ਪਹਿਲਾਂ ਫੇਸਬੁੱਕ ’ਤੇ ਹੋਈ ਦੋਸਤੀ ਫਿਰ ਕੀਤਾ ਜਬਰ-ਜ਼ਨਾਹ

Tuesday, Aug 27, 2019 - 11:40 AM (IST)

ਪਹਿਲਾਂ ਫੇਸਬੁੱਕ ’ਤੇ ਹੋਈ ਦੋਸਤੀ ਫਿਰ ਕੀਤਾ ਜਬਰ-ਜ਼ਨਾਹ

ਖਮਾਣੋਂ (ਜਟਾਣਾ/ਸੰਜੀਵ) : ਫੇਸਬੁੱਕ ’ਤੇ ਇਕ ਨੌਜਵਾਨ ਨੇ ਇਕ ਵਿਆਹੁਤਾ ਨਾਲ ਪਿਹਲਾਂ ਦੋਸਤੀ ਤੇ ਫਿਰ ਉਸ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੰਡੀ ਗੋਬਿੰਦਗਡ਼੍ਹ ਦੀ ਇਕ ਵਿਆਹੁਤਾ ਨੇ ਸੰਘੋਲ ਦੇ ਇਕ ਨੌਜਵਾਨ ’ਤੇ ਜਬਰ-ਜ਼ਨਾਹ ਕਰਨ ਦੇ ਦੋਸ਼ ਲਾਏ ਹਨ। ਘਟਨਾ ਸਬੰਧੀ ਸਹਾਇਕ ਮੁਨਸ਼ੀ ਥਾਣਾ ਖਮਾਣੋਂ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਪੀੜਤਾ ਨੇ ਦੱਸਿਆ ਕਿ ਉਸ ਦੀ ਹਰਜਿੰਦਰ ਸਿੰਘ ਵਾਸੀ ਸੰਘੋਲ ਦੇ ਇਕ ਨੌਜਵਾਨ ਨਾਲ ਫੇਸਬੁੱਕ ’ਤੇ ਦੋਸਤੀ ਹੋ ਗਈ ਸੀ, ਜਿਸ ਤਹਿਤ ਹਰਜਿੰਦਰ ਸਿੰਘ ਨੇ ਉਸ ਨਾਲ ਕਥਿਤ ਜਬਰ-ਜ਼ਨਾਹ ਕੀਤਾ ਹੈ।

ਇਸ ਮਾਮਲੇ ’ਤੇ ਪੁਲਸ ਨੇ ਉਕਤ ਵਿਅਕਤੀ ਦੇ ਖਿਲਾਫ਼ ਥਾਣਾ ਖਮਾਣੋਂ ਵਿਖੇ ਮੁਕੱਦਮਾ ਨੰਬਰ 74 ਮਿਤੀ 24/08/19 -376, 328, 384, 506, 120 ਬੀ-ਆਈ ਟੀ ਐਕਟ ਤਹਿਤ ਦਰਜ ਕਰ ਕੇ ਥਾਣਾ ਖਮਾਣੋਂ ਦੇ ਮੁੱਖ ਅਫ਼ਸਰ ਰਾਜ ਕੁਮਾਰ ਨੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਕਿ ਇਸ ਮਾਮਲੇ ਵਿਚ ਹੋਰ ਕੋਣ ਦੋਸ਼ੀ ਹਨ।


author

Gurminder Singh

Content Editor

Related News