਂ ਨਾਲ ਝਗੜਾ ਚੱਲ ਰਿਹਾ ਹੈ। ਗਗਨਦੀਪ ਤੇਜਾ ਨਾਂ ਦੇ ਨੌਜਵਾਨ ਨੇ ਇਕ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਉਸ ’ਤੇ ਗੋਲੀਆਂ ਚਲਾਉਣ ਦੀ ਧਮਕੀ ਦਿੱਤੀ ਸੀ। ਆਪਸੀ ਰੰਜਿਸ਼ ਕਾਰਨ ਫਾਇਰਿੰਗ ਹੋਈ ਹੈ।
ਇਹ ਵੀ ਪੜ੍ਹੋ : ਫਰੀਦਕੋਟ ’ਚ ਵੱਡੀ ਵਾਰਦਾਤ, ਮਾਮੂਲੀ ਤਕਰਾਰ ਤੋਂ ਬਾਅਦ ਸੀਰੀ ਵਲੋਂ ਮਾਲਕ ਦਾ ਕਤਲ
ਉਧਰ ਡੀ. ਐੱਸ. ਪੀ. ਰਾਜੇਸ਼ ਛਿੱਬੜ ਨੇ ਵਾਰਦਾਤ ਵਾਲੀ ਥਾਂ ਦਾ ਨਿਰੀਖਣ ਕਰਨ ਤੋਂ ਬਾਅਦ ਹਸਪਤਾਲ ’ਚ ਫੱਟੜ ਨੌਜਵਾਨ ਨਾਲ ਗੱਲਬਾਤ ਕੀਤੀ। ਹਥਿਆਰਬੰਦ ਹਮਲਾਵਰ ਫਰਾਰ ਹੋ ਗਏ। ਡੀ. ਐੱਸ. ਪੀ. ਅਨੁਸਾਰ ਹਮਲਾਵਰ ਜਲਦੀ ਹੀ ਸਲਾਖਾਂ ਪਿੱਛੇ ਹੋਣਗੇ। ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਵਾਂ ਧਿਰਾਂ ਖ਼ਿਲਾਫ਼ ਪਹਿਲਾਂ ਵੀ ਮਾਮਲੇ ਦਰਜ ਹਨ।
ਇਹ ਵੀ ਪੜ੍ਹੋ : ਤਲਵੰਡੀ ਭਾਈ ਦੀ ਦੁਖਦ ਘਟਨਾ, ਵਿਦੇਸ਼ ਜਾਣ ਦੀ ਇੱਛਾ ਨਹੀਂ ਹੋਈ ਪੂਰੀ, ਦੋ ਦੋਸਤਾਂ ਨੇ ਇਕੱਠਿਆਂ ਕੀਤੀ ਖ਼ੁਦਕੁਸ਼ੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?