ਸ਼੍ਰੀ ਹਿੱਤਅਭਿਲਾਸ਼ੀ ਸਕੂਲ ਵਿਖੇ ਗਣਿਤ ਵਿਸ਼ੇ ਤੇ ਪ੍ਰਦਰਸ਼ਨੀ ਲਗਾਈ ਗਈ
Monday, Nov 13, 2017 - 11:40 PM (IST)

ਬੁਢਲਾਡਾ (ਮਨਜੀਤ)— ਇੱਥੋਂ ਦੇ ਸ਼੍ਰੀ ਹਿੱਤਅਭਿਲਾਸ਼ੀ ਸਰਵ ਹਿੱਤਕਾਰੀ ਸ.ਸ. ਵਿੱਦਿਆ ਮੰਦਿਰ ਵਿਖੇ ਗਣਿਤ ਵਿਸ਼ੇ 'ਤੇ ਪ੍ਰਦਰਸ਼ਨੀ ਲਾਈ ਗਈ, ਜਿਸ ਵਿੱਚ ਛੇਵੀਂ ਕਲਾਸ ਤੋਂ ਦਸਵੀਂ ਕਲਾਸ ਤੱਕ ਦੇ ਵਿਦਆਰਥੀਆਂ ਨੇ ਭਾਗ ਲਿਆ। ਇਸ ਪ੍ਰਦਰਸ਼ਨੀ ਨੂੰ ਦੇਖਣ ਲਈ ਅਧਿਆਪਕ, ਮੈਨੇਜਮੈਂਟ ਕਮੇਟੀ ਦੇ ਆਗੂ ਅਤੇ ਵਿਦਆਰਥੀ ਪਹੁੰਚੇ। ਇਸ ਮੌਕੇ ਸਕੂਲ ਦੇ ਪ੍ਰਧਾਨ ਮਦਨ ਲਾਲਾ ਐਡਵੋਕੇਟ, ਮੈਨੇਜਰ ਜਤਿੰਦਰ ਕੁਮਾਰ ਗੋਇਲ ਅਤੇ ਹੋਰ ਆਗੂਆਂ ਨੇ ਬੱਚਿਆਂ ਦੇ ਇਸ ਕੰਮ ਦੀ ਪ੍ਰਸ਼ੰਸ਼ਾ ਕੀਤੀ। ਸਕੂਲ ਦੇ ਪਿੰ੍ਰਸੀਪਲ ਸ਼੍ਰੀ ਮੁਨੀਸ਼ ਕੁਮਾਰ ਅਰੋੜਾ ਨੇ ਵਿਦਆਰਥੀਆਂ ਦੇ ਇਸ ਕੰਮ ਦੀ ਸਰਾਹਣਾ ਕਰਦਿਆਂ ਕਿਹਾ ਕਿ ਸਮੇਂ-ਸਮੇਂ 'ਤੇ ਵਿਦਆਰਥੀਆਂ ਨੂੰ ਵੱਖ-ਵੱਖ ਵਿਸ਼ਿਆਂ 'ਤੇ ਪ੍ਰਦਰਸ਼ਨੀਆਂ ਲਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ ਤਾਂ ਕਿ ਪੜਾਈ ਦੀ ਰੁਚੀ ਵਿੱਚ ਵਾਧਾ ਹੋ ਸਕੇ।