ਘਰ ''ਚ ਛਾਪੇਮਾਰੀ ਦੌਰਾਨ 200 ਤੋੜੇ ਸਰਕਾਰੀ ਕਣਕ ਬਰਾਮਦ, 3 ''ਤੇ ਕੇਸ ਦਰਜ

Saturday, Aug 05, 2017 - 02:09 PM (IST)


ਭਿੱਖੀਵਿੰਡ(ਸੁਖਚੈਨ, ਅਮਨ)-ਪੁਲਸ ਥਾਣਾ ਭਿੱਖੀਵਿੰਡ ਅਧੀਨ ਆਉਦੇ ਪਿੰਡ ਸੁੱਗਾ ਦੇ ਇਕ ਘਰ 'ਚੋਂ ਪੁਲਸ ਨੇ ਬੀਤੀ ਰਾਤ 200 ਦੇ ਕਰੀਬ ਕਣਕ ਦੇ ਸਰਕਾਰੀ ਤੋੜਿਆਂ 'ਚ ਭਰੀ 50 ਕਿੱਲੋਂ ਕਣਕ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਥਾਣਾ ਭਿੱਖੀਵਿੰਡ ਦੇ ਐੱਸ. ਐੱਚ. ਓ. ਬਲਵਿੰਦਰ ਸਿੰਘ ਹੋਰਾਂ ਨੇ ਦੱਸਿਆ ਕਿ ਰੌਜ਼ਾਨਾ ਦੀ ਤਰ੍ਹਾਂ ਉਨ੍ਹਾਂ ਨੇ ਪੁਲਸ ਪਾਰਟੀ ਨਾਲ ਪਿੰਡ ਬਲੇਰ 'ਚ ਨਾਕਾਬੰਦੀ ਕੀਤੀ ਹੋਈ ਸੀ ਅਤੇ ਸਾਨੂੰ ਇਕ ਅਣਜਾਣ ਵਿਅਕਤੀ ਨੇ ਪਿੰਡ ਸੁੱਗਾ ਵਿਖੇ ਇਕ ਘਰ 'ਚ ਆਮ ਹੀ ਸਰਕਾਰੀ ਕਣਕ ਲਾਈ ਜਾਣ ਦੀ ਇਤਲਾਹ ਦਿੱਤੀ। ਉਸਨੇ ਕਿਹਾ ਕਿ ਉਹ ਵਿਅਕਤੀ ਸਰਕਾਰੀ ਕਣਕ ਨੂੰ ਸਸਤੇ ਭਾਅ 'ਤੇ ਲੈ ਕੇ ਮਹਿੰਗੇ ਭਾਅ ਵੇਚਦੇ ਹਨ ਅਤੇ ਇਹ ਸਰਕਾਰੀ ਕਣਕ ਮਿਡ-ਡੇ-ਮੀਲ ਅਤੇ ਸਰਕਾਰੀ ਡੀਪੂਆਂ ਤੋਂ ਆਉਦੀ ਹੈ। ਗੁਪਤ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਪਿੰਡ ਸੁੱਗਾ ਵਿਖੇ ਸੁਰਿੰਦਰ ਸਿੰਘ ਸਿੰਧੂ ਪੁੱਤਰ ਪ੍ਰੀਤਮ ਸਿੰਘ ਦੇ ਘਰ ਰੇਡ ਮਾਰੀ ਅਤੇ ਉਥੋਂ 200 ਤੋੜਾ ਕਣਕ, ਜੋਂ 50-50 ਕਿੱਲੋਂ ਦੇ ਵਜਨ ਵਾਲਾ ਅਤੇ 50 ਖਾਲੀ ਤੋੜੇ ਬਰਾਮਦ ਹੋਈ ਹੈ। ਰੇਡ ਮਾਰਨ 'ਤੇ ਫੜੇ ਗਏ ਦੋਸ਼ੀਆਂ ਦੀ ਪਛਾਣ ਸੁਰਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ, ਲਾਭ ਸਿੰਘ ਪੁੱਤਰ ਮੁਖਤਿਆਰ ਸਿੰਘ, ਮਲੂਖ ਸਿੰਘ ਪੁੱਤਰ ਮੁਖਤਿਆਰ ਸਿੰਘ ਵੱਜੋਂ ਹੋਈ ਹੈ ਅਤੇ ਪੁਲਸ ਨੇ ਇਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਕਿ ਇਹ ਲੋਕ ਸਰਕਾਰੀ ਕਣਕ ਕਿਸ ਤੋਂ ਖਰੀਦਦੇ ਸਨ ਅਤੇ ਕਿਸ-ਕਿਸ ਨੂੰ ਵੇਚਦੇ ਹਨ ਅਤੇ ਇਸ ਸਾਰੀ ਜਾਂਚ ਪੜਤਾਲ ਹੋਣ ਤੋਂ ਬਾਅਦ ਉਨ੍ਹਾਂ ਲੋਕਾਂ ਨੂੰ ਵੀ ਕਾਬੂ ਕੀਤਾ ਜਾਵੇਗਾ।
ਇਸ ਸਬੰਧੀ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਸਾਬਕਾ ਵਿਧਾਇਕ ਅਤੇ ਅਕਾਲੀ ਦਲ ਦੇ ਮੁੱਖ ਬੁਲਾਰੇ ਪ੍ਰੋ.ਵਿਰਸਾ ਸਿੰਘ ਵਲਟੋਹਾ ਨੇ ਟਿਪਣੀ ਕਰਦਿਆਂ ਕਿਹਾ ਕਿ ਜਿਸ ਦਿਨ ਦੀ ਕਾਂਗਰਸ ਸਰਕਾਰ ਬਣੀ ਹੈ ਉਸ ਦਿਨ ਤੋਂ ਹੀ ਇਸ ਹਲਕੇ ਅੰਦਰ ਸਰਕਾਰੀ ਚੀਜ਼ਾਂ ਜਿਵੇਂ ਕਿ ਪੈਨਸ਼ਨਾਂ 'ਚ ਘਪਲੇ ਅਤੇ ਅੱਜ ਇਸ ਸਰਕਾਰੀ ਕਣਕ ਦੀ ਹੇਰਾ ਫੇਰੀ ਦਾ ਕੰਮ ਕਾਂਗਰਸ ਪੂਰੀ ਖੁੱਲ ਦਿਲੀ ਨਾਲ ਕਰ ਰਹੀ ਹੈ ਅਤੇ ਗਰੀਬ ਲੋਕ ਤਰਸ ਰਹੇ ਹਨ। ਉਨ੍ਹਾਂ ਕਿਹਾ ਕਿ ਇਕ-ਇਕ ਹਲਕੇ ਅੰਦਰ ਹੋਏ ਘਪਲੇ ਦੇ ਸਾਰੇ ਸਬੂਤਾਂ ਨੂੰ ਇੱਕਠੇ ਕੀਤਾ ਗਿਆ ਹੈ ਜਿਸ ਨਾਲ ਘਪਲੇ ਕਰਨ ਵਾਲਿਆਂ ਦੀ ਇੱਟ ਨਾਲ ਇੱਟ ਖੱੜਕਾ ਦਿੱਤੀ ਜਾਵੇਗੀ।


Related News